Ferozepur News
ਸਵੀਪ ਟੀਮ ਨੇ ਸੀਨੀਅਰ ਸਿਟੀਜਨ ਫੋਰਮ (ਬਾਗਬਾਨ) ਫਿਰੋਜ਼ਪੁਰ ਸ਼ਹਿਰ ਵਿਖੇ ਵੋਟਰ ਜਾਗਰੂਕਤਾ ਦਾ ਦਿੱਤਾ ਸੁਨੇਹਾ
ਸਵੀਪ ਟੀਮ ਨੇ ਸੀਨੀਅਰ ਸਿਟੀਜਨ ਫੋਰਮ (ਬਾਗਬਾਨ) ਫਿਰੋਜ਼ਪੁਰ ਸ਼ਹਿਰ ਵਿਖੇ ਵੋਟਰ ਜਾਗਰੂਕਤਾ ਦਾ ਦਿੱਤਾ ਸੁਨੇਹਾ
ਫਿਰੋਜ਼ਪੁਰ 19 ਮਈ , 2024: ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਜੇਸ਼ ਧੀਮਾਨ ਆਈਏਐਸ ਦੀ ਅਗਵਾਈ ਵਿੱਚ ਆਗਾਮੀ ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹੇ ਭਰ ਵਿੱਚ 100 ਫੀਸਦੀ ਮਤਦਾਨ ਲਈ ਸਵੀਪ ਟੀਮ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ| ਇੰਨਾ ਉਪਰਾਲਿਆਂ ਦੀ ਲੜੀ ਤਹਿਤ ਸਵੀਪ ਟੀਮ ਵੱਲੋਂ ਸੀਨੀਅਰ ਸਿਟੀਜਨ ਫੋਰਮ (ਬਾਗਬਾਨ) ਫਿਰੋਜ਼ਪੁਰ ਸ਼ਹਿਰ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸਹਾਇਕ ਰਿਟਰਨਿੰਗ ਅਫਸਰ ਕਮ ਐਸਡੀਐਮ ਫਿਰੋਜ਼ਪੁਰ ਡਾ. ਚਾਰੁਮਿਤਾ ਪੀਸੀਐਸ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਐਸਡੀਐਮ ਡਾ. ਚਰੁਮਿਤਾ ਨੇ ਉਥੇ ਮੌਜੂਦ ਸੀਨੀਅਰ ਸਿਟੀਜਨ ਫਾਰਮ ਦੀ ਕਮੇਟੀ ਅਤੇ ਮੈਬਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਪੋਲ ਕਰਨ ਲਈ ਕਿਹਾ ਅਤੇ ਆਪਣੇ ਪਰਿਵਾਰ ਅਤੇ ਆਪਣੇ ਸਾਕ ਸਬੰਧੀਆਂ ਨੂੰ ਵੀ ਵੋਟ ਦੀ ਅਹਿਮੀਅਤ ਬਾਰੇ ਜਾਣੂ ਕਰਾਉਣ ਅਤੇ ਵੋਟ ਪੋਲ ਕਰਾਉਣ ਲਈ ਵਚਨਬੱਧ ਕੀਤਾ ।
ਉਨ੍ਹਾਂ ਨੇ ਹਾਜ਼ਰ ਮੇਂਬਰਾਂ ਨੂੰ ਦੱਸਿਆ ਕਿ ਭਾਰਤ ਦਾ ਸੰਵਿਧਾਨ ਹਰ ਵਰਗ ਜਾਤ ਸਮੁਦਾਏ ਨੂੰ ਬਰਾਬਰ ਮਹੱਤਤਾ ਦਿੰਦਾ ਹੈ ਅਤੇ ਹਰ ਇੱਕ ਨਾਗਰਿਕ ਦੀ ਵੋਟ ਦਾ ਬਰਾਬਰ ਮੁੱਲ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਸ ਸਮੇਂ ਫੋਰਮ ਦੇ ਮੇਂਬਰ ਨੇ ਇੱਕ ਸਕਿੱਟ ਰਾਹੀਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ ਤੇ ਦਫਤਰ ਚੋਣ ਕਮਿਸ਼ਨ ਫਿਰੋਜ਼ਪੁਰ ਵੱਲੋਂ ਜਾਰੀ ਵੋਟਰ ਜਾਗਰੂਕਤਾ ਗੀਤਾਂ ਤੇ ਨੱਚ ਕੇ ਲੋਕਤੰਤਰ ਦੇ ਇਸ ਮਹਾਨ ਤਿਉਹਾਰ ਵਿੱਚ ਭਾਗ ਲੈਣ ਦਾ ਨਿਸ਼ਚੈ ਕੀਤਾ।ਉਨਾ ਕਿਹਾ ਕਿ ਵੋਟ ਪ੍ਰਤੀਸ਼ਤ ਵਧਾਉਣ ਲਈ ਲਗਾਤਾਰ ਉਪਰਾਲੇ ਜਾਰੀ ਹਨਅਤੇ ਵੱਖ ਵੱਖ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ|
ਇਸ ਮੌਕੇ ਸਵੀਪ ਜ਼ਿਲ੍ਹਾ ਕੋਆਰਡੀਨੇਟਰ ਡਾ. ਸਤਿੰਦਰ ਸਿੰਘ, ਹਲਕਾ ਕੋਆਰਡੀਨੇਟਰ ਸ੍ਰੀ ਲਖਵਿੰਦਰ ਸਿੰਘ, ਸ੍ਰੀ ਕਮਲ ਸ਼ਰਮਾ,ਸਰਬਜੀਤ ਸਿੰਘ ਭਾਵੜਾ, ਰਜਿੰਦਰ ਕੁਮਾਰ, ਚਰਨਜੀਤ ਸਿੰਘ ਚਾਹਲ, ਡਾਕਟਰ ਬੋਹੜ ਸਿੰਘ, ਗਿੱਲ ਗੁਲਾਮੀ ਵਾਲਾ, ਮੈਡਮ ਸ਼ਾਲੂ, ਮੈਡਮ ਅਮਰਜਯੋਤੀ ਮਾਂਗਟ, ਇਲੈਕਸ਼ਨ ਇੰਚਾਰਜ ਸੋਨੂ ਕਸ਼ਯਪ, ਮਨਦੀਪ ਸਿੰਘ, ਪਿੱਪਲ ਸਿੰਘ, ਪੀ. ਡੀ ਸ਼ਰਮਾ ਪ੍ਰਧਾਨ , ਡਾ ਰਾਮੇਸ਼ਵਰ ਸਿੰਘ ਅਤੇ ਸੀਨੀਅਰ ਸਿਟੀਜਨ ਫੋਰਮ ਦੇ ਬਾਕੀ ਮੈਂਬਰ ਵੀ ਮੌਜੂਦ ਸਨ।