Ferozepur News

191 ਲੈਕਚਰਾਰਾਂ ਨੂੰ ਤਰੱਕੀਆਂ ਦੇ ਕੇ ਪ੍ਰਿੰਸੀਪਲ ਬਣਾਉਣ ਦਾ ਕੰਮ ਵੀ ਅਧੂਰਾ।

Ferozepur, March 26, 2017 : ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਦੀ ਸੁਸਤ ਕਾਰਗੁਜਾਰੀ ਦਾ ਇਹ ਹਾਲ ਹੈ ਕਿ ਪ੍ਰਿੰਸੀਪਲਾਂ ਦੀਆਂ  500 ਪੋਸਟਾਂ ਹੋਣ ਦੇ ਬਾਵਜੂਦ 191 ਲੈਕਚਰਾਰਾਂ ਨੂੰ ਕਾਗਜ਼ੀ ਪ੍ਰਿੰਸੀਪਲ ਤਾਂ ਬਣਾ ਦਿੱਤਾ ਪਰ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਕੁਝ ਕੰ ਦਿਨਾਂ ਨੂੰ ਨਵਾਂ ਵਿਦਿਅਕ ਸ਼ੇਸ਼ਨ ਸ਼ੁਰੂ ਹੋਣ ਜਾ ਰਿਹਾ ਹੈ । ਪ੍ਰਿੰਸੀਪਲਾਂ ਤੋਂ ਬਿਨਾ ਸਕੂਲਾਂ ਦਾ ਨੁਕਸਾਨ ਹੋਵੇ ਗਾ। ਪਰ ਸਿਖਿਆ ਵਿਭਾਗ ਨੇ ਸਟੇਸ਼ਨ ਅਲਾਟ ਕਰਨ ਤੇ ਆਪਣੀ ਕਛੂਆ ਚਾਲ ਬਰਕਾਰ ਰੱਖੀ ਹੋਈ ਹੈ। ਸਿਖਿਆ ਸ਼ਾਸ਼ਤਰੀ ਸ੍ਰੀ ਵਿਜੈ ਗਰਗ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਵੀ ਪ੍ਰਮੋਟ ਕੀਤੇ ਪ੍ਰਿੰਸੀਪਲਾਂ ਨੂੰ ਜਲਦੀ ਸਟੇਸ਼ਨ ਅਲਾਟ ਕੀਤੇ ਜਾਣ ਤਾਂ ਜੋ ਨਵੇਂ ਸ਼ੇਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਆਪਣਾ ਕੰਮ ਸੰਭਾਲ ਕੇ ਨਵੇਂ ਦਾਖਲਿਆਂ ਤੇ ਕੰਮ  ਚ ਤੇਜੀ ਲਿਆ ਸਕਣ। ਸਰਕਾਰ ਨਵੇਂ ਪ੍ਰਿਸਿਪਲਾਂ ਨੂੰ ਮਨਪਸੰਦ  ਤੇ ਨਜ਼ਦੀਕੀ ਸਟੇਸ਼ਨ ਦੇਣ ਲਈ ਪੁਰਾਣੀ ਸਰਕਾਰ ਵਾਲੀ ਪਾਲਿਸੀ ਵਰਤ ਸਕਦੀ ਹੈ ਕਿਉਂਕਿ ਬਹੁਤ ਪੋਸਟਾਂ ਖਾਲੀ ਪਈਆਂ ਹਨ।

Related Articles

Back to top button