Ferozepur News

ਸਰਹੱਦੀ 15 ਪਿੰਡਾਂ ਦੇ ਲੋਕ ਖਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ

ਫਿਰੋਜ਼ਪੁਰ 15 ਫਰਵਰੀ (ਏ.ਸੀ.ਚਾਵਲਾ) ਹੁਸੈਨੀਵਾਲਾ ਸ਼ਹੀਦਾਂ ਦੀਆਂ ਸਮਾਰਕਾਂ ਤੋਂ ਲੈ ਕੇ ਪਿੰਡ ਗੱਟੀ ਰਾਜੋ ਕੇ ਨੂੰ ਜਾਂਦੀ 15 ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਬਣਵਾਉਣ ਦੀ ਮੰਗ ਨੂੰ ਲੈ ਕੇ ਸਰਹੱਦੀ ਪਿੰਡ ਭਾਨੇ ਵਾਲਾ ਵਿਖੇ ਲੋਕਾਂ ਵਲੋਂ ਪੰਜਾਬ ਸਰਕਾਰ ਅਤੇ ਹੋਰ ਲੀਡਰਾਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡਾ. ਪ੍ਰੇਮ ਭੱਟੀ, ਸੁਰਜੀਤ ਵਿਲਾਸਰਾ, ਗੁਰਦੇਵ ਸਿੰਘ, ਸਰਪੰਚ ਹਰਭਜਨ ਸਿੰਘ, ਡਾ. ਰਾਜ ਸਿੰਘ, ਪਰਮਜੀਤ ਸਿੰਘ ਪੰਮਾ, ਫੁੰਮਣ ਸਿੰਘ, ਬਿੱਟੂ, ਟਹਿਲ ਸਿੰਘ, ਬਖਸ਼ੀਸ਼ ਸਿੰਘ, ਸ਼ੇਰਾ ਸਿੰਘ ਆਦਿ ਲੋਕਾਂ ਨੇ ਕਿਹਾ ਕਿ ਇਹ ਸੜਕ ਪਿੰਡ ਗੱਟੀ ਰਾਜੋ ਕੇ ਵੀਅਰ ਅਤੇ ਗੱਟੀ ਰਹੀਮੇ ਕੇ ਵਿਚ ਆਉਂਦੇ ਕਰੀਬ 15 ਪਿੰਡਾਂ ਨੂੰ ਜਾਂਦੀ ਹੈ ਜੋ 17 ਸਾਲ ਪਹਿਲਾਂ ਬਣੀ ਸੀ। ਇਸ ਵਕਤ ਆਵਾਜਾਈ ਕਾਰਨ ਖਸਤਾ ਹੋਈ ਪਈ ਹੈ। ਜਿਸ ਕਾਰਨ ਕਣਕ ਝੋਨੇ ਦੀ ਕਟਾਈ ਸਮੇਂ ਸੜਕ &#39ਤੇ ਟ੍ਰੈਫਿਕ ਲੱਗ ਜਾਂਦੀ ਹੈ ਅਤੇ ਕਈ ਵਾਰ ਵਾਹਨ ਸੜਕ ਤੋਂ ਪਲਟ ਵੀ ਜਾਂਦੇ ਹਨ। ਡਾ. ਪ੍ਰੇਮ ਭੱਟੀ ਅਤੇ ਸੁਰਜੀਤ ਵਿਲਾਸਰਾ ਨੇ ਕਿਹਾ ਕਿ ਇੱਥੇ ਐਮਰਜੈਂਸੀ ਸਮੇਂ ਜੇਕਰ ਕਿਸੇ ਮਰੀਜ ਨੂੰ ਸ਼ਹਿਰ ਲਿਜਾਣਾ ਪੈਂਦਾ ਹੈ ਤਾਂ ਇਸ ਖਸਤਾ ਹਾਲਤ ਸੜਕ ਕਾਰਨ ਮਰੀਜ ਦੇ ਸ਼ਹਿਰ ਲੇਟ ਪਹੁੰਚਣ ਕਾਰਨ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਇੱਥੇ ਵੱਡੇ ਹਾਦਸੇ ਵੀ ਵਾਪਰ ਚੁੱਕੇ ਹਨ। ਇਸ ਸਬੰਧੀ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਵੱਡੇ, ਛੋਟੇ ਲੀਡਰ ਦਾਅਵਿਆਂ ਦੇ ਪੁਲ ਬੰਨ• ਕੇ ਜਾਂਦੇ ਹਨ, ਪਰ ਪਿੰਡਾਂ ਦਾ ਵਿਕਾਸ ਤਾਂ ਦੂਰ ਦੀ ਗੱਲ ਹੁਣ ਤੱਕ ਸੜਕ ਹੀ ਨਹੀਂ ਬਣਵਾਈ ਗਈ। ਸੜਕ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਸੜਕ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਕਿਸਾਨਾਂ ਵੱਲੋਂ ਸੜਕ ਦੇ ਬਰਮ ਵੀ ਗਾਇਬ ਕਰ ਦਿੱਤੇ ਗਏ ਹਨ। ਜਿਸ ਕਾਰਨ ਸੜਕ ਦੀ ਚੌੜਾਈ ਵੀ ਬਹੁਤ ਘੱਟ ਹੋ ਗਈ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਖਸਤਾ ਹਾਲਤ ਸੜਕ ਨੂੰ ਬਣਵਾਇਆ ਜਾਵੇ ਅਤੇ ਸੜਕ ਦੇ ਕੱਟੇ ਬਰਮ ਪੂਰੇ ਕਰਵਾਏ ਜਾਣ। ਉਨ•ਾਂ ਕਿਹਾ ਕਿ ਜੇਕਰ ਇਸ ਸੜਕ ਪਾਸੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋ ਜਾਣਗੇ।

Related Articles

Back to top button