Ferozepur News

ਸਰਹੱਦੀ ਸੁਰੱਖਿਆ ਬੱਲ ਨੇਗੋਲਡਨ ਜੁਬਲੀ ਮੌਕੇ ਕਰਵਾਇਆ ਵੂਮੈਨ ਕੈਮਲ ਸਫਾਰੀ-2015

bajendriਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) : ਸੀਮਾ ਸੁਰੱਖਿਆ ਦੀ ਗੋਲਡਨ ਜੁਬਲੀ ਮੌਕੇ ਸਰਹੱਦ ਦੇ ਨਾਲ ਸ਼ੁਰੂ ਕੀਤੀ ਗਈ ਕੈਮਲ ਸਫ਼ਾਰੀ ਬੀਤੇ ਕੱਲ ਰਾਜਸਥਾਨ ਬਾਰਡਰ ਤੋਂ ਹੁੰਦੀ ਹੋਈ ਪੰਜਾਬ ਦੀ ਸਰਹੱਦ ਅੰਦਰ ਦਾਖ਼ਲ ਹੋ ਗਈ। ਫਿਰੋਜ਼ਪੁਰ ਸਰਹੱਦ ਤੇ ਪੁੱਜਣ ਤੇ ਇਨ•ਾਂ ਦੇ ਸਵਾਗਤ ਲਈ ਸੀਮਾ ਸੁਰੱਖਿਆ ਬਲ ਵਲੋਂ ਡੀ.ਆਈ.ਜੀ. ਆਰ ਕੇ ਥਾਪਾ ਦੀ ਅਗਵਾਈ ਹੇਠ ਇਕ ਦੇਸ਼ ਭਗਤੀ ਸਮਾਗਮ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੀਤਾ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਤੇ ਬੀ ਐਸ ਐਫ ਦੇ ਅਧਿਕਾਰੀ ਅਤੇ ਮਹਿਲਾਵਾਂ ਆਦਿ ਹਾਜਰ ਸਨ। ਇਸ ਮੌਕੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬਛਿੰਦਰੀਪਾਲ ਤੇ ਪ੍ਰੇਮ ਲੱਤਾ ਤੋਂ ਇਲਾਵਾ ਉਨ•ਾਂ ਦੀ ਟੀਮ ਨੂੰ ਸਨਮਾਣ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜਿਕਰਯੋਗ ਹੈ ਕਿ ਗੁਜਰਾਤ ਦੇ ਭੁੱਜ ਤੋਂ ਪੰਜਾਬ ਦੀ ਵਾਹਗਾ ਸਰਹੱਦ ਤੱਕ 28 ਸੌਂ ਕਿਲੋਮੀਟਰ ਦਾ ਰਸਤਾ ਤੈਅ ਕੀਤਾ ਜਾਵੇਗਾ, ਜਿਸ ਦੇ ਪੜਾਅ ਤਹਿਤ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਤੋਂ ਬਾਅਦ 28 ਊਠਾਂ ਤੇ ਵੱਖ ਵੱਖ ਹਿੱਸਿਆਂ ਤੋਂ ਕੈਮਲ ਸਫ਼ਾਰੀ ਨੂੰ ਫ਼ਿਰੋਜ਼ਪੁਰ ਤੋਂ ਰਵਾਨਾ ਕੀਤਾ ਗਿਆ। ਫਿਰੋਜ਼ਪੁਰ ਸ਼ਹਿਰ ਵਿਚ ਪੁੱਜਣ ਤੇ ਥਾਂ ਥਾਂ ਤੇ ਕਈ ਲੋਕਾਂ ਵਲੋਂ ਭਰਵਾਂ ਸਵਾਗਤ ਵੀ ਕੀਤਾ ਗਿਆ।

Related Articles

Back to top button