Ferozepur News

ਕੌਮੀ ਲੋਕ ਅਦਾਲਤ ਫਿਰੋਜ਼ਪੁਰ ਵਿਖੇ 6615 ਕੇਸਾਂ ਵਿਚੋਂ 2614 ਕੇਸਾਂ ਦਾ ਨਿਪਟਾਰਾ, 357555948 ਕਰੋੜ ਦੇ ਐਵਾਰਡ ਪਾਸ

ਕੌਮੀ ਲੋਕ ਅਦਾਲਤ ਫਿਰੋਜ਼ਪੁਰ ਵਿਖੇ 6615 ਕੇਸਾਂ ਵਿਚੋਂ 2614 ਕੇਸਾਂ ਦਾ ਨਿਪਟਾਰਾ, 357555948 ਕਰੋੜ ਦੇ ਐਵਾਰਡ ਪਾਸ

ਕੌਮੀ ਲੋਕ ਅਦਾਲਤ ਫਿਰੋਜ਼ਪੁਰ ਵਿਖੇ 6615 ਕੇਸਾਂ ਵਿਚੋਂ 2614 ਕੇਸਾਂ ਦਾ ਨਿਪਟਾਰਾ, 357555948 ਕਰੋੜ ਦੇ ਐਵਾਰਡ ਪਾਸ

ਫਿਰੋਜ਼ਪੁਰ,  13 ਮਈ, 2023:  ਅੱਜ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦਿੱਲੀ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਹਿੰਦੁਸਤਾਨ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ । ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸਟਰ ਜਸਟਿਸ ਸ਼੍ਰੀ ਰਾਮਾਚੰਦ ਰਾਓ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਹਿਤ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਫਿਰੋਜ਼ਪੁਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਇਸ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਦੇ ਤਹਿਤ ਜ਼ਿਲ੍ਹਾ ਫਿਰੋਜਪੁਰ ਦੀਆਂ ਅਦਾਲਤਾਂ ਵਿੱਚ 13 ਬੈਂਚ, ਸਥਾਈ ਲੋਕ ਅਦਾਲਤ ਵਿਖੇ 1 ਬੈਂਚ, ਜੀਰਾ ਵਿਖੇ 3 ਬੈਂਚ ਅਤੇ ਗੁਰੂਹਰਸਹਾਏ ਵਿਖੇ 2 ਬੈਂਚ ਬਣਾਏ ਗਏ ਹਨ ।

ਇਸ ਤੋਂ ਇਲਾਵਾ ਕੰਜਿਊਮਰ ਕੋਰਟ ਵਿਖੇ 1 ਅਤੇ ਰੈਵੇਨਿਊ ਕੋਰਟ ਦੇ 10 ਬੈਂਚ ਵੀ ਬਣਾਏ ਗਏ । ਇਸ ਲੋਕ ਅਦਾਲਤ ਵਿੱਚ 3733 ਕੇਸਾਂ ਵਿੱਚੋਂ 2233 ਕੇਸਾਂ ਦਾ ਨਿਪਟਾਰਾ ਕਰਕੇ 34,49,19,176/— ਰੁਪਏ ਦਾ ਅਤੇ ਪ੍ਰੀ ਲਿਟੀਗੇਸ਼ਨ ਸਟੇਜ਼ ਤੇ 2882 ਕੇਸਾਂ ਵਿੱਚੋਂ 381 ਕੇਸਾਂ ਦਾ ਨਿਪਟਾਰਾ ਕਰਕੇ 1,26,36,772/— ਰੁਪਏ ਦਾ ਅਵਾਰਡ ਪਾਸ ਕੀਤਾ ਗਿਆ । ਇਸ ਲੋਕ ਅਦਾਲਤ ਵਿੱਚ ਵੱਖ ਵੱਖ ਤਰ੍ਹਾਂ ਦੇ ਕੇਸਾਂ ਦਾ ਜਿਵੇਂ ਕਿ ਦੀਵਾਨੀ ਕੇਸ, ਰਾਜੀਨਾਮਾ ਹੋਣ ਯੋਗ ਫੌਜਦਾਰੀ ਕੇਸ, ਚੈੱਕ ਬਾਊਂਸ, ਰਿਕਵਰੀ ਦੇ ਕੇਸ, ਟ੍ਰੈਫਿਕ ਚਲਾਨ ਅਤੇ ਘਰੇਲੂ ਝਗੜਿਆਂ ਦੇ ਕੇਸ ਅਤੇ ਪ੍ਰੀ ਲਿਟੀਗੇਟਿਵ ਕੇਸਾਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਦੇ ਨਾਲ ਕੀਤਾ ਗਿਆ ।

ਇਸ ਮੌਕੇ ਬੋਲਦਿਆਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਏਕਤਾ ਉੱਪਲ ਜੀ ਨੇ ਸੰਬੋਧਨ ਕਰਦਿਆਂ ਹੋਇਆ ਦੱਸਿਆ ਕਿ ਲੋਕ ਅਦਾਲਤ ਵਿੱਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੈ । ਲੋਕ ਅਦਾਲਤ ਵਿੱਚ ਹੋਏ ਫੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਹ ਫੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁੱਕਦਮੇ ਬਾਜੀ ਤੋਂ ਮੁਕਤੀ ਮਿਲਦੀ ਹੈ ਅਤੇ ਹੋਰ ਕਈ ਮਾਨਸਿਕ ਪਰੇਸ਼ਾਨੀਆਂ ਤੋਂ ਧਿਰਾਂ ਨੂੰ ਮੁਕਤੀ ਮਿਲਦੀ ਹੈ।ਇਸ ਤੋਂ ਇਲਾਵਾ ਜੱਜ ਸਾਹਿਬ ਨੇ ਮਿਡੀਏਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਡੀਏਸ਼ਨ ਸੈਂਟਰ ਵਿਖੇ ਲੋਕ ਆਪਣੇ ਕੇਸਾਂ ਫੈਸਲਾ ਆਪਸੀ ਰਾਜੀਨਾਮੇ ਨਾਲ ਕਰਵਾ ਸਕਦੇ ਹਨ ਅਤੇ ਜੋ ਲੋਕ ਅਦਾਲਤ ਵਿੱਚ ਕੇਸ ਕਰਨ ਤੋਂ ਅਸਮਰਥ ਉਹ ਵੀ ਮਿਡੀਏਸ਼ਨ ਸੈਂਟਰ ਵਿੱਚ ਦਰਖਾਸਤ ਦੇ ਕੇ ਅਪਣੇ ਕੇਸ ਦੀ ਸੁਣਵਾਈ ਕਰਵਾ ਸਕਦੇ ਹਨ ਅਤੇ ਆਪਸੀ ਰਾਜ਼ੀਨਾਮੇ ਨਾਲ ਆਪਣੇ ਝਗੜੇ ਨੂੰ ਖਤਮ ਕਰ ਸਕਦੇ ਹਨ। ਮਿਡੀਏਸ਼ਨ ਵਿੱਚ ਫੈਸਲਾ ਹੋਏ ਕੇਸਾਂ ਵਿੱਚ ਧਿਰਾਂ ਦਾ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ । ਇਸ ਦੇ ਨਾਲ ਹੀ ਮਾਨਯੋਗ ਸੀ. ਜੇ. ਐੱਮ. ਮਿਸ ਏਕਤਾ ਉੱਪਲ ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜੱਜ ਸਾਹਿਬ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਪ੍ਰੈਸ ਰਿਪੋਰਟਰਾਂ ਨੂੰ ਸੰਬੋਧਨ ਕੀਤਾ ਅਤੇ ਇਸ ਪ੍ਰੈਸ ਕਾਨਫਰੰਸ ਦੌਰਾਨ ਮਾਨਯੋਗ ਜੱਜ ਸਾਹਿਬ ਨੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ।

ਇਸ ਤੋਂ ਇਲਾਵਾ ਇਸ ਲੋਕ ਅਦਾਲਤ ਦੀ ਸਫਲਤਾ ਵਜੋਂ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਸ਼੍ਰੀ ਹਰਦੀਪ ਸਿੰਘ ਜੀਆਂ ਦੀ ਕੋਰਟ ਵਿੱਚ ਇੱਕ ਝਂਙੳ ਕੇਸ ਵਿੱਚ ਇੱਕ ਨਾਬਾਲਗ ਲੜਕੇ ਸ਼੍ਰੀ ਤਰੁਣਪ੍ਰੀਤ ਸਿੰਘ ਦੀ ਸਕੂਲ ਵੈਨ ਦੇ ਰਾਹੀਂ ਹੋਏ ਹਾਦਸੇ ਵਿੱਚ ਮੌਤ ਹੋਣ ਕਾਰਨ ਉਸ ਦੇ ਮਾਤਾ ਪਿਤਾ ਨੂੰ ਮੁਆਵਜ਼ੇ ਵਜੋਂ ਸਕੂਲ ਵੈਨ ਮਾਲਕ ਅਤੇ ਸਕੂਲ ਚੇਅਰਮੈਨ ਵੱਲੋਂ ਅੱਜ 6,25,000/— ਲੱਖ ਰੁਪਏ ਦੀ ਰਾਸ਼ੀ ਦੇ 2 ਚੈੱਕ ਮ੍ਰਿਤਕ ਲੜਕੇ ਦੇ ਵਾਰਸਾਂ ਨੂੰ ਦੇ ਕੇ ਕੇਸ ਦਾ ਨਿਪਟਾਰਾ ਕੀਤਾ ਗਿਆ । ਇਸ ਦੇ ਨਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਕੋਰਟ ਕੰਪਲੈਕਸ ਵਿੱਚ ਸਾਰੇ ਸਟਾਫ ਲਈ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ । ਇਸ ਤੋਂ ਇਲਾਵਾ ਆਮ ਜਨਤਾ ਲਈ ਵੀ ਚਾਹ ਅਤੇ ਬਿਸਕੁਟ ਦਾ ਲੰਗਰ ਵੀ ਲਗਾਇਆ ਗਿਆ । ਅੰਤ ਵਿੱਚ ਜੱਜ ਸਾਹਿਬਾਨ ਜੀ ਨੇ ਲੋਕਾਂ ਨੂੰ ਸਬੰਧਨ ਕਰਦੇ ਹੋਏ ਕਿਹਾ ਕਿ
@ ਝ਼ਗੜੇ ਮੁਕਾਉ ਪਿਆਰ ਵਧਾਉ**
ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਨਿਆਂ ਪਾਓ

Related Articles

Leave a Reply

Your email address will not be published. Required fields are marked *

Back to top button