ਸਰਹੱਦੀ ਖੇਤਰ ‘ਚ ਪੌਦੇ ਲਗਾ ਮਨਾਇਆ ਵਣ ਮਹਾਂ ਉਤਸਵ
ਸਤਲੁਜ ਈਕੋ ਕਲੱਬ ਵੱਲੋਂ ਸਤਲੁਜ ਦਰਿਆ ਦੇ ਕੰਢੇ ਲਗਾਏ ਬੂਟੇ
ਸਰਹੱਦੀ ਖੇਤਰ ‘ਚ ਪੌਦੇ ਲਗਾ ਮਨਾਇਆ ਵਣ ਮਹਾਂ ਉਤਸਵ ।
ਸਤਲੁਜ ਈਕੋ ਕਲੱਬ ਵੱਲੋਂ ਸਤਲੁਜ ਦਰਿਆ ਦੇ ਕੰਢੇ ਲਗਾਏ ਬੂਟੇ ।
ਹਰਿਆਵਲ ਲੰਗਰ ਲਗਾ ਕੇ ਵੰਡੇ ਬੂਟੇ ।
ਫਿਰੋਜ਼ਪੁਰ (17.9.2021 ) ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਸਥਾਪਿਤ ਸਤਲੁਜ ਈਕੋ ਕਲੱਬ ਵੱਲੋਂ ਵਣ ਮਹਾਂਉਤਸਵ ਸਪਤਾਹ ਮਨਾਇਆ ਗਿਆ। ਜਿਸ ਤਹਿਤ ਸਤਲੁਜ ਦਰਿਆ ਦੇ ਕੰਢੇ ਅਤੇ ਪਿੰਡ ਦੀਆਂ ਖਾਲੀ ਥਾਵਾਂ ਤੇ 200 ਤੋਂ ਵੱਧ ਫਲਦਾਰ ਅਤੇ ਛਾਂਦਾਰ ਰਵਾਇਤੀ ਪੌਦੇ ਲਗਾਏ ਗਏ ਅਤੇ ਹਰਿਆਵਲ ਲੰਗਰ ਲਗਾ ਕੇ ਬੂਟੇ ਵੀ ਵੰਡੇ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਇੰਚਾਰਜ ਮਿਸ ਆਂਚਲ ਮਨਚੰਦਾ ਸਾਇੰਸ ਮਿਸਟ੍ਰੈੱਸ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਲਈ ਜਿਨ੍ਹਾਂ ਪੌਦੇ ਲਗਾਉਣਾ ਜ਼ਰੂਰੀ ਹੈ ਉਸ ਤੋਂ ਵੱਧ ਮਹੱਤਵਪੂਰਨ ਪੌਦਿਆਂ ਦੀ ਸੰਭਾਲ ਹੈ । ਇਸ ਲਈ ਕਲੱਬ ਦੇ ਮੈਂਬਰਾਂ ,ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੌਦੇ ਗੋਦ ਲੈ ਕੇ ਸੰਭਾਲ ਕਰਨ ਦਾ ਪ੍ਰਣ ਵੀ ਕੀਤਾ ।ਇਸ ਹਫਤੇ ਦੋਰਾਨ ਵੱਖ ਵੱਖ ਸ਼ਖਸੀਅਤਾਂ ਜਿਨ੍ਹਾਂ ਵਿਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਕੋਮਲ ਅਰੋਡ਼ਾ ਅਤੇ ਹੋਰਨਾਂ ਨੇ ਵੀ ਵਾਤਾਵਰਣ ਸੰਭਾਲ ਪ੍ਰਤੀ ਵਿਚਾਰ ਵਿਦਿਆਰਥੀਆਂ ਨਾਲ ਸਾਝੇ ਕੀਤੇ ।
ਡਾ. ਸਤਿੰਦਰ ਸਿੰਘ ਨੇ ਵਾਤਾਵਰਣ ਨੂੰ ਹਰਾ ਭਰਾ ਬਨਾਉਣ ਦੀ ਗੱਲ ਕਰਦਿਆਂ ਕਿਹਾ ਕਿ ਵਾਤਾਵਰਣ ਪੂਰੀ ਤਰ੍ਹਾਂ ਗੰਧਲਾ ਅਤੇ ਪ੍ਰਦੁਸ਼ਿਤ ਹੋ ਚੁੱਕਿਆ ਹੈ। ਜਿਸ ਵਿੱਚ ਮਨੁੱਖ ਤਾਂ ਕੀ ਜੀਵ ਜੰਤੂਆਂ ਨੂੰ ਵੀ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਅਤੇ ਅਨੇਕਾਂ ਲਾਇਲਾਜ ਬਿਮਾਰੀਆਂ ਉਤਪੰਨ ਹੋ ਰਹੀਆਂ ਹਨ। ਇਸ ਦੀ ਸੰਭਾਲ ਲਈ ਪੌਦੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪ੍ਰਕਿਰਤੀ ਦੀ ਸੰਭਾਲ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਸਾਰਥਿਕ ਨਤੀਜੇ ਮਿਲ ਰਹੇ ਹਨ ।
ਕਲੱਬ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਗੱਲ ਕਹੀ ਅਤੇ ਪ੍ਰਕ੍ਰਿਤੀ ਨਾਲ ਜੁੜ ਕੇ ਹਵਾ ਪਾਣੀ ਅਤੇ ਧਰਤੀ ਦੀ ਸੰਭਾਲ ਕਰਨ ਦੀ ਪ੍ਰੇਰਨਾ ਦਿਤੀ ।
ਇਸ ਮੌਕੇ ਨਾਲ ਸਕੂਲ ਸਟਾਫ ਪਰਮਿੰਦਰ ਸਿੰਘ ਸੋਢੀ, ਸ੍ਰੀਮਤੀ ਗੀਤਾ, ਬਲਜੀਤ ਕੌਰ , ਸ੍ਰੀ ਮਨਦੀਪ ਸਿੰਘ ,ਸ਼੍ਰੀਮਤੀ ਮਹਿਮਾ ਕਸ਼ਅਪ, ਵਿਜੈ ਭਾਰਤੀ, ਸੰਦੀਪ ਕੁਮਾਰ, ਸਰੁਚੀ ਮਹਿਤਾ, ਸ੍ਰੀ ਅਰੁਨ ਕੁਮਾਰ, , ਦਵਿੰਦਰ ਕੁਮਾਰ,ਵਿਸ਼ਾਲ ਕੁਮਾਰ ,ਸੁਚੀ ਜੈਨ,ਪ੍ਰਵੀਨ ਬਾਲਾ, ਕੰਚਨ ਬਾਲਾ,ਨੈਨਸੀ,ਗੁਰਪਿੰਦਰ ਸਿੰਘ ਨੇਹਾ ਕਾਮਰਾ.ਸ਼ਵੇਤਾ ਅਰੋੜਾ ਨੇ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ।
ਵਣ ਮਹਾਂਉਤਸਵ ਸਪਤਾਹ ਦੀ ਸਮਾਪਤੀ ਤੇ ਆਂਚਲ ਮਨਚੰਦਾ ਨੇ ਸਹਿਯੋਗ ਦੇਣ ਵਾਲੇ ਸਮੂਹ ਅਧਿਆਪਕਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ।