Ferozepur News

ਸਰਕਾਰੀ ਹਾਈ ਸਕੂਲ ਦੁਲਚੀ ਕੇ ਮਨਾਇਆ ਅਧਿਆਪਕ ਦਿਹਾੜਾ

ਸਰਕਾਰੀ ਹਾਈ ਸਕੂਲ ਦੁਲਚੀ ਕੇ ਮਨਾਇਆ ਅਧਿਆਪਕ ਦਿਹਾੜਾ

ਸਰਕਾਰੀ ਹਾਈ ਸਕੂਲ ਦੁਲਚੀ ਕੇ ਮਨਾਇਆ “ਅਧਿਆਪਕ ਦਿਹਾੜਾ”

ਫ਼ਿਰੋਜ਼ਪੁਰ, 4.9.2021:  ਸਰਕਾਰੀ ਹਾਈ ਸਕੂਲ ਦੁਲਚੀ ਕੇ ਵਿੱਚ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾ ਕ੍ਰਿਸ਼ਨਨ ਨੂੰ ਸਮਰਪਿਤ ਬਲਾਕ ਪੱਧਰੀ “ਅਧਿਆਪਕ ਦਿਹਾੜਾ” ਮਨਾਇਆ ਗਿਆ। ਸਮਾਗਮ ਵਿੱਚ ਸ਼੍ਰੀ ਮਤੀ ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਜਦੋਂ ਕਿ ਪ੍ਰਧਾਨਗੀ ਸ਼੍ਰੀ ਕੋਮਲ ਅਰੋੜਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤੀ । ਸ਼੍ਰੀ ਮਤੀ ਸੀਮਾ ਪੰਛੀ ਪ੍ਰਿੰਸੀਪਲ ਡਾਈਟ ਫ਼ਿਰੋਜ਼ਪੁਰ ਅਤੇ ਡਾ.ਸਤਿੰਦਰ ਸਿੰਘ ( ਨੈਸ਼ਨਲ ਅਵਾਰਡੀ) ਬਲਾਕ ਨੋਡਲ ਅਫ਼ਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਅਮਨਦੀਪ ਕੌਰ ਸਾਇੰਸ ਅਧਿਆਪਕਾ ਦੇ ਮੰਚ ਸੰਚਾਲਨ ਅਧੀਨ ਨਵਦੀਪ ਕੌਰ ਇੰਗਲਿਸ਼ ਅਧਿਆਪਕਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਮੇਜ਼ਬਾਨ ਸਕੂਲ ਦੇ ਬੱਚਿਆਂ ਆਰਤੀ ,ਮਨਜੋਤ, ਗੁਰਪ੍ਰੀਤ ਕੌਰ, ਮਨਜੀਤ,ਯਾਦਵਿੰਦਰ ਕੌਰ, ਜੋਤੀ ,ਰੇਖਾ ,ਸੰਜਨਾ, ਪਲਕ ,ਰਾਜਵਿੰਦਰ ,ਚਾਂਦ , ਸਿਮਰਨ ,ਗੋਗਾ ਬਾਈ ਅਤੇ ਕੋਮਲ ਨੇ ਮੈਡਮ ਅਮਨਦੀਪ ਕੌਰ ਦੀ ਅਗਵਾਈ ਹੇਠ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ । ਇਸ ਬਲਾਕ ਪੱਧਰੀ ਸਮਾਗਮ ਵਿੱਚ ਬਲਾਕ ਦੇ ਚੌਦਾਂ ਸਕੂਲਾਂ ਦੇ ਪ੍ਰਿੰਸੀਪਲਾਂ , ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਨੂੰ ਵਿੱਦਿਅਕ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ । ਡਾ.ਸਤਿੰਦਰ ਸਿੰਘ ਨੇ ਸਨਮਾਨਿਤ ਸਖ਼ਸ਼ੀਅਤਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਉੱਦਮ ਲਈ ਸਕੂਲ ਪ੍ਰਸਾਸ਼ਨ ਦੀ ਸ਼ਲਾਘਾ ਕੀਤੀ ।ਇਸ ਮੌਕੇ ਤੇ ਉੱਪ ਸਿੱਖਿਆ ਅਫ਼ਸਰ ਕੋਮਲ ਅਰੋੜਾ ਨੇ ਦੁਲਚੀ ਕੇ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ ਅਤੇ ਹੋਰ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਮੁੱਖ ਮਹਿਮਾਨ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਅਧਿਆਪਕ ਦਿਵਸ ਮੌਕੇ ਦੁਲਚੀ ਕੇ ਸਕੂਲ ਦੀ ਬਦਲੀ ਹੋਈ ਨੁਹਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੌਜੂਦਾ ਮੁੱਖ ਅਧਿਆਪਕਾ ਸ਼੍ਰੀ ਮਤੀ ਰਮਿੰਦਰ ਕੌਰ ਅਤੇ ਸਟਾਫ਼ ਦੀ ਅਣਥੱਕ ਮਿਹਨਤ ਸਦਕਾ ਦੁਲਚੀ ਕੇ ਸਕੂਲ ਇਲਾਕੇ ਦੇ ਮੋਹਰੀ ਸਕੂਲਾਂ ਵਿੱਚ ਸ਼ਾਮਿਲ ਹੋ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਦੁਲਚੀ ਕੇ ਸਕੂਲ ਨੂੰ ਹੋਰ ਉੱਤਮ ਬਨਾਉਣ ਲਈ ਹਰ ਕਿਸਮ ਦੀ ਸਹਾਇਤਾ ਦਿੱਤੀ ਜਾਵੇਗੀ। ਇਸ ਸਮਾਗਮ ਵਿੱਚ ਕਾਬਲ ਸਿੰਘ ,ਪਰਵਿੰਦਰ ਸਿੰਘ ਬੱਗਾ,ਹਰਜਿੰਦਰ ਕੌਰ,ਬੇਅੰਤ ਕੌਰ ,ਹਰਗੁਰਸ਼ਰਨ ਸਿੰਘ ਬਿੱਟਾ ਰੂਰਲ ਫਾਰਮੇਸੀ ਅਫ਼ਸਰ , ਸ਼੍ਰੀ ਮਤੀ ਓਸ਼ਨ ਅਤੇ ਗੁਰਮੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ। ਸਕੂਲ ਵੱਲੋਂ ਮੁੱਖ ਅਧਿਆਪਕਾ ਸ਼੍ਰੀ ਮਤੀ ਰਮਿੰਦਰ ਕੌਰ ਨੇ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਅਤੇ ਦੁਲਚੀ ਕੇ ਸਕੂਲ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਪ੍ਰਸਾਸ਼ਨ ਅਤੇ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਤੇ ਸਕੂਲ ਕਾਰਜਾਂ ਵਿੱਚ ਉਚੇਚਾ ਸਹਿਯੋਗ ਦੇਣ ਲਈ ਪ੍ਰਤਾਪ ਸਿੰਘ ਮੱਲ ਪ੍ਰਾਇਮਰੀ ਅਧਿਆਪਕ, ਰੂਬੀ ਸ਼ਰਮਾ ਡਰਾਇੰਗ ਅਧਿਆਪਕਾ ਅਤੇ ਚੰਚਲ ਰਾਣੀ ਸਮਾਜਿਕ ਅਧਿਆਪਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਦੀ ਸਫ਼ਲਤਾ ਲਈ ਸਕੂਲ ਸਟਾਫ਼ ਨੇ ਵਿਸ਼ੇਸ਼ ਯੋਗਦਾਨ ਪਾਇਆ।

Related Articles

Leave a Reply

Your email address will not be published. Required fields are marked *

Back to top button