Ferozepur News

11 ਰੋਜ਼ਾ ਖੇਡ ਮੇਲੇ ਦੇ ਕ੍ਰਿਕਟ ਮੁਕਾਬਲਿਆਂ 'ਚੋਂ ਮਾਛੀਬੁਗਰਾ ਪਹਿਲੇ ਤੇ ਭੜਾਣਾ ਦੂਜੇ ਨੰਬਰ 'ਤੇ ਰਹੇ

photo (1)ਫ਼ਿਰੋਜ਼ਪੁਰ 16 ਮਾਰਚ (ਏ. ਸੀ. ਚਾਵਲਾ): ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 11 ਰੋਜ਼ਾ ਖੇਡ ਮੇਲੇ ਦੇ ਝੋਕ ਹਰੀ ਹਰ ਵਿਖੇ ਜ਼ਿਲ•ਾ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਵਲੋਂ ਕਰਵਾਏ ਜਾ ਰਹੇ ਕ੍ਰਿਕਟ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਏ। ਚਾਰ ਰੋਜ਼ਾ ਟੂਰਨਾਮੈਂਟ ਵਿਚ 16 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਯੂਥ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਬੱਬੂ ਉਪ ਪ੍ਰਧਾਨ ਕੰਨਟੋਨਮੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਪਹੁੰਚੇ ਅਤੇ ਉਨ•ਾਂ ਨੇ ਟੀਮਾਂ ਨਾਲ ਜਾਣ-ਪਛਾਣ ਕਰਦੇ ਹੋਏ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ &#39ਚ ਮੱਲ•ਾਂ ਮਾਰਨ ਦਾ ਸੱਦਾ ਦਿੱਤਾ। ਕ੍ਰਿਕਟ ਟੂਰਨਾਮੈਂਟ &#39ਚ ਹੋਏ ਦਿਲਚਸਪ ਮੁਕਾਬਲਿਆਂ ਦੌਰਾਨ ਪਿੰਡ ਮਾਛੀਬੁਗਰੇ ਦੇ ਨੌਜ਼ਵਾਨਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਪਿੰਡ ਭੜਾਣਾ ਦੀ ਟੀਮ ਉੱਪ ਜੇਤੂ ਰਹੀ। ਮੈਨ ਆਫ਼ ਦਾ ਸੀਰੀਜ਼ ਕੁਲਵੰਤ ਸਿੰਘ ਕੰਤੀ, ਫਾਈਨਲ ਮੈਚ &#39ਚ ਮੈਨ ਆਫ਼ ਦਾ ਮੈਚ ਰਵੀ ਅਤੇ ਸੈਮੀਫਾਈਨਲ ਮੈਚ &#39ਚ ਮੈਨ ਆਫ਼ ਦਾ ਮੈਚ ਅਮਨ ਭੜਾਣਾ ਬਣੇ। ਜੇਤੂ ਟੀਮਾਂ ਨੂੰ ਇਨਾਮ ਵੰਡ ਸਮਾਰੋਹ &#39ਚ ਸੀਨੀਅਰ ਅਕਾਲੀ ਆਗੂ ਵਰਿੰਦਰ ਸਿੰਘ ਉਪ ਪ੍ਰਧਾਨ ਨਗਰ ਪੰਚਾਇਤ ਮਮਦੋਟ ਅਤੇ ਪਰਮਜੀਤ ਸਿੰਘ ਸੰਧੂ ਸੂਬਾ ਕਾਹਨ ਚੰਦ ਚੇਅਰਮੈਨ ਮਾਰਕੀਟਿੰਗ ਸੁਸਾਇਟੀ, ਸੁਖਵਿੰਦਰ ਸਿੰਘ ਬੁਲੰਦੇਵਾਲੀ ਪ੍ਰਧਾਨ ਜ਼ਿਲ•ਾ ਪੰਚਾਇਤ ਯੂਨੀਅਨ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਧਾਲੀਵਾਲ ਪਹੁੰਚੇ ਅਤੇ ਉਨ•ਾਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਮਾਛੀਬੁਗਰਾ ਦੀ ਟੀਮ ਨੂੰ 15 ਹਜ਼ਾਰ ਨਗਦ ਅਤੇ ਇਕ ਟਰਾਫ਼ੀ ਇਨਾਮ ਵਜੋਂ ਦਿੱਤੀ। ਉੱਪ ਜੇਤੂ ਟੀਮ ਭੜਾਣਾ ਨੂੰ 7100 ਰੁਪਏ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਸਾਬਕਾ ਚੇਅਰਮੈਨ, ਲਖਬੀਰ ਸਿੰਘ ਸੰਧੂ, ਜਥੇਦਾਰ ਮਲਕੀਤ ਸਿੰਘ, ਭਜਨ ਸਿੰਘ ਸਾਬਕਾ ਸਰਪੰਚ, ਚਮਕੌਰ ਸਿੰਘ ਸੰਧੂ, ਜੋਗਿੰਦਰ ਸਿੰਘ ਸਾਹਬ, ਗੁਰਜੰਟ ਸਿੰਘ ਸੰਧੂ ਪ੍ਰਧਾਨ ਯੁਵਕ ਸੇਵਾਵਾਂ ਕਲੱਬ, ਸਿੰਬਲਜੀਤ ਸਿੰਘ ਸੰਧੂ ਝੋਕ ਮੋਹੜੇ, ਸੁਖਜਿੰਦਰ ਸਿੰਘ ਸੰਧੂ ਕੁੱਲਗੜ•ੀ, ਗੁਰਬਖਸ਼ ਸਿੰਘ ਕਾਕੂ ਵਾਲਾ, ਗੁਰਜਿੰਦਰ ਸਿੰਘ ਗਗਨ, ਸ਼ੈਰੀ ਸੰਧੂ ਬਸਤੀ ਭਾਗ ਸਿੰਘ, ਹਰਨੇਕ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਬਲਵਿੰਦਰ ਸਿੰਘ ਬਿੱਟੂ ਪੰਚ ਆਦਿ ਵੱਡੀ ਗਿਣਤੀ &#39ਚ ਆਗੂ ਹਾਜ਼ਰ ਸਨ। ਟੂਰਨਾਮੈਂਟ &#39ਚ ਸਫਲਤਾ ਪੂਰਵਕ ਨੇਪਰੇ ਚਾੜਣ &#39ਚ ਮਨਦੀਪ ਸਿੰਘ, ਸਿਮਰਜੀਤ ਸਿੰਘ ਤੋਤਾ, ਹਰਪ੍ਰੀਤ ਸਿੰਘ ਹੈਪੀ, ਮਨਪ੍ਰੀਤ ਸਿੰਘ, ਗੱਗੀ, ਸੁਖਦੇਵ ਸਿੰਘ ਸੰਧੂ, ਗੁਰਬਿੰਦਰ ਸਿੰਘ ਸੰਧੂ, ਇਕਬਾਲ ਸਿੰਘ ਸੰਧੂ, ਰਛਪਾਲ ਸਿੰਘ ਸੰਧੂ ਆਦਿ ਨੇ ਵੱਧ ਚੜ• ਕੇ ਯੋਗਦਾਨ ਪਾਇਆ।

Related Articles

Back to top button