Ferozepur News

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਵਿਖੇ ਉਤਸ਼ਾਹ ਨਾਲ ਲਾਇਆ ਗਿਆ ਲਾਇਬ੍ਰੇਰੀ ਲੰਗਰ

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਵਿਖੇ ਉਤਸ਼ਾਹ ਨਾਲ ਲਾਇਆ ਗਿਆ ਲਾਇਬ੍ਰੇਰੀ ਲੰਗਰ

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਵਿਖੇ ਉਤਸ਼ਾਹ ਨਾਲ ਲਾਇਆ ਗਿਆ ਲਾਇਬ੍ਰੇਰੀ ਲੰਗਰ

ਫਿਰੋਜ਼ਪੁਰ, 14.7.2021: ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟਾਂਗਣ ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਮੁੱਖੀ ਸ੍ਰੀਮਤੀ ਸ਼ਿਵਾਨੀ ਮੋੰਗਾ ਜੀ ਅਤੇ ਲਾਇਬਰੇਰੀ ਇੰਚਾਰਜ ਸ੍ਰੀਮਤੀ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਉਤਸ਼ਾਹ ਪੂਰਵਕ ਲਾਇਬਰੇਰੀ ਲੰਗਰ ਲਗਾਇਆ ਗਿਆ । ਜਿਸ ਵਿੱਚ ਬੱਚਿਆ ਅਤੇ ਮਾਪਿਆਂ ਵੱਲੋਂ ਬਹੁਤ ਹੀ ਚਾਅ ਨਾਲ ਕਿਤਾਬਾਂ ਜਾਰੀ ਕਰਵਾਈਆਂ ਗਈਆਂ । ਇਸ ਤਹਿਤ ਅਧਿਆਪਕਾਂ ਵੱਲੋਂ ਘਰ ਘਰ ਜਾ ਕੇ ਵੀ ਵਿਦਿਆਰਥੀਆਂ ਤੱਕ ਕਿਤਾਬਾਂ ਪਹੁੰਚਾਈਆਂ ਗਈਆਂ ।

ਇਸ ਲੰਗਰ ਦਾ ਮੁੱਖ ਮੰਤਵ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਅਤੇ ਉਹਨਾਂ ਵਿੱਚ ਸਾਹਿਤ ਪ੍ਰਤੀ ਰੁਚੀ ਪੈਦਾ ਕਰਨਾ ਹੈ ।ਇਸ ਲੰਗਰ ਵਿੱਚੋਂ ਅਧਿਆਪਕਾਂ ਤੇ ਐਸ ਐਮ ਸੀ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਕਿਤਾਬਾਂ ਜਾਰੀ ਕਰਵਾਈਆਂ ਗਈਆਂ । ਸਮੁੱਚੇ ਲਾਇਬ੍ਰੇਰੀ ਲੰਗਰ ਨੂੰ ਸਫਲ ਬਣਾਉਣ ਲਈ ਸਾਰੇ ਸਟਾਫ਼ ਵੱਲੋਂ ਭਰਪੂਰ ਸਾਥ ਦਿੱਤਾ ਗਿਆ ।

Related Articles

Leave a Reply

Your email address will not be published. Required fields are marked *

Back to top button