Ferozepur News

ਸਰਕਾਰੀ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ ਵਿਖੇ ਜ਼ਿਲ•ਾ ਪੱਧਰੀ ਵਿਸ਼ਵ ਏਡਜ਼ ਦਿਵਸ ਮਨਾਇਆ

02FZR02ਫਿਰੋਜ਼ਪੁਰ 2 ਦਸੰਬਰ (ਏ.ਸੀ.ਚਾਵਲਾ ) ਵਿਸ਼ਵ ਏਡਜ਼ ਦਿਵਸ ਮੌਕੇ ਜ਼ਿਲ•ਾ ਪੱਧਰੀ ਸਮਾਗਮ ਸਰਕਾਰੀ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ ਵਿਖੇ ਕਰਵਾਇਆ ਗਿਆ। ਜ਼ਿਲ•ਾ ਅਫਸਰ (ਸ) ਜਗਸੀਰ ਸਿੰਘ ਅਤੇ ਜ਼ਿਲ•ਾ ਸਾਇੰਸ ਸੁਪਰਵਾਈਜ਼ਰ ਰਾਜੇਸ਼ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਏਡਜ਼ ਦੇ ਸਬੰਧ ਵਿਚ ਜਾਣਕਾਰੀ ਦੇਣ ਲਈ ਇਕ &#39ਏਡਜ਼ ਜਾਗਰੂਕਤਾ ਰੈਲੀ&#39 ਕੱਢੀ ਗਈ। ਉਪ ਜ਼ਿਲ•ਾ ਜ਼ਿਲ•ਾ ਸਿੱਖਿਆ ਅਫਸਰ (ਸ) ਪ੍ਰਦੀਪ ਦਿਉੜਾ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ•ਾਂ ਨੇ ਪ੍ਰਧਾਨਗੀ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਇਸ ਬਿਮਾਰੀ ਬਾਰੇ ਘਰ ਘਰ ਜਾ ਕੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ•ਾਂ ਨੇ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਅਨੁਸਾਰ ਇਸ ਵਿਸ਼ੇ ਤੇ ਵਿਦਿਆਰਥੀ ਨੂੰ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੀਮਤੀ ਮੋਨਿਕਾ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ ਨੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਦੇ ਲੱਛਣਾਂ ਅਤੇ ਰੋਕਥਾਮ ਸਬੰਧੀ ਵਿਗਿਆਨਕ ਢੰਗ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਵਿਚ ਭਾਸ਼ਣ ਪ੍ਰਤੀਯੋਗਤਾ, ਚਾਰਟ ਮੇਕਿੰਗ ਮੁਕਾਬਲੇ ਅਤੇ ਸਲੋਗਣ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਉਪ ਜ਼ਿਲ•ਾ ਸਿੱਖਿਆ ਅਫਸਰ (ਸ) ਪ੍ਰਦੀਪ ਦਿਉੜਾ, ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਅਤੇ ਡੀ. ਐਸ. ਐਸ ਟੀਮ ਦੇ ਨਮਾਇੰਦੇ ਦੀਪਕ ਸ਼ਰਮਾ ਵਲੋਂ ਇਨਾਮ ਦਿੱਤੇ ਗਏ। ਇਸ ਮੌਕੇ ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ, ਰਮਸਾ ਕੋਆਰਡੀਨੇਟਰ ਧਰਿੰਦਰ, ਕਪਿਲ ਸਾਨਨ ਮੈਂਬਰ ਡੀ. ਐਸ. ਐਸ. ਟੀਮ ਅਤੇ ਸਮੂਹ ਸਕੂਲ ਦਾ ਸਟਾਫ ਹਾਜ਼ਰ ਸੀ।

Related Articles

Back to top button