Ferozepur News

ਸਰਕਾਰੀ ਪ੍ਰਾਇਮਰੀ ਸਕੂਲ ਬੰਦੀਵਾਲ &#39ਚੋਂ ਚੋਰੀ

ਗੁਰੂਹਰਸਹਾਏ, 6 ਅਪ੍ਰੈਲ (ਪਰਮਪਾਲ ਗੁਲਾਟੀ)- ਬੀਤੀ ਰਾਤ ਸਰਕਾਰੀ ਪ੍ਰਾਇਮਰੀ ਸਕੂਲ ਬੰਦੀਵਾਲ ਬਲਾਕ ਗੁਰੂਹਰਸਹਾਏ ਵਿਖੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਰਾਜ ਕੁਮਾਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਨੇ ਦੱਸਿਆ ਕਿ ਰੋਜਾਨਾ ਦੀ ਤਰ•ਾਂ ਜਦੋਂ ਉਹਨਾਂ ਨੇ ਅੱਜ ਸਕੂਲ ਖੋਲਿ•ਆ ਤਾਂ ਰਸੋਈ ਦੀ ਪਿਛਲੀ ਕੰਧ ਵਿਚ ਇੱਕ ਵੱਡਾ ਸੰਨ ਕੀਤਾ ਹੋਇਆ ਸੀ। ਉਨ•ਾਂ ਦੱਸਿਆ ਕਿ ਚੋਰਾਂ ਵਲੋਂ ਸਕੂਲ ਦੀ ਰਸੋਈ ਦੀ ਪਿਛਲੀ ਦੀਵਾਰ ਨੂੰ ਸੰਨ• ਲਾ ਕੇ ਅੰਦਰ ਪਏ ਦੋ ਸਿਲੰਡਰ, ਚਾਵਲ, ਕਣਕ ਅਤੇ ਹੋਰ ਸਮਾਨ ਚੋਰੀ ਕਰ ਲਏ ਗਏ। ਜਿਸ ਦੀ ਸੂਚਨਾ ਥਾਣਾ ਗੁਰੂਹਰਸਹਾਏ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰੂਹਰਸਹਾਏ-2 ਨੂੰ ਦੇ ਦਿੱਤੀ ਹੈ।       

Related Articles

Back to top button