Ferozepur News

ਸਰਕਾਰੀ ਪ੍ਰਾਇਮਰੀ ਸਕੂਲ ਕੂਚਾ ਰਾਮ ਜੀ ਦਾਸ ਸਕੂਲ 'ਚ ਸਲਾਨਾ ਇਨਾਮ ਵੰਡ ਸਮਾਰੋਹ

ਫਿਰੋਜ਼ਪੁਰ 1 ਅਪ੍ਰੈਲ (ਏ. ਸੀ. ਚਾਵਲਾ): ਸਰਕਾਰੀ ਪ੍ਰਾਇਮਰੀ ਸਕੂਲ ਕੂਚਾ ਰਾਮ ਜੀ ਦਾਸ ਫਿਰੋਜ਼ਪੁਰ-3 ਦੇ ਇਨਾਮ ਵੰਡ ਸਮਾਰੋਹ ਵਿਚ ਸ਼੍ਰੀਮਤੀ ਦਰਸ਼ਨ ਕੌਰ ਬੀ. ਪੀ. ਈ. ਓ. ਫਿਰੋਜ਼ਪੁਰ-3 ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਲਾਣੇ ਗਏ ਨਤੀਜੇ ਵਿਚ ਪਹਿਲੀ ਜਮਾਤ ਵਿਚੋਂ ਕਰਨ ਸਿੰਘ ਨੇ ਪਹਿਲਾ, ਸੌਫੀਆ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ, ਦੂਜੀ ਕਲਾਸ ਵਿਚੋਂ ਮੋਹਿਤ ਨੇ ਪਹਿਲਾ, ਸੰਨੀ ਨੇ ਦੂਜਾ ਅਤੇ ਗੁਰਤੇਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜੀ ਕਲਾਸ ਵਿਚੋਂ ਰੋਹਿਤ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਗੌਤਮ ਨੇ ਤੀਜਾ ਸਥਾਨ ਹਾਸਲ ਕੀਤਾ। ਚੌਥੀ ਜਮਾਤ ਵਿਚੋਂ ਮਹਿਕ ਨੇ ਪਹਿਲਾ, ਸ਼ਵਨ ਸਿੰਘ ਨੇ ਦੂਜਾ ਅਤੇ ਵਿਨੈ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਵੀਂ ਜਮਾਤ ਵਿਚੋਂ ਸਰਬਜੀਤ ਕੌਰ ਨੇ ਪਹਿਲ, ਸਿਮਰਨਜੀਤ ਕੌਰ ਨੇ ਦੂਜਾ ਅਤੇ ਵਿਨੈ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸ਼੍ਰੀਮਤੀ ਦਰਸ਼ਨ ਕੌਰ ਬੀ. ਪੀ. ਈ. ਓ. ਫਿਰੋਜ਼ਪੁਰ-3 ਨੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ• ਦੇ ਕੇ ਉਨ•ਾਂ ਦਾ ਹੌਂਸਲਾ ਵਧਾਇਆ ਅਤੇ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਪ੍ਰਾਪਤੀ ਲਈ ਉਨ•ਾਂ ਨੇ ਸਕੂਲ ਦੇ ਮਿਹਨਤੀ ਸਟਾਫ ਇੰਚਾਰਜ਼ ਮਨੋਜ ਕੁਮਾਰ, ਸ਼੍ਰੀਮਤੀ ਬਲਜਿੰਦਰ ਕੌਰ ਅਤੇ ਸ਼੍ਰੀਮਤੀ ਗੁਰਦੀਪ ਸਿੰਘ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਅਤੇ ਇਨ•ਾਂ ਅਧਿਆਪਕਾਂ ਤੋਂ ਭਵਿੱਖ ਵਿਚ ਵੀ ਅਜਿਹੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਆਸ ਜਤਾਈ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਕੂਚਾ ਰਾਮ ਜੀ ਦਾਸ ਫਿਰੋਜ਼ਪੁਰ-3 ਦੇ ਇੰਚਾਰਜ਼ ਮਨੋਜ ਕੁਮਾਰ, ਰਾਜੇਸ਼ ਕੁਮਾਰ ਤੇ ਹੋਰ ਸਟਾਫ ਨੇ ਸ਼੍ਰੀਮਤੀ ਦਰਸ਼ਨ ਕੌਰ ਨੂੰ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ।

Related Articles

Back to top button