Ferozepur News
ਸਪੈਸ਼ਲ ਟਾਸਕ ਫੋਰਸ,ਫਿਰੋਜ਼ਪੁਰ ਰੇਂਜ਼ ਵੱਲੋ ਹੈਰੋਇਨ ਦੀ ਸਪਲਾਈ ਕਰ ਰਹੇ ਦੋਸ਼ੀ ਨੂੰ 07 ਕਿਲੋ ਹੈਰੋਇੰਨ ਸਮੇਤ ਗ੍ਰਿਫਤਾਰ ਕੀਤਾ
ਸਪੈਸ਼ਲ ਟਾਸਕ ਫੋਰਸ,ਫਿਰੋਜ਼ਪੁਰ ਰੇਂਜ਼ ਵੱਲੋ ਹੈਰੋਇਨ ਦੀ ਸਪਲਾਈ ਕਰ ਰਹੇ ਦੋਸ਼ੀ ਨੂੰ 07 ਕਿਲੋ ਹੈਰੋਇੰਨ ਸਮੇਤ ਇੱਕ ਮੋਟਰਸਾਇਕਲ ਹੀਰੋ ਸਪਲੈਂਡਰ ਗ੍ਰਿਫਤਾਰ ਕੀਤਾ
ਫਿਰੋਜ਼ਪੁਰ, ਜਨਵਰੀ 18, 2024: ਸ਼੍ਰੀ ਵਿਸ਼ਾਲਜੀਤ ਸਿੰਘ ਪੀ.ਪੀ.ਐਸ., ਏ.ਆਈ.ਜੀ., ਐਸ.ਟੀ.ਐਫ. ਫਿਰੋਜਪੁਰ ਰੇਂਜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਰਾਜਬੀਰ ਸਿੰਘ ਪੀ.ਪੀ.ਐਸ., ਡੀ.ਐਸ.ਪੀ., ਐਸ.ਟੀ.ਐਫ. ਫਿਰੋਜਪੁਰ ਰੇਂਜ ਜੀ ਦੀ ਯੋਗ ਅਗਵਾਈ ਹੇਠ ਏ.ਐਸ.ਆਈ. ਬਲਕਾਰ ਸਿੰਘ ਐਸ.ਟੀ.ਐਫ. ਫਿਰੋਜਪੁਰ ਰੇਂਜ ਵੱਲੋ ਸਮੇਤ ਸਾਥੀ ਕਰਮਚਾਰੀਆਂ ਦੇ ਸੁਖਵੰਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਚੱਕ ਬਜੀਦਾ ਉਰਫ ਟਾਹਲੀ ਵਾਲਾ ਥਾਣਾ ਸਦਰ ਜਲਾਲਾਬਾਦ ਦੇ ਖਿਲਾਫ ਮੁਖਬਰੀ ਦੇ ਅਧਾਰ ਤੇ ਮੁਕੱਦਮਾ ਨੰਬਰ 09 ਮਿਤੀ 17-01-2023 ਅ/ਧ 21 ਐਨ.ਡੀ.ਪੀ.ਐਸ. ਐਕਟ, ਥਾਣਾ ਐਸ.ਟੀ.ਐਫ. ਜਿਲ੍ਹਾ ਐਸ.ਏ.ਐਸ. ਨਗਰ ਦਰਜ਼ ਕਰਕੇ ਦੌਰਾਨੇ ਤਫਤੀਸ਼ ਇਸ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ 07 ਕਿਲੋ ਹੈਰੋਇਨ ਸਮੇਤ ਮੋਟਰਸਾਇਕਲ ਬ੍ਰਾਮਦ ਕੀਤੀ ਗਈ। ਮੁੱਢਲੀ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਵੰਤ ਸਿੰਘ ਪਾਕਿਸਤਾਨ ਤੋਂ ਡਰੋਨ ਰਾਂਹੀ ਹੈਰੋਇਨ ਮੰਗਵਾਉਂਦਾ ਸੀ। ਜੋ ਕਿ ਸੁਖਵੰਤ ਸਿੰਘ ਪਾਸ ਇਹ ਹੈਰੋਇਨ ਵੀ ਡਰੋਨ ਰਾਂਹੀ ਆਈ ਸੀ। ਜੋ ਇਹ ਹੈਰੋਇਨ ਇਸਨੇ ਅੱਗੇ ਸਪਲਾਈ ਕਰਨੀ ਸੀ ਤਾਂ ਐਸ.ਟੀ.ਐਫ. ਦੀ ਟੀਮ ਦੇ ਕਾਬੂ ਆ ਗਿਆ। ਦੌਰਾਨੇ ਤਫਤੀਸ਼ ਬੈਕਵਰਡ ਅਤੇ ਫਾਰਵਰਡ ਲਿਕਜ਼ ਟ੍ਰੇਸ ਕਰਕੇ ਇਸਦੇ ਨਾਲ ਇਸਦੇ ਹੋਰ ਸਾਥੀਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੁਖਵੰਤ ਸਿੰਘ ਬਾਰੇ ਐਸ.ਟੀ.ਐਫ. ਨੂੰ ਇਤਲਾਹ ਮਿਲੀ ਸੀ ਕਿ ਇਹ ਡਰੋਨ ਰਾਂਹੀ ਹੈਰੋਇਨ ਮੰਗਵਾਉਣ ਦਾ ਆਦੀ ਹੈ ਜੋ ਐਸ.ਟੀ.ਐਫ. ਵੱਲੋ ਇਸ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖੀ ਜਾ ਰਹੀ ਸੀ। ਦੋਸ਼ੀ ਨੂੰ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਹੋਰ ਗੱਲਾਂ ਸਾਹਮਣੇ ਲਿਆਂਦੀਆਂ ਜਾਣਗੀਆਂ।