Ferozepur News

ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਰਕੇ ਸਾਈਕਲ ਸਵਾਰ ਵਿਅਕਤੀ ਦੀ ਮੌਤ  

924051__tractor ਫਿਰੋਜ਼ਪੁਰ 4 ਮਈ (ਏ.ਸੀ.ਚਾਵਲਾ) ਅੱਜ ਸਵੇਰੇ ਤਲਵੰਡੀ ਭਾਈ ਅਨਾਜ ਮੰਡੀ ਦੇ ਗੇਟ &#39ਤੇ ਕਣਕ ਨਾਲ ਲੱਦੇ ਟਰੈਕਟਰ-ਟਰਾਲੀ ਦੀ ਲਪੇਟ &#39ਚ ਆਉਣ ਕਰਕੇ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਬਿਨਾਂ ਨੰਬਰ ਫੋਰਡ ਟਰੈਕਟਰ ਜਿਸਦੇ ਪਿੱਛੇ ਜੋੜੀ ਟਰਾਲੀ &#39ਚ ਕਣਕ ਲੱਦੀ ਹੋਈ ਸੀ ਨੂੰ ਟਰੈਕਟਰ ਚਾਲਕ ਨੇ ਰਾਸ਼ਟਰੀ ਰਾਜ ਮਾਰਗ ਤੋਂ ਜਿਉਂ ਹੀ ਦਾਣਾ ਮੰਡੀ ਦੇ ਗੇਟ ਵੱਲ ਮੋੜਿਆ ਤਾਂ ਅੱਗਿਓਂ ਦਾਣਾ ਮੰਡੀ ਵੱਲੋਂ ਸੜਕ &#39ਤੇ ਖੱਬੇ ਹੱਥ ਸਾਈਕਲ &#39ਤੇ ਸਵਾਰ ਹੋ ਕੇ ਆ ਰਹੇ ਇੱਕ ਵਿਅਕਤੀ ਨੂੰ ਲਪੇਟ &#39ਚ ਲੈ ਲਿਆ। ਸਾਈਕਲ ਸਵਾਰ ਨੂੰ ਲਪੇਟ &#39ਚ ਲੈਣ ਉਪਰੰਤ ਬੇਕਾਬੂ ਹੋਇਆ ਟਰੈਕਟਰ ਦਾਣਾ ਮੰਡੀ ਦੇ ਗੇਟ ਕੋਲ ਸਥਿਤ ਇੱਕ ਖੋਖੇ &#39ਚ ਜਾ ਵੱਜਾ ਤੇ ਖੋਖੇ &#39ਚ ਬੈਠੇ ਨੌਜਵਾਨ ਨੇ ਵੀ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ, ਜਦਕਿ ਸਾਈਕਲ ਸਵਾਰ ਦੇ ਸਿਰ ਤੇ ਸਰੀਰ ਦੇ ਹੋਰ ਅੰਗਾਂ &#39ਤੇ ਡੂੰਘੀਆਂ ਸੱਟਾਂ ਲੱਗ ਜਾਣ ਕਾਰਨ ਉਸਦੀ ਘਟਨਾ ਸਥਾਨ &#39ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ &#39ਤੇ ਥਾਣਾ ਤਲਵੰਡੀ ਭਾਈ ਦੇ ਮੁਖੀ ਇੰਸਪੈਕਟਰ ਰਾਕੇਸ਼ ਕੁਮਾਰ ਨੇ ਘਟਨਾ ਸਥਾਨ &#39ਤੇ ਪੁੱਜ ਕੇ ਮ੍ਰਿਤਕ ਦੀ ਜੇਬ ਵਿਚੋਂ ਨਿਕਲੇ ਵੋਟਰ ਕਾਰਡ ਦੇ ਆਧਾਰ &#39ਤੇ ਉਸਦੀ ਪਛਾਣ ਊਧਮ ਸਿੰਘ (65) ਪੁੱਤਰ ਮੰਗਲ ਸਿੰਘ ਵਾਸੀ ਪਿੰਡ ਕੋਟ ਕਰੋੜ ਕਲਾਂ ਵਜੋਂ ਕੀਤੀ ਹੈ। ਘਟਨਾ ਉਪਰੰਤ ਟਰੈਕਟਰ ਚਾਲਕ ਫ਼ਰਾਰ ਹੋ ਗਿਆ, ਜਦਕਿ ਪੁਲਿਸ ਵੱਲੋਂ ਟਰੈਕਟਰ ਨੂੰ ਕਬਜ਼ੇ &#39ਚ ਲੈ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਕਲਮਬੱਧ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Back to top button