ਸਟੱਡੀ ਸਰਕਲ ਵਲੋਂ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ ਨੈਤਿਕ ਸਿੱਖਿਆ ਇਮਤਿਹਾਨ
ਸਟੱਡੀ ਸਰਕਲ ਵਲੋਂ ਕਰਵਾਇਆ ਗਿਆ ਨੈਤਿਕ ਸਿੱਖਿਆ ਇਮਤਿਹਾਨ
ਫ਼ਿਰੋਜ਼ਪੁਰ, ਅਗਸਤ 23, 2022: ਪਿਛਲੇ ਪੰਜ ਦਹਾਕਿਆਂ ਤੋਂ ਵਿਦਿਆਰਥੀਆਂ ਅੰਦਰ ਨੈਤਿਕ ਸਿੱਖਿਆ ਦੇ ਪ੍ਰਚਾਰ – ਪ੍ਰਸਾਰ ਲਈ ਯਤਨਸ਼ੀਲ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿਚ ਨੈਤਿਕ ਸਿੱਖਿਆ ਦਾ ਆਯੋਜਨ ਕੀਤਾ ਗਿਆ। ਸਟੱਡੀ ਸਰਕਲ ਦੇ ਸ਼ੇਰ ਖਾਂ ਵਾਲਾ ਖੇਤਰ ਅਧੀਨ ਆਉਂਦੇ ਸਤਾਰਾਂ ਸਕੂਲਾਂ ਦੇ 1100 ਵਿਦਿਆਰਥੀਆਂ ਨੇ ਇਸ ਪਰੀਖਿਆ ਵਿਚ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਕੋਆਰਡੀਨੇਟਰ ਡਾਕਟਰ ਗੁਰਦੀਪ ਸਿੰਘ ਤੇ ਖੇਤਰ ਸਕੱਤਰ ਮਾਸਟਰ ਰੇਸ਼ਮ ਸਿੰਘ ਨੇ ਦੱਸਿਆ ਕਿ ਇਸ ਪੇਪਰ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ, ਮੋਮੈਂਟੋ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਸਟੱਡੀ ਸਰਕਲ ਦੇ ਸੂਬਾ ਸਕੱਤਰ ਡਾ• ਅਮਰੀਕ ਸਿੰਘ ਸ਼ੇਰ ਖਾਂ ਨੇ ਇਸ ਇਮਤਿਹਾਨ ਨੂੰ ਸਫਲ ਬਣਾਉਣ ਲਈ ਸਮੂਹ ਸਕੂਲਾਂ ਦੇ ਮੁੱਖ ਅਧਿਆਪਕਾਂ, ਅਧਿਆਪਕ ਸਾਹਿਬਾਨ ਤੇ ਵਰਕਰਾਂ ਦਾ ਧੰਨਵਾਦ ਕੀਤਾ । ਇਹਨਾਂ ਪਰੀਖਿਆਵਾਂ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਨ ਲਈ ਸ• ਮਨਦੀਪ ਸਿੰਘ, ਅਰਪਨਪਰੀਤ ਸਿੰਘ, ਸੁਖਵਿੰਦਰ ਸਿੰਘ, ਸੁਖਧੀਰ ਸਿੰਘ, ਬਲਦੇਵ ਸਿੰਘ, ਨਿਸ਼ਾਨ ਸਿੰਘ ਚੰਗਾਲੀ, ਜਗਸੀਰ ਸਿੰਘ ਭਾਂਗਰ, ਭੈਣ ਹਰਪ੍ਰੀਤ ਕੌਰ ਨੱਥੂਵਾਲਾ, ਸੁਖਰਾਜ ਸਿੰਘ ਸ਼ਾਹਦੀਨ ਵਾਲਾ, ਗੁਰਨਾਮ ਸਿੰਘ , ਬਾਬਾ ਬੂਟਾ ਸਿੰਘ, ਹਰਪ੍ਰੀਤ ਸਿੰਘ, ਸੁਰਮੀਤ ਸਿੰਘ ਲਾਡਾ ਆਦਿਕ ਵਰਕਰ ਸਾਹਿਬਾਨ ਨੇ ਭਰਪੂਰ ਸਹਿਯੋਗ ਦਿੱਤਾ ।
ਫੋਟੋ ਕੈਪਸ਼ਨ: ਸਟੱਡੀ ਸਰਕਲ ਵੱਲੋਂ ਵੱਖ- ਵੱਖ ਸਕੂਲਾਂ ਵਿਚ ਲਏ ਨੈਤਿਕ ਸਿੱਖਿਆ ਇਮਤਿਹਾਨ ਦਾ ਦ੍ਰਿਸ਼