Ferozepur News

ਪੁਲਿਸ ਦੇ ਸਬ ਇੰਸਪੈਕਟਰ, ਏ.ਐਸ.ਆਈ, ਹਵਾਲਦਾਰ ਅਤੇ ਇਕ ਜਵਾਨ ਦੇ ਖਿਲਾਫ ਮੁਕੱਦਮਾ ਦਰਜ

Ferozepur, March 8, 2017 : ਜਿਲਾ ਪੁਲਸ ਮੁਖੀ ਫਿਰੋਜਪੁਰ ਗੌਰਵ ਗਰਗ ਦੇ ਆਦੇਸ਼ਾਂ ਅਨੁਸਾਰ ਥਾਣਾ ਫਿਰੋਜਪੁਰ ਛਾਉਣੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ 2 ਦਿਨ ਤੱਕ ਨਜਾਇਜ ਹਿਰਾਸਤ ਵਿਚ ਰੱਖਣ, ਉਸ ਨਾਲ ਕਥਿਤ ਰੂਪ ਵਿਚ ਮਾਰਕੁੱਟ ਕਰਦੇ ਅਤੇ ਪੈਸੇ ਲੈ ਕੇ ਛੱਡਣ ਦੇ ਦੋਸ਼ ਵਿਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਉਮ ਪ੍ਰਕਾਸ਼ ਹਾਂਡਾ, ਏ.ਐਸ.ਆਈ. ਕੁਲਵੰਤ ਸਿੰਘ, ਹਵਾਲਦਾਰ ਮੁਖਤਿਆਰ ਸਿੰਘ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਜਸਪਾਲ ਸਿੰਘ ਦੇ ਖਿਲਾਫ 365,342,323 ਅਤੇ 324 ਆਈ.ਪੀ.ਸੀ. ਅਤੇ ਪੀ.ਸੀ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਟਿੰਕੂ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਜਲਾਲਵਾਲਾ ਨੇ ਲਿਖਤੀ ਸ਼ਿਕਾਇਤ ਦਿੰਦੇ ਦੋਸ਼ ਲਗਾਇਆ ਹੈ ਕਿ ਨਾਮਜਦ ਪੁਲਿਸ ਕਰਮਚਾਰੀਆਂ ਨੇ ਕਥਿਤ ਰੂਪ ਵਿਚ ਉਸਨੂੰ ਨਜਾਇਜ ਹਿਰਾਸਤ ਵਿਚ ਰੱਖਦੇ ਉਸਨੂੰ ਮਾਰਿਆ ਕੁੱਟਾ ਅਤੇ ਫਿਰ ਪੈਸੇ ਲੈ ਕੇ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਤੇ ਕਾਰਵਾਈ ਐਸ.ਐਚ.ਓ. ਇੰਸਪੈਥਟਰ ਰਣਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Related Articles

Back to top button