Ferozepur News
ਸਟੇਟ ਅਵਾਰਡ ਨਾਲ ਸਨਮਾਨਿਤ ਹੋਣ ਤੇ ਕੀਤਾ ਨਿੱਘਾ ਸਵਾਗਤ
ਸਟੇਟ ਅਵਾਰਡ ਨਾਲ ਸਨਮਾਨਿਤ ਹੋਣ ਤੇ ਕੀਤਾ ਨਿੱਘਾ ਸਵਾਗਤ
ਫਿਰੋਜਪੁਰ 17 ਫਰਵਰੀ 2016 ( ) ਨੈਨੋ ਸਾਇੰਸ ਅਤੇ ਟੈਕਨਾਲੋਜੀ ਸੰਸਥਾ ਮੋਹਾਲੀ ਵੱਲੋਂ ਸੰਸਥਾਨ ਵਿਖੇ ਹੋਏ ਸਟੇਟ ਪੱਧਰ ਦੇ ਸਮਾਗਮ ਵਿੱਚ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਫਿਰੋਜਪੁਰ ਵਿਖੇ ਬਤੌਰ ਕਾਮਰਸ ਲੈਕਚਰਾਰ ਕਮ ਪ੍ਰੋਗਰਾਮ ਅਫਸਰ ਡਿਊਟੀ ਨਿਭਾ ਰਹੇ ਜਗਦੀਪ ਪਾਲ ਸਿੰਘ ਨੂੰ ਆਈ. ਐਨ. ਐਸ. ਟੀ. ਰਾਧਾ ਕ੍ਰਿਸ਼ਨ ਐਵਾਰਡ ਅਤੇ ਗੌਰਵਪਾਲ ਵਲੰਟੀਅਰ ਨੂੰ ਆਈ.ਐਨ.ਐਸ.ਟੀ ਸੀ.ਐਨ.ਆਰ.ਰਾਓ (ਸਟੇਟ ਅਵਾਰਡ) ਨਾਲ ਸਨਮਾਨਿਤ ਕੀਤਾ ਗਿਆ। ਸ. ਜਗਦੀਪ ਪਾਲ ਸਿੰਘ ਨੂੰ ਉਨ੍ਹਾਂ ਦੀਆਂ ਸਮਾਜ, ਵਿਦਿਆਰਥੀਆਂ ਪ੍ਰਤੀ ਕੀਤੀਆ ਜਾ ਰਹੀਆਂ ਗਤੀਵਿਧੀਆਂ ਜਿਵੇਂ:- ਦਾਖ਼ਲੇ ਸਮੇਂ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ (ਕੈਰੀਅਰ ਅਤੇ ਕਿੱਤਾ ਅਗਵਾਈ ਵਰਕਸ਼ਾਪ ਲਗਾਉਣਾ, ਸਮਾਜਿਕ ਬੁਰਾਈਆਂ ਬਾਰੇ ਸਮੇਂ ਸਮੇਂ ਤੇ ਜਾਗਰੂਕ ਕਰਨਾ, ਵਾਤਾਵਰਣ ਸੰਭਾਲ ਲਈ ਪੌਦੇ ਲਗਾਉਣਾ, ਹਰੀ ਦਿਵਾਲ਼ੀ ਮਨਾਉਣਾ, ਪਾਣੀ ਦੀ ਬੱਚਤ, ਊਰਜਾ ਦੀ ਬੱਚਤ, ਵੱਧ ਦੁਰਘਟਨਾਵਾਂ ਨੂੰ ਰੋਕਣ ਲਈ ਸਮੇਂ ਸਮੇਂ ਸੈਮੀਨਾਰ ਰਾਹੀ ਟ੍ਰੈਫਿਕ ਨਿਯਮਾਂ ਬਾਰੇ, ਛੁੱਟੀਆਂ ਵਿਚ ਕੈਂਪਾਂ ਰਾਹੀ ਵਿਦਿਆਰਥੀਆਂ ਦਾ ਬੋਧਿਕ ਵਿਕਾਸ, ਅਨੁਸ਼ਾਸਨ, ਅਤੇ ਨੈਤਿਕ ਸਿੱਖਿਆ ਬਾਰੇ ਵਾਧੂ ਕਲਾਸਾਂ ਲਗਾ ਕੇ ਗਿਆਨ ਦੇਣਾ, ਮੁੱਢਲੀ ਸਹਾਇਤਾ ਲਈ ਅਤੇ ਮੁੱਢਲੀ ਸਿਹਤ ਸੰਭਾਲ ਲਈ ਮੈਡੀਕਲ ਕੈਂਪ ਆਦਿ ਲਗਾਉਣਾ ਤੇ ਗਤੀਵਿਧੀਆਂ ਕਰਨ ਲਈ ਸਨਮਾਨਿਤ ਕੀਤਾ ਗਿਆ। ਇਹ ਸਕੂਲ ਵਿੱਚ ਜਿੱਥੇ ਕਾਮਰਸ ਲੈਕਚਰਾਰ ਹਨ, ਉੱਥੇ ਕੌਮੀ ਸੇਵਾ ਯੋਜਨਾ ਯੂਨਿਟ ਦੇ ਪ੍ਰੋਗਰਾਮ ਅਫਸਰ, ਸੰਜੀਵਨੀ ਈਕੋ ਕਲੱਬ ਦੇ ਇੰਚਾਰਜ ਸਕੂਲ ਦੀਆਂ ਗਤੀਵਿਧੀਆਂ ਦੇ ਕੋਆਰਡੀਨੇਟਰ ਵੀ ਹੁੰਦੇ ਹਨ। ਇਸ ਮੌਕੇ ਗੌਰਵਪਾਲ ਵੱਲੋਂ ਉਪਰੋਕਤ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਦਸਵੀਂ ਕਲਾਸ ਵਿਚੋਂ ਗਰੀਬ ਪਰਿਵਾਰ ਨਾਲ ਸਬੰਧਿਤ ਹੋਣ ਤੇ ਵੀ ਚੰਗੇ ਅੰਕ ਪ੍ਰਾਪਤ ਕਰਕੇ ਇਹ ਸਨਮਾਨ ਹਾਸਲ ਕੀਤਾ। ਅੱਜ ਇਨ੍ਹਾਂ ਨੂੰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦੇ ਦਫਤਰ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸ੍ਰ. ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ੍ਰ.ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ੍ਰ.ਬੀਰ ਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫਸਰ ਡੇਅਰੀ ਵਿਭਾਗ ਵੱਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਟੇਟ ਐਵਾਰਡ ਪ੍ਰਾਪਤ ਕਰਨ ਤੇ ਇਨ੍ਹਾਂ ਨੇ ਭਾਰਤ ਦੇ ਨਕਸ਼ੇ ਚ ਪੰਜਾਬ ਅਤੇ ਜ਼ਿਲ੍ਹੇ ਦਾ ਨਾ ਰੌਸ਼ਨ ਕੀਤਾ ਹੈ। ਇਹ ਅਵਾਰਡ ਪੰਜਾਬ ਵਿਚੋਂ ਸਿਰਫ਼ ਇਕ ਅਧਿਆਪਕ ਨੂੰ ਹੀ ਦਿੱਤਾ ਜਾਦਾ ਹੈ। ਇਹ ਇਕ ਸਰਹੱਦੀ ਸ਼ਹਿਰ ਹੋਣ ਕਰਕੇ ਜਿਥੇ ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਤੋ ਦੂਰ ਕਰਨ ਲਈ ਸੁਨੇਹਾ ਦੇ ਰਹੇ ਹਨ ਉੱਥੇ ਹੀ ਇਕ ਅਧਿਆਪਕ ਹੋਣ ਦੇ ਨਾਤੇ ਉੱਚ ਸਿੱਖਿਆ ਪ੍ਰਦਾਨ ਕਰਕੇ ਬੱਚਿਆ ਦਾ ਭਵਿੱਖ ਸਵਾਰ ਰਹੇ ਹਨ। ਇਸ ਸਨਮਾਨ ਹਾਸਿਲ ਕਰਨ ਤੇ ਸ. ਜਗਸੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ), ਸ਼ੀ੍ਰ ਪ੍ਰਦੀਪ ਦਿਉੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ, ਸ਼੍ਰੀ ਰਾਜੇਸ਼ ਮਹਿਤਾ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ, ਸ਼੍ਰੀ ਧਰਿੰਦਰ ਸਚਦੇਵਾ ਜ਼ਿਲ੍ਹਾ ਰਮਸਾ ਕੋਆਰਡੀਨੇਟਰ, ਸ. ਗੁਰਚਰਨ ਸਿੰਘ ਪ੍ਰਿੰਸੀਪਲ, ਲੈਕਚਰਾਰ ਮਨਜੀਤ ਸਿੰਘ, ਸਤਪਾਲ ਸਿੰਘ, ਅਰਵਿੰਦਰ ਧਵਨ, ਸੋਨੀਆ ਗੁਪਤਾ, ਸੁਖਬੀਰ ਕੋਰ, ਰਾਜੀਵ ਮੈਣੀ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਤਰੁਨਜੀਤ ਕੌਰ ਆਦਿ ਸਟਾਫ਼ ਮੈਂਬਰਾਂ ਵਧਾਈ ਦਿੱਤੀ।