Ferozepur News

ਜ਼ੋਨਲ ਪੱਧਰੀ ਕ੍ਰਿਕਟ ਟੂਰਨਾਮੈਂਟ ਵਿੱਚ ਐਸ ਬੀ ਐਸ ਕੈਂਪਸ ਦੀ ਟੀਮ ਜੇਤੂ

ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਕਰਵਾਏ ਗਏ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਜ਼ੋਨਲ ਕ੍ਰਿਕਟ ਟੂਰਨਾਮੈਂਟ ਵਿੱਚ ਐਸ ਬੀ ਐਸ ਕੈਂਪਸ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਯੁਨੀਵਰਸਿਟੀ ਦੇ ਇੰਟਰ-ਕਾਲਜ ਕ੍ਰਿਕਟ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।ਸੰਸਥਾ ਦੇ ਖੇਡ ਅਫਸਰ ਡਾ. ਵੀ ਐਸ ਭੁੱਲਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ੋਨਲ ਮੁਕਾਬਲਿਆਂ ਵਿੱਚ ਚਾਰ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਜ਼ੋਨ ਦਾ ਫਾਈਨਲ ਮੈਚ ਮਿਮਿਟ ਮਲੋਟ ਅਤੇ ਐਸ ਬੀ ਐਸ ਕੈਂਪਸ ਫਿਰੋਜ਼ਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਜਿਸ ਵਿੱਚ ਮਲੋਟ ਦੀ ਟੀਮ ਵੱਲੋਂ ਦਿੱਤੇ 71 ਦੌੜਾਂ ਦੇ ਟੀਚੇ ਨੂੰ ਐੈਸ ਬੀ ਐਸ ਟੀਮ ਨੇ ਆਸਾਨੀ ਨਾਲ ਪੂਰਾ ਕਰਕੇ ਜਿੱਤ ਹਾਸਿਲ ਕੀਤੀ।ਕੈਂਪਸ ਡਾਇਰੈਕਟਰ ਡਾ. ਟੀ ਐਸ ਸਿੱਧੂ ਅਤੇ ਡੀਨ ਸਪੋਰਟਸ ਅਤੇ ਕਲਚਰਲ ਅਫੇਅਰਜ਼ ਡਾ. ਅਰੁਨ ਅਸਾਟੀ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਇੰਟਰ ਕਾਲਜ ਟੂਰਨਾਮੈਂਟ ਜਿੱਤਣ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਪ੍ਰੋ. ਰਾਜੇਸ਼ ਸਿੰਗਲਾ, ਕਾਲਜ ਕ੍ਰਿਕਟ ਟੀਮ ਦੇ ਇੰਚਾਰਜ ਪ੍ਰੋ. ਵਿਵੇਕ ਸੂਦ, ਕੋਚ ਮੁਕੇਸ਼ ਸਚਦੇਵਾ ਆਦਿ ਹਾਜ਼ਰ ਸਨ।

Related Articles

Back to top button