Ferozepur News

ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ•ਾ ਪੱਧਰ ਗਣਤੰਤਰਤਾ ਦਿਵਸ ਸਮਾਰੋਹ ਆਯੋਜਿਤ

DSC01202ਫਿਰੋਜਪੁਰ 26 ਜਨਵਰੀ (ਏ.ਸੀ.ਚਾਵਲਾ) ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾ ਭਾਰਤ ਨੇ ਆਜ਼ਾਦੀ ਪ੍ਰਾਪਤ ਕੀਤੀ ਅਤੇ ਸਾਡੇ ਸੰਵਿਧਾਨ ਨਿਰਮਾਤਵਾਂ ਵੱਲੋਂ 26 ਜਨਵਰੀ 1950 ਨੂੰ ਦੇਸ਼ ਲਈ ਵਿਸ਼ਾਲ ਲਿਖਤੀ ਸੰਵਿਧਾਨ ਦਿੱਤਾ ਗਿਆ। ਸਾਡੇ ਇਸ ਲਿਖਤੀ ਸੰਵਿਧਾਨ ਸਦਕਾ ਹੀ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ ਅਤੇ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਹ ਪ੍ਰਗਟਾਵਾ ਸ.ਜਨਮੇਜਾ ਸਿੰਘ ਸੇਖੋਂ ਲੋਕ ਨਿਰਮਾਣ ਤੇ ਸੈਨਿਕ ਸੇਵਾਵਾਂ ਮੰਤਰੀ ਪੰਜਾਬ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ•ਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਜ਼ਿਲ•ਾ ਵਾਸੀਆਂ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤਾ।  ਇਸ ਸਮਾਗਮ ਵਿੱਚ ਸ.ਜੋਗਿੰਦਰ ਸਿੰਘ ਜਿੰਦੂ ਐਮ.ਐਲ.ਏ,  ਡਵੀਜ਼ਨਲ ਕਮਿਸ਼ਨਰ ਸ੍ਰੀ ਵੀ.ਕੇ.ਮੀਨਾ,  ਡਿਪਟੀ ਕਮਿਸ਼ਨਰ ਇੰਜ:ਡੀ.ਪੀ.ਐਸ.ਖਰਬੰਦਾ , ਜਿਲ•ਾ ਤੇ ਸੈਸ਼ਨ ਜੱਜ ਵਿਵੇਕ ਪੁਰੀ, ਸ.ਅਮਰ ਸਿੰਘ ਚਾਹਲ ਡੀ.ਆਈ.ਜੀ. ਫਿਰੋਜ਼ਪੁਰ, ਸ.ਹਰਦਿਆਲ ਸਿੰਘ ਮਾਨ ਐਸ.ਐਸ.ਪੀ. ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਜ਼ਿਲ•ਾ ਅਧਿਕਾਰੀਆਂ ਅਤੇ ਜ਼ਿਲ•ਾ ਵਾਸੀਆਂ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ.ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਗਦਰੀ ਲਹਿਰ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਪੱਗੜੀ ਸੰਭਾਲ ਲਹਿਰ ਅਤੇ ਭਾਰਤ ਛੱਡੋ ਅੰਦੋਲਨ ਵਰਗੀਆਂ ਲਹਿਰਾਂ ਚਲਾ ਕੇ ਪੰਜਾਬੀਆਂ ਨੇ ਦੇਸ਼ ਨੂੰ ਮਿਲੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ।  ਉਨ•ਾਂ ਕਿਹਾ ਕਿ ਸਾਡਾ ਸੰਵਿਧਾਨ ਦੁਨੀਆ ਦਾ ਸਭ ਤੋਂ ਵਿਸਤ੍ਰਿਤ ਲਿਖਤੀ ਸੰਵਿਧਾਨ ਹੈ ਜਿਸ ਵਿੱਚ ਦੇਸ਼ ਦੇ ਹਰੇਕ ਨਾਗਰਿਕ ਨੂੰ ਬਰਾਬਰਤਾ ਦੇ ਅਧਿਕਾਰ ਦੇ ਕੇ ਸਰਕਾਰ ਚੁਣਨ ਵਿੱਚ ਭਾਗੀਦਾਰ ਬਣਾਇਆ ਗਿਆ ਹੈ। ਸ.ਜਨਮੇਜਾ ਸਿੰਘ ਸੇਖੋਂ  ਨੇ ਕਿਹਾ ਕਿ  ਕਿ ਪਿਛਲੇ 9 ਸਾਲਾਂ ਵਿਚ ਪੰਜਾਬ ਅੰਦਰ ਹੋਏ ਇਨਕਲਾਬੀ ਵਿਕਾਸ ਅਤੇ ਪ੍ਰਸ਼ਾਸਕੀ ਸੁਧਾਰਾਂ ਕਾਰਨ ਪੰਜਾਬ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਸਨਅਤ ਆਦਿ ਹਰ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਹੈ।  ਸਰਕਾਰ ਵੱਲੋਂ ਨਵੀਂ ਸਨਅਤੀ ਨੀਤੀ ਬਣਾਈ ਗਈ ਜਿਸ ਦਾ ਉਦੇਸ਼ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੈ। ਉਨ•ਾ ਕਿਹਾ ਕਿ ਪੰਜਾਬ ਸੜ•ਕੀ ਨੈਟਵਰਕ ਦੇ ਖੇਤਰ ਵਿਚ ਵੀ ਦੇਸ਼ ਦਾ ਮੋਹਰੀ ਸੂਬਾ ਬਣੇਗਾ।ਉਨ•ਾਂ ਕਿਹਾ ਕਿ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ  ਕਿਸਾਨਾਂ ਨੂੰ ਆਧੁਨਿਕ ਖੇਤੀ ਦੇ ਹਾਣ ਦਾ ਬਣਾਉਣ ਲਈ ਸ਼ੁਰੂ ਕੀਤੀਆਂ ਕਿਸਾਨ ਪੱਖੀ ਨੀਤੀਆਂ ਅਤੇ ਮੁਫ਼ਤ ਬਿਜਲੀ ਦੀ ਸਹੂਲਤ ਸਦਕਾ ਪੰਜਾਬ ਕਣਕ ਤੇ ਝੋਨੇ ਦੀ ਪੈਦਾਵਾਰ ਵਿੱਚ ਦੇਸ਼ ਦਾ ਸਭ ਤੋ ਮੋਹਰੀ ਸੂਬਾ ਬਣ ਗਿਆ ਹੈ।ਉਨ•ਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਨੇ ਸੇਵਾ ਦਾ ਅਧਿਕਾਰ ਕਾਨੂੰਨ ਬਣਾਇਆ ਜਿਸ ਤਹਿਤ ਰੋਜ਼ਮੱਰਾ ਦੀਆਂ ਸੇਵਾਵਾਂ ਤੈਅ ਸਮੇਂ ਅੰਦਰ ਦਿੱਤੀਆਂ ਜਾ ਰਹੀਆਂ ਹਨ। ਸੁਵਿਧਾ, ਫਰਦ ਤੇ ਸਾਂਝ ਕੇਂਦਰਾਂ ਨੇ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿੱਚ ਖ਼ੱਜਲ-ਖ਼ੁਆਰੀ ਨੂੰ ਠੱਲ• ਪਾਈ ਹੈ। ਇਨ•ਾਂ ਬੇਹਤਰ ਸੇਵਾਵਾਂ ਸਦਕਾ ਹੀ ਭਾਰਤ ਸਰਕਾਰ ਵੱਲੋਂ ਵਧੀਆਂ ਪ੍ਰਸ਼ਾਸਕੀ ਸੇਵਾਵਾਂ ਦੇਣ ਬਦਲੇ ਪੰਜਾਬ ਨੂੰ “ ਬੈਸਟ ਗਵਰਨੈਂਸ ਸਟੇਟ ” ਦਾ ਐਵਾਰਡ ਦਿੱਤਾ ਗਿਆ ਹੈ। ਸੂਰਜੀ ਉਰਜਾ ਦੇ ਖੇਤਰ ਵਿਚ ਪੰਜਾਬ ਨੂੰ ਸੂਰਜੀ ਉਰਜਾ ਦੇ ਖੇਤਰ ਵਿਚ ਕੰਮ ਕਰਨ ਵਾਲੇ ਮੋਹਰੀ ਸੂਬੇ ਦਾ ਐਵਾਰਡ ਦਿੱਤਾ ਗਿਆ ਹੈ।  ਉਨ•ਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਧਾਰਮਿਕ ਵਿਰਸੇ ਨਾਲ ਜੋੜਨ ਲਈ ਹਜ਼ੂਰ ਸਾਹਿਬ, ਵਾਰਾਨਸੀ, ਅਜਮੇਰ ਸ਼ਰੀਫ਼ ਅਤੇ ਸਾਲਾਸਰ ਧਾਮ ਆਦਿ ਦੀ ਯਾਤਰਾ ਲਈ ਮੁਫ਼ਤ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਚਲਾਈਆ ਗਈਆ ਹਨ। ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਸ.ਜਨਮੇਜਾ ਸਿੰਘ ਸੇਖੋਂ ਲੋਕ ਨਿਰਮਾਣ ਤੇ ਸੈਨਿਕ ਸੇਵਾਵਾਂ ਮੰਤਰੀ  ਨੇ ਸ਼ਾਨਦਾਰ ਪਰੇਡ ਮਾਰਚ ਦਾ ਨਰੀਖਣ ਕੀਤਾ ਅਤੇ ਪੰਜਾਬ ਪੁਲਿਸ ਅਤੇ ਐਨ.ਸੀ.ਸੀ. ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ । ਇਸ ਮੌਕੇ ਜ਼ਿਲ•ੇ ਦੇ ਵਿਕਾਸ ਨੂੰ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਵੱਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ, ਸÎਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਸ.ਜਨਮੇਜਾ ਸਿੰਘ ਸੇਖੋਂ ਨੇ ਸਮਾਗਮ ਵਿਚ ਭਾਗ ਲੈਣ ਵਾਲੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਪੰਜਾਹ ਹਜਾਰ ਰੁਪਏ  ਦਿੱਤੇ ਅਤੇ ਇਨ•ਾਂ ਸੰਸਥਾਵਾਂ ਵਿਚ ਕੱਲ ਦੀ ਛੁੱਟੀ ਦਾ ਐਲਾਨ ਵੀ ਕੀਤਾ।  ਇਸ ਇਤਿਹਾਸਕ ਦਿਹਾੜੇ ਤੇ ਜ਼ਿਲ•ਾ ਰੈਡ ਕਰਾਸ ਸੰਸਥਾ ਵੱਲੋਂ ਲੋੜਵੰਦਾਂ ਨੂੰ ਟਰਾਈਸਾਈਕਲ ਅਤੇ ਵ•ੀਲਚੇਅਰ ਆਦਿ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ, ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਯੂਥ ਕਲੱਬਾਂ, ਖਿਡਾਰੀਆਂ,ਸਮਾਜ ਸੇਵੀ ਸੰਸਥਾਵਾਂ ਆਦਿ ਨੂੰ ਸਨਮਾਨਿਤ ਕੀਤਾ ਗਿਆ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਡੀ.ਆਰ.ਆਈ ਸਕੀਮ ਤਹਿਤ ਘੱਟ ਵਿਆਜ ਤੇ ਕਰਜ਼ੇ ਦਿਵਾ ਕੇ ਰੇਹੜੀਆਂ ਅਤੇ ਰਿਕਸ਼ੇ ਵੰਡੇ ਗਏ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਤੋ ਪਹਿਲਾ ਕੈਬਨਿਟ ਮੰਤਰੀ ਸ.ਜਨਮੇਜਾ ਸਿੰਘ ਸੇਖੋਂ ਨੇ ਹੁਸੈਨੀ ਵਾਲਾ ਵਿਖੇ ਸ਼ਹੀਦੇ-ਏ-ਆਜਮ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਰਾਜ ਮਾਤਾ ਸ੍ਰੀਮਤੀ ਵਿਦਿਆ ਵਤੀ ਦੀਆ ਯਾਦਗਾਰਾਂ ਤੇ ਫੁਲ ਮਾਲਾਵਾਂ ਭੇਟ ਕਰਕੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਇਸ ਸਮਾਗਮ ਮੌਕੇ ਸ੍ਰੀ ਵਿਮਲ ਸੇਤੀਆ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਮੈਡਮ ਜਸਲੀਨ ਕੌਰ ਸਹਾਇਕ ਕਮਿਸ਼ਨਰ, ਸ੍ਰੀ ਡੀ.ਪੀ.ਚੰਦਨ ਚੇਅਰਮੈਨ ਜਿਲ•ਾ ਯੋਜਨਾ ਬੋਰਡ ਫਿਰੋਜਪੁਰ,ਸ੍ਰੀ.ਅਸੋਕ ਬਹਿਲ ਸਕੱਤਰ ਰੈਡ ਕਰਾਸ, ਮਾਸਟਰ ਗੁਰਨਾਮ ਸਿੰਘ, ਸ.ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਐਸ.ਜੀ.ਪੀ.ਸੀ, ਸ.ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ, ਸ੍ਰੀ ਦਵਿੰਦਰ ਬਜਾਜ ਜਿਲ•ਾ ਪ੍ਰਧਾਨ ਭਾਜਪਾ, ਸ.ਨਵਨੀਤ ਗੋਰਾ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਵਿਭਾਗਾਂ ਦੇ ਅਫਸਰ ਸਾਹਿਬਾਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਸਮਾਗਮ ਮੌਕੇ ਮੰਚ ਸੰਚਾਲਨ  ਨੈਸ਼ਨਲ ਐਵਾਰਡੀ ਡਾ.ਸਤਿੰਦਰ ਸਿੰਘ ਵੱਲੋਂ  ਕੀਤਾ ਗਿਆ।

Related Articles

Check Also
Close
Back to top button