Ferozepur News

ਰੋਹਿਤ ਵੋਹਰਾ ਵੱਲੋਂ ਖਾਈ ਫੇਮੇ ਕਿ ਬਜ਼ਾਰ ‘ਚ  ਤੂਫਾਨੀ ਦੌਰਾ

ਰੋਹਿਤ ਵੋਹਰਾ ਵੱਲੋਂ ਖਾਈ ਫੇਮੇ ਕਿ ਬਜ਼ਾਰ ‘ਚ  ਤੂਫਾਨੀ ਦੌਰਾ

ਰੋਹਿਤ ਵੋਹਰਾ ਵੱਲੋਂ ਖਾਈ ਫੇਮੇ ਕਿ ਬਜ਼ਾਰ ‘ਚ  ਤੂਫਾਨੀ ਦੌਰਾ

ਫਿਰੋਜ਼ਪੁਰ, 14 ਫਰਵਰੀ, 2022। ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਉਮੀਦਵਾਰ ਰੋਹਿਤ ਵੋਹਰਾ ਵੱਲੋਂ ਅੱਜ ਖਾਈ ਫੇਮੇ ਕਿ ਦੇ ਬਾਜ਼ਰ ਵਿਚ ਚੋਣ ਪ੍ਰਚਾਰ ਕਰਦਿਆ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੂੰ ਤੱਕੜੀ ਦੇ ਨਿਸ਼ਾਨ ‘ਤੇ ਵੋਟ ਪਾ ਕਿ ਕਾਮਯਾਬ ਕਰਨ ਲਈ ਕਿਹਾ । ਇਸ ਮੌਕੇ ਰੋਹਿਤ ਵੋਹਰਾ ਨੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ । ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਪੰਜਾਬ ਵਿਚ ਗੰਡਾਗਰਦੀ ਦਾ ਰਾਜ ਖਤਮ ਕਰਨ ਅਤੇ ਪੰਜਾਬ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਜਿੱਤਣਾ ਜ਼ਰੂਰੀ ਹੈ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜੋ ਹਰ ਸਮੇਂ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਖੜਦੀ ਰਹੀ ਹੈ ਅਤੇ ਹੁਣ ਤੱਕ ਜੋ ਵਿਕਾਸ ਪੰਜਾਬ ਦੀ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਹੈ। ਇਸ ਮੌਕੇ ਹਰਮੀਤ ਸਿੰਘ ਖਾਈ, ਲਾਲ ਸਿੰਘ, ਪੁਸ਼ਪਿੰਦਰ ਮਨਚੰਦਾ, ਦਰਸ਼ਨ ਸਿਘ ਖਾਈ, ਜੱਸਾ ਸਾਬਕਾ ਮੈਂਬਰ, ਗਗਨ ਨੰਬਰਦਾਰ, ਅਵਤਾਰ ਸਿੰਘ, ਨਿਸ਼ਾਨ ਸਿੰਘ, ਮਿੰਟਾ ਖਾਈ, ਸੁੱਖਾ ਖਾਈ, ਸੁਨੀਲ ਕੁਮਾਰ, ਹਰਸ਼, ਸੈਂਟੀ ਬਜਾਜ, ਬੇਅੰਤ ਖਾਈ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button