Ferozepur News

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਹੁਸੈਨੀਵਾਲਾ ਕਬੱਡੀ ਕੱਪ ’ਚ ਸ਼੍ਰੋਮਣੀ ਕਮੇਟੀ ਦੇ ਗੱਭਰੂ ਰਹੇ ਜੇਤੂ, ਭਾਂਗਰ ਉਪ ਜੇਤੂ

ਫ਼ਿਰੋਜ਼ਪੁਰ, 24 ਮਾਰਚ ()- ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਆਦਿ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀ ਖੇਡ ਪ੍ਰਮੋਟਰ ਬਿੰਦਰ ਇੰਗਲੈਂਡ ਦੀ ਅਗਵਾਈ ਹੇਠ ਕਰਵਾਇਆ ਗਿਆ ਕਬੱਡੀ ਕੱਪ ਵਿਲੱਖਣ ਯਾਦਾਂ ਛੱਡਦਾ ਸਮਾਪਤ ਹੋ ਗਿਆ, ਜਿਸ ਦਾ ਉਦਘਾਟਨ ਗੁਰਪ੍ਰੀਤ ਸਿੰਘ ਕਾਂਗੜ ਬਿਜਲੀ ਮੰਤਰੀ ਪੰਜਾਬ ਵਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਜਸਮੇਲ ਸਿੰਘ ਲਾਡੀ ਗਹਿਰੀ, ਮਨਵਿੰਦਰ ਸਿੰਘ ਮਨੀ ਪਟੇਲ ਨਗਰ ਆਦਿ ਵੀ ਨਾਲ ਸਨ। ਓਪਨ ਕਬੱਡੀ ਕੱਪ ਦੇ ਹੋਏ ਬਹੁਤ ਹੀ ਫਸਵੇਂ ਅਤੇ ਦਿਲਚਸਪ ਮੁਕਾਬਲਿਆਂ ’ਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰਖ਼ਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਦੀ ਅਗਵਾਈ ਹੇਠ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਖੇਡ ਮੇਲੇ ’ਚ ਅਕਾਲੀ ਦਲ ਟਕਸਾਲੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ, ਜ਼ਿਲ੍ਹਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਲਖਵਿੰਦਰ ਸਿੰਘ ਰੱਤੋਵਾਲੀਆ ਸਾਬਕਾ ਚੇਅਰਮੈਨ, ਬਲਵੰਤ ਸਿੰਘ ਰੱਖੜੀ ਸਾਬਕਾ ਚੇਅਰਮੈਨ, ਅਸ਼ੀਸ਼ਪ੍ਰੀਤ ਸਿੰਘ ਸਾਂਈਆਂਵਾਲਾ ਪ੍ਰਧਾਨ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ, ਕਮਲਜੀਤ ਸਿੰਘ ਢੋਲੇਵਾਲਾ ਉਪ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਮਾਲਵਾ ਆਦਿ ਆਗੂਆਂ ਨੇ ਪਹੁੰਚ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਅਸ਼ੀਰਵਾਦ ਦਿੱਤਾ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿੰਡ ਭਾਂਗਰ ਦੇ ਗੱਭਰੂਆਂ ਨੂੰ ਹਰਾ ਕੇ ਖੇਡ ਪ੍ਰਮੋਟਰ ਬਿੰਦਰ ਇੰਗਲੈਂਡ, ਬਲਜੀਤ ਮੱਲ੍ਹੀ ਯੂ.ਕੇ, ਵਰਿੰਦਰ ਕੰਬੋਜ ਯੂ.ਕੇ. ਵਲੋਂ ਸਪਾਂਸਰ ਕੀਤਾ ਗਿਆ। ਕਬੱਡੀ ਕੱਪ ਜਿੱਤ ਲਿਆ ਜਦ ਕਿ ਪਿੰਡ ਭਾਂਗਰ ਦੀ ਟੀਮ ਉਪ ਜੇਤੂ ਰਹੀ, ਜਿਸ ਨੂੰ ਪ੍ਰਵਾਸੀ ਭਾਰਤੀ ਤਰਸੇਮ ਸਿੰਘ ਮਸਕਟ ਵਾਲੇ ਅਤੇ ਸਰਬਜੀਤ ਸਿੰਘ ਸਾਬਾ ਬਾਜੀਦਪੁਰ ਵਲੋਂ 41 ਹਜਾਰ ਰੁਪਏ ਦਾ ਨਗਦ ਇਨਾਮ ਅਤੇ ਖਿਡਾਰੀ ਨੂੰ ਵਾਸ਼ਿੰਗ ਮਸ਼ੀਨ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ’ਚ ਸ਼੍ਰੋਮਣੀ ਕਮੇਟੀ ਦਾ ਖਿਡਾਰੀ ਜਰਮਨਜੀਤ ਸਿੰਘ ਲੱਧੂ, ਪਿੰਡ ਭਾਂਗਰ ਦੇ ਜੀਤਾ ਜਨੇਰ ਤੇ ਰਮਨ ਜਨੇਰ ਬੈਸਟ ਰੇਡਰ ਚੁਣੇ ਅਤੇ ਹੈਪੀ ਭਾਂਗਰ ਬੈਸਟ ਜਾਫ਼ੀ ਦੇ ਖ਼ਿਤਾਬ ਜਿੱਤੇ, ਜਿਨ੍ਹਾਂ ਨੂੰ 11-11 ਹਜਾਰ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 60 ਸਾਲਾ ਬਜ਼ੁਰਗਾਂ ਦੇ ਕਬੱਡੀ ਮੁਕਾਬਲੇ ’ਚ ਨਕੋਦਰ ਜੇਤੂ ਅਤੇ ਮੋਗਾ ਜ਼ਿਲ੍ਹਾ ਉਪ ਜੇਤੂ ਰਹੇ। ਕਬੱਡੀ ਕੋਚ ਅਵਤਾਰ ਕੌਰ ਦੀ ਦੇਖਰੇਖ ’ਚ ਹੋਏ ਲੜਕੀਆਂ ਦੇ ਕਬੱਡੀ ਮੁਕਾਬਲੇ ’ਚ ਪੰਜਾਬ ਜੇਤੂ ਅਤੇ ਹਰਿਆਣਾ ਦੀਆਂ ਮੁਟਿਆਰਾਂ ਉਪ ਜੇਤੂ ਰਹੀਆਂ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਖੇਡ ਪ੍ਰਮੋਟਰ ਰਾਜਾ ਕੰਗ ਯੂ.ਕੇ. ਵਾਲੇ, ਨਿਰਮਲ ਸਿੰਘ ਸੰਧੂ ਸੰਧਵਾ ਵਾਲੇ ਯੂ.ਕੇ., ਕੁਲਵਿੰਦਰ ਸਿੰਘ ਕੰਗ ਯੂ.ਕੇ., ਬਲਵਿੰਦਰ ਸਿੰਘ ਕੰਗ, ਗੁਰਚੇਤਨ ਸਿੰਘ ਨਿਰਵਾਣ ਯੂ.ਕੇ., ਰਾਜਬੀਰ ਸਿੰਘ ਉੱਪਲ ਵਕੀਲਾਂ ਵਾਲੀ ਵਲੋਂ ਨਿਭਾਉਂਦੇ ਸਮੇਂ ਖੇਡ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਸੁਸਾਇਟੀ ਨੂੰ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਣ ਕੀਤਾ। ਇਸ ਮੌਕੇ ਐਡਵੋਕੇਟ ਪਰਵਿੰਦਰ ਸਿੰਘ ਪਰੀ ਬੂਟੇ ਵਾਲਾ ਨੇ ਅਗਲੇ ਸਾਲ ਬੈਸਟ ਰੇਡਰ-ਜਾਫ਼ੀ ਲਈ 21-21 ਹਜਾਰ ਰੁਪਏ ਦੇ ਨਗਦ ਇਨਾਮ ਦੇਣ ਦਾ ਐਲਾਣ ਕੀਤਾ। ਖੇਡ ਮੇਲੇ ਦੌਰਾਨ ਕੌਰ ਸਿੰਘ ਮਚਾਕੀ ਦੀ ਅਗਵਾਈ ਹੇਠ ਰੈਫ਼ਰੀਆਂ ਦੀਆਂ ਵਿਸਲਾਂ ਅਤੇ ਕੁਮੈਂਟੇਟਰ ਨਵਦੀਪ ਦਬੜੀ ਖਾਨ ਗੁਰਚਰਨ ਸਿੰਘ ਸਨੇਰ, ਰਾਜ ਮੇਹਰ ਸਿੰਘ ਵਾਲਾ ਦੇ ਮਿੱਠੇ, ਕਰਾਰੇ ਤੇ ਦਿਲ ਖਿਚਵੇਂ ਬੋਲਾਂ ਨੇ ਦਰਸ਼ਕਾਂ ਨੂੰ ਖੇਡ ਗਰਾਊਂਡਾਂ ਵੱਲ ਖਿੱਚ ਕੇ ਜੋਸ਼ ਭਰੀ ਰੱਖਿਆ। ਖੇਡ ਮੇਲੇ ’ਚ ਬਲਦੇਵ ਸਿੰਘ ਭੁੱਲਰ ਮੈਂਬਰ ਕੰਜਿਊਮਰ ਕੋਰਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰਖ਼ਾਂ, ਜਥੇਦਾਰ ਕਰਨੈਲ ਸਿੰਘ ਭਾਵੜਾ ਪ੍ਰਧਾਨ ਜੱਟ ਰਾਖਵਾਂ ਕਰਨ ਸੰਘਰਸ਼ ਸੰਮਤੀ, ਦਲਵਿੰਦਰ ਸਿੰਘ ਗੋਸ਼ਾ ਮਰੂੜ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਖੋਸਾ ਦਲ ਸਿੰਘ, ਮਨਦੀਪ ਮੋਟੂ ਯੂ.ਐਫ਼.ਸੀ. ਜਿੰਮ ਵਾਲੇ, ਡਾ: ਜੀ.ਐਸ. ਢਿੱਲੋਂ, ਬਲਕਾਰ ਸਿੰਘ ਗਿੱਲ ਰੱਤਾ ਖੇੜਾ ਮੈਂਬਰ ਬਲਾਕ ਸੰਮਤੀ, ਭਾਜਪਾਈ ਆਗੂ ਲਖਵੀਰ ਸਿੰਘ ਉੱਪਲ ਵਕੀਲਾਂਵਾਲੀ, ਬਲਵਿੰਦਰ ਸਿੰਘ ਪੱਪੂ ਕੋਤਵਾਲ, ਕੋਚ ਚਰਨ ਸਿੰਘ ਘਾਂਗਾ, ਕਮਲਜੀਤ ਸਿੰਘ ਢੋਲੇਵਾਲਾ ਉਪ ਪ੍ਰਧਾਨ ਯੂਥ ਅਕਾਲੀ ਦਲ ਬਾਦਲ, ਅਕਾਲੀ ਦਲ ਟਕਸਾਲੀ ਆਗੂ ਜਥੇਦਾਰ ਚਰਨ ਸਿੰਘ ਫ਼ਾਜ਼ਿਲਕਾ, ਆਪ ਆਗੂ ਬੀਬੀ ਭੁਪਿੰਦਰ ਕੌਰ ਸੰਧੂ ਬਸਤੀ ਭਾਗ ਸਿੰਘ, ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ, ਦਿਲਬਾਗ ਸਿੰਘ ਵਿਰਕ ਕੌਮੀ ਜਨਰਲ ਸਕੱਤਰ ਫੈਡਰੇਸ਼ਨ ਗਰੇਵਾਲ, ਜਸਪਾਲ ਸਿੰਘ ਕੌਮੀ ਸੀਨੀਅਰ ਮੀਤ ਪ੍ਰਧਾਨ ਫੈਡਰੇਸ਼ਨ ਮਹਿਤਾ, ਸੁਖਵਿੰਦਰ ਸਿੰਘ ਅਟਾਰੀ ਪ੍ਰਧਾਨ ਯੂਥ ਕਾਂਗਰਸ ਹਲਕਾ ਫ਼ਿਰੋਜ਼ਪੁਰ ਸ਼ਹਿਰੀ, ਬਲਬੀਰ ਸਿੰਘ ਬਾਠ ਮੈਂਬਰ ਬਲਾਕ ਸੰਮਤੀ, ਗੁਰਦੇਵ ਸਿੰਘ ਮਹਿਮਾ ਪ੍ਰਧਾਨ ਜ਼ਿਲ੍ਹਾ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ, ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਕੌਮੀ ਪੁਰਸਕਾਰ ਪ੍ਰਾਪਤ ਡਾ: ਰਮੇਸ਼ਵਰ ਸਿੰਘ, ਗੁਰਦਿਆਲ ਸਿੰਘ ਵਿਰਕ ਰਿਟਾ: ਐਸ.ਡੀ.ਓ., ਬਲਵਿੰਦਰ ਸਿੰਘ ਪੱਪੂ ਕੋਤਵਾਲ, ਸੁਮੇਰ ਸਿੰਘ ਮੈਨੇਜਰ ਗੁਰਦੁਆਰਾ ਜ਼ਾਮਨੀ ਸਾਹਿਬ ਪ੍ਰਬੰਧਕ ਕਮੇਟੀ ਬਾਜੀਦਪੁਰ, ਰਵਿੰਦਰ ਸਿੰਘ ਭੁੱਲਰ ਐਸ.ਐੱਚ.ਓ. ਸਦਰ ਥਾਣਾ, ਕਰਨੈਲ ਸਿੰਘ ਪੁਲਿਸ ਚੌਂਕੀ ਇੰਚਾਰਜ ਬਾਰੇਕੇ ਆਦਿ ਪਹੁੰਚੇ। ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਲਈ ਬਖ਼ਸ਼ੀਸ਼ ਸਿੰਘ ਬਾਰੇ ਕੇ,ਡਾ: ਜੌਬਨ, ਹਰਦੇਵ ਸਿੰਘ ਸੰਧੂ ਮਹਿਮਾ, ਪੁਸ਼ਪਿੰਦਰ ਸਿੰਘ ਸ਼ੈਰੀ ਸੰਧੂ ਬਸਤੀ ਭਾਗ ਸਿੰਘ, ਵਰਿੰਦਰ ਸਿੰਘ ਵੈਰੜ, ਪ੍ਰੇਮਪਾਲ ਸਿੰਘ ਢਿੱਲੋਂ, ਬਲਕਰਨ ਸਿੰਘ ਜੰਗ, ਰਾਜਨ ਅਰੋੜਾ, ਗੁਰਮੀਤ ਸਿੰਘ ਸਿੱਧੂ, ਪੰਮਾ ਮੱਲਵਾਲ, ਗੁਰਸੇਵਕ ਸਿੰਘ ਮਹਿਮਾ, ਸਿੰਬਲਜੀਤ ਸਿੰਘ ਸੰਧੂ ਝੋਕ ਮੋਹੜੇ, ਪੰਮਾ ਮੱਲਵਾਲ ਟੈਂਟ ਹਾਊਸ ਵਾਲਾ ਆਦਿ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਆਗੂਆਂ ਵਲੋਂ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ। 

Related Articles

Back to top button