Ferozepur News

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ
– ਇੰਨਕਲਾਬ ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਨਾਅਰੇ ਲਗਾਉਂਦਿਆਂ ਬਸੰਤੀ ਰੰਗ &#39ਚ ਰੰਗੇ ਨੌਜਵਾਨਾਂ ਕੱਢਿਆ ਮੋਟਰਸਾਈਕਲ ਜਾਗਰੂਕਤਾ ਮਾਰਚ

SANDHU RALLY 1SANDHU RALLY 2SANDHU RALLY 3

ਫ਼ਿਰੋਜ਼ਪੁਰ, 28 ਸਤੰਬਰ- ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਅੱਜ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਵੱਖ-ਵੱਖ ਮੁਲਾਜ਼ਮ ਅਤੇ ਸਮਾਜ ਸੈਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਇੰਨਕਲਾਬੀ ਢੰਗ ਨਾਲ ਮਨਾਇਆ ਗਿਆ। ਮੋਟਰਸਾਇਕਲ-ਕਾਰਾਂ-ਜੀਪਾਂ &#39ਤੇ ਸਵਾਰ ਬਸੰਦੀ ਰੰਗ &#39ਚ ਰੰਗੇ ਨੌਜਵਾਨ &#39ਇਨਕਲਾਬ ਜਿੰਦਾਬਾਦ&#39 ਤੇ &#39ਭਗਤ ਸਿੰਘ ਤੇਰੀ ਸੋਚ &#39ਤੇ, ਪਹਿਰਾ ਦਿਆਂਗੇ ਠੋਕ ਕੇ&#39 ਦੇ ਅਕਾਸ਼ ਗੂੰਜਾਊ ਨਾਅਰੇ ਲਗਾਉਂਦੇ ਹੋਏ ਮਾਰਚ ਕੱਢ ਰਹੇ ਸਨ। ਸਲਾਨਾ ਸਮਾਗਮ ਕਰਵਾਉਂਦੇ ਹੋਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਗੁਰਦੁਆਰਾ ਸਾਰਾਗੜ•ੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਨ•ਾਂ ਵਿਚ ਭਾਈ ਮੱਸਾ ਸਿੰਘ ਸਭਰਾ ਦੇ ਕਵੀਸ਼ਰੀ ਜਥੇ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਪ੍ਰਸੰਗ ਸੁਣਾ ਕੇ ਨੌਜਵਾਨਾਂ &#39ਚ ਜੋਸ਼ ਭਰ ਦਿੱਤਾ। ਮੋਟਰਸਾਇਕਲ ਜਾਗਰੁਕਤਾ ਮਾਰਚ ਨੂੰ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਅਤੇ ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ ਵਲੋਂ ਬਸੰਤੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸ਼ਹਿਰ-ਛਾਉਣੀ &#39ਚ ਲੰਘਣ ਸਮੇ ਮਿੱਤਲ ਗੈਸਟ ਹਾਊਸ ਤੇ ਆਨੰਦ ਫੂਡਜ਼, ਡੀ.ਸੀ ਮਾਡਲ ਸਕੂਲ, ਮਾਨਵ ਮੰਦਰ ਸਕੂਲ, ਭਾਈ ਅਰਜਨ ਸਿੰਘ ਦੀ ਅਗਵਾਈ ਹੇਠ ਕੇਬਲ ਗਰੁੱਪ, ਪ੍ਰੈਸ ਕਲੱਬ ਵਲੋਂ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਭਾਜਪਾ ਵਲੋਂ ਜਿਲ•ਾ ਪ੍ਰਧਾਨ ਦਵਿੰਦਰ ਬਜਾਜ ਦੀ ਅਗਵਾਈ ਹੇਠ ਮਾਰਚ ਦਾ ਜਗ•ਾ-ਜਗ•ਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮਾਰਚ &#39ਚ ਸ਼ਾਮਿਲ ਨੌਜਵਾਨ ਬਸੰਤੀ ਦਸਤਾਰਾਂ &#39ਚ ਸਜੇ ਹੋਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਰੂਪੀ ਸਜੇ ਨੌਜਵਾਨਾਂ ਦੀ ਅਗਵਾਈ ਹੇਠ &#39ਇਨਕਲਾਬ ਜਿੰਦਾਬਾਦ&#39 ਦੇ ਨਾਅਰੇ ਲਗਾਉਂਦੇ ਹੋਏ ਹੁਸੈਨੀ ਵਾਲਾ ਸਮਾਰਕਾਂ &#39ਤੇ ਸਿਜ਼ਦਾ ਹੋਏ। ਹੁਸੈਨੀਵਾਲਾ ਸਮਾਰਕਾਂ &#39ਤੇ ਸਟੇਜੀ ਸਮਾਗਮ ਸਮੇਂ ਨਾਟਯਮ ਗਰੁੱਪ ਜੈਤੋ ਵੱਲੋਂ ਜਿੱਥੇ &#39ਮੈਂ ਭਗਤ ਸਿੰਘ&#39 ਨਾਟਕ ਖੇਡਿਆ ਗਿਆ, ਉਥੇ ਸੈਮੀਨਾਰ ਦੌਰਾਨ ਬੁੱਧੀਜੀਵੀ ਡਾ: ਗੁਰਚਰਨ ਸਿੰਘ ਨੂਰਪੁਰ, ਕਮਲ ਯੂਥ ਆਰਗੇਨਾਈਜੇਸ਼ਨ ਦੇ ਕੌਮੀ ਪ੍ਰਧਾਨ, ਹੈਪੀ ਮਾਨ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਆਗੂ ਕਰਮਜੀਤ ਸਿੰਘ ਆਦਿ ਨੇ ਆਪੋ-ਆਪਣੀਆਂ ਤਕਰੀਰਾਂ ਦੌਰਾਨ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਦਿਖਾਏ ਰਸਤੇ &#39ਤੇ ਚੱਲ ਕੇ ਸਮਾਜ &#39ਚ ਸੁਧਾਰ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਨੌਜਵਾਨਾਂ ਨੇ ਵੱਧ-ਚੜ• ਕੇ ਖੂਨ ਦਾਨ ਕੀਤਾ।

Related Articles

Back to top button