Ferozepur News

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜਾ ਹੋਵੇ ਗਾ ਕੈਸਰ ਪੀੜਤ ਬੱਚਿਆਂ ਨੂੰ ਸਮਰਪਤ

ਗੁਰੂਹਰਸਹਾਏ/ਫਿਰੋਜਪੁਰ (ਜਗਦੀਸ਼ ਥਿੰਦ) : ਸ੍ਰੋਮਣੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕੈਸਰ ਪੀੜਤ ਬੱਚਿਆਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਅਤੇ ਮਿਸ਼ਾਲ ਮਾਰਚ 30 ਜੁਲਾਈ ਦਿਨ ਐਤਵਾਰ ਨੂੰ ਚੰਡੀਗੜ੍ਹ ਵਿਖੇ ਹੋ ਰਿਹਾ ਹੈ । ਊਧਮ ਐਮਰਜੈਂਸੀ ਬਲੱਡ ਡੋਨੇਸ਼ਨ ਅਤੇ ਵੈਲਫੇਅਰ ਐਸੋਸੀਏਸ਼ਨ ਅਤੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਚੰਡੀਗੜ੍ਹ ਵੱਲੋ ਸੈਕਟਰ 44 ਚੰਡੀਗੜ੍ਹ ਵਿਖੇ ਸਥਿਤ ਸ਼ਹੀਦ ਊਧਮ ਸਿੰਘ ਭਵਨ ਵਿਖੇ ਦੁਪਹਿਰ 2 ਵਜੇ ਸਮਾਗਮ ਦੀ ਸ਼ੁਰੂਆਤ ਹੋਵੇਗੀ। ਕੈਂਸਰ ਪੀੜਤ ਬੱਚਿਆਂ ਦੀ ਸ਼ਮੂਲੀਅਤ ਹੋਣ ਕਾਰਨ ਅੱਜ ਕੈਸਰ ਵਰਗੇ ਨਾਮੁਰਾਦ ਰੋਗ ਦੇ ਫੈਲਣ ਦੇ ਕਾਰਨਾਂ ਸਬੰਧੀ ਮਾਹਿਰ ਆਪਣੇ ਵਿਚਾਰ ਪੇਸ਼ ਕਰਨ ਗੇ। ਇਸ ਤੋ ਇਲਾਵਾ ਪੱਤਰਕਾਰਤਾ ਨਾਲ ਜੁੜੀਆਂ ਹਸਤੀਆਂ , ਰਾਜਸੀ , ਧਾਰਮਿਕ ਅਤੇ ਸਮਾਜਿਕ ਖੇਤਰ ਨਾਲ ਸਬੰਧਤ ਆਗੂ ਪੁੱਜ ਕੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਵਰਗੇ ਸੂਰਬੀਰਾਂ ਦੀ ਸ਼ਹਾਦਤ ਨੂੰ ਯਾਦ ਕਰਨ ਗੇ। ਅੱਜ ਇਸ ਸਬੰਧੀ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਚੰਡੀਗੜ੍ਹ ਵੱਲੋ ਸੈਕਟਰ 44 ਵਿਖੇ ਹੋਈ ਮੀਟਿੰਗ ਤੋ ਬਾਅਦ ਪੋਸਟਰ ਜਾਰੀ ਕੀਤਾ ਗਿਆ। ਜਿਸ ਵਿਚ ਭਵਨ ਚੇਅਰਮੈਨ ਜਰਨੈਲ ਸਿੰਘ , ਲਿਖਾਰੀ ਨਵੀ ਕੰਬੋਜ , ਊਧਮ ਐਨ ਜੀ ਓ ਵੱਲੋ ਬਲਦੇਵ ਥਿੰਦ, ਡਾ ਸੰਜੀਵ ਕੰਬੋਜ,ਸੁਖਣ ਕੰਬੋਜ, ਜਸਵਿੰਦਰ ਪਾਲ ਸਿੰਘ, ਕੇਵਲ ਹਾਂਡਾ ਤੋ ਇਲਾਵਾ ਹੋਰ ਵੀ ਆਹੁਦੇਦਾਰ ਸ਼ਾਮਲ ਹੋਏ। ਇਸ ਮੌਕੇ ਦੱਸਿਆ ਗਿਆ ਕਿ 10 ਜੁਲਾਈ ਨੂੰ 2 ਵਜੇ ਸਮਾਗਮ ਦੀ ਸ਼ੁਰੂਆਤ ਹੋਣ ਬਾਅਦ 4 ਵਜੇ ਰਾਕ ਗਾਰਡਨ ਚੰਡੀਗੜ੍ਹ ਦੀ ਪਾਰਕਿੰਗ ਵਿਚ ਸ਼ਹੀਦ ਨੂੰ ਚਾਹੁਣ ਵਾਲੇ ਲੋਕ ਇਕੱਤਰ ਹੋਣਗੇ। 4=30 ਵਜੇ ਰਾਕ ਗਾਰਡਨ ਤੋ ਸੁਖਨਾ ਝੀਲ ਵੱਲ ਕੈਡਲ ਮਾਰਚ ਹੋਵੇਗਾ। ਇਸ ਸਮਾਗਮ ਮੌਕੇ ਸ਼ਹੀਦ ਊਧਮ ਸਿੰਘ ਨੂੰ ਸਰਕਾਰੀ ਪੱਧਰ ਤੇ ਬਣਦਾ ਮਾਣਸਤਿਕਾਰ ਦੇਣ ਦੇ ਅਪੀਲ ਰਾਜ ਅਤੇ ਕੇਦਰ ਸਰਕਾਰ ਨੂੰ ਕੀਤੀ ਜਾਵੇ ਗੀ ।
ਕੈਪਸ਼ਨ= ਮਿਸ਼ਾਲ ਮਾਰਚ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਜਰਨੈਲ ਸਿੰਘ, ਨਵੀ ਕੰਬੋਜ ,ਬਲਦੇਵ ਥਿੰਦ ਤੇ ਸਾਥੀ।

Related Articles

Back to top button