Ferozepur News

ਵੈਕਟਰ ਬੋਰਨ ਡਜੀਜ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਰਕਸ਼ਾਪ ਦਾ ਆਯੋਜਨ

ਫ਼ਿਰੋਜ਼ਪੁਰ (Manish Bawa ) ਸਿਹਤ ਵਿਭਾਗ ਵੱਲੋਂ ਫ਼ਿਰੋਜ਼ਪੁਰ ਅਧੀਨ ਆਉਂਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਵੈਕਟਰ ਬੋਰਨ ਡਜੀਜ  ਜਿਵੇਂ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਸਬੰਧੀ ਵਿਸਥਾਰ ਰੂਪ ਨਾਲ ਜਾਣਕਾਰੀ ਦੇਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਸਿਵਲ ਸਰਜਨ ਡਾ: ਗੁਰਮਿੰਦਰ ਸਿੰਘ ਅਤੇ ਜੁਆਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਸ਼੍ਰੀ ਰਦੇਸ਼ ਕਾਲੜਾ ਦੇ ਉੱਦਮ ਸਦਕਾ ਡਾ: ਸੁਮਿਤ ਸ਼ਰਮਾ ਅਤੇ ਡਾ: ਯੁਵਰਾਜ ਸਿੰਘ  ਜ਼ਿਲ੍ਹਾ ਐਪਡੀਮਾਲੋਜਿਸਟ ਫ਼ਿਰੋਜ਼ਪੁਰ ਨੇ ਚਾਰ ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ ਅਤੇ ਫ਼ਾਜ਼ਿਲਕਾ ਅਧੀਨ ਆਉਂਦੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਸੈਨਟਰੀ ਇੰਸਪੈਕਟਰ, ਸੈਨਟਰੀ ਸੁਪਰਵਾਈਜ਼ਰ ਅਤੇ ਫੋਗਿੰਗ ਅਪਰੇਟਰ ਆਦਿ ਨੂੰ ਮਲੇਰੀਆ/ਡੇਂਗੂ/ਚਿਕਨਗੁਨੀਆ ਬਿਮਾਰੀਆਂ  ਦੇ ਲਾਰਵੇ, ਮੱਛਰਾਂ ਦੀ ਪੈਦਾਵਾਰ, ਰੋਕਥਾਮ, ਲੱਛਣ, ਉਪਚਾਰ ਸਬੰਧੀ ਪ੍ਰੋਜੈਕਟਰ ਰਾਹੀਂ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਲਾਰਵਾਸਾਈਡ, ਇਨਸੈਕਟਸਾਈਡ ਦੀ ਵਰਤੋ, ਗਬੂੰਜੀਆ ਮੱਛੀ ਸਬੰਧੀ, ਸਪਰੇਅ ਪੰਪਾਂ, ਫੋਗਿੰਗ ਮਸ਼ੀਨਾਂ, ਆਦਿ ਬਾਰੇ ਸਿਖਲਾਈ ਵੀ ਦਿੱਤੀ ਗਈ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਸ਼੍ਰੀ ਚਰਨਜੀਤ ਸਿੰਘ ਨੇ ਡਾ: ਸੁਮਿਤ ਸ਼ਰਮਾ ਅਤੇ ਡਾ: ਯੁਵਰਾਜ ਦਾ ਧੰਨਵਾਦ ਕਰਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਮੁੱਖ ਰੱਖਦੇ ਹੋਏ ਫ਼ਿਰੋਜ਼ਪੁਰ ਰੀਜ਼ਨ ਅੰਦਰ ਉਸ ਨੂੰ ਅਮਲੀਜਾਮਾ ਪਹਿਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਲ਼ੇ ਦੁਆਲੇ ਨੂੰ ਸਾਫ਼ ਰੱਖਣ, ਪਾਣੀ ਨੂੰ ਖੜ੍ਹੇ ਨਾ ਹੋਣ ਦੇਣ , ਆਪਣੇ ਘਰਾਂ ਦੀਆ ਛੱਤਾਂ, ਗਮਲੇ, ਕੂਲਰ, ਫ਼ਰਿਜ ਦੀਆ ਟਰੇਆਂ ਆਦਿ ਨੂੰ ਸਮੇਂ-ਸਮੇਂ ਤੇ ਸਾਫ਼ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ-ਡੇ ਘੋਸ਼ਿਤ ਕੀਤਾ ਗਿਆ ਹੈ ਇਸ ਦੀ ਪਾਲਣਾ ਕੀਤੀ ਜਾਵੇ ਜੇਕਰ ਕਿਸੇ ਘਰ, ਦੁਕਾਨ ਜਾਂ ਸੰਸਥਾ ਤੋ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ ਤਾਂ ਮਿਊਂਸੀਪਲ ਐਕਟ 1911 ਦੀ ਧਾਰਾ 211,219 ਦੇ ਤਹਿਤ ਚਲਾਨ ਅਤੇ ਜੁਰਮਾਨਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਸ਼੍ਰੀ ਚਰਨਜੀਤ ਸਿੰਘ, ਸੈਨਟਰੀ ਇੰਸਪੈਕਟਰ ਫ਼ਿਰੋਜ਼ਪੁਰ ਸ਼੍ਰੀ ਸੁਖਪਾਲ ਸਿੰਘ ਅਤੇ ਸ਼੍ਰੀ ਸ਼ਿਆਮ ਕੁਮਾਰ, ਸ਼੍ਰੀ ਜਗਦੀਪ ਸਿੰਘ ਸੈਨਟਰੀ ਇੰਸਪੈਕਟਰ ਫ਼ਾਜ਼ਿਲਕਾ, ਸ਼੍ਰੀ ਦਵਿੰਦਰ ਸਿੰਘ ਸੈਨਟਰੀ ਇੰਸਪੈਕਟਰ ਫ਼ਰੀਦਕੋਟ, ਸ਼੍ਰੀ ਦਿਲਬਾਗ ਸਿੰਘ ਸੈਨਟਰੀ ਇੰਸਪੈਕਟਰ ਤਲਵੰਡੀ ਭਾਈ, ਸ਼੍ਰੀ ਰਮਨ  ਕੁਮਾਰ ਸੈਨਟਰੀ ਇੰਸਪੈਕਟਰ ਜ਼ੀਰਾ, ਸ਼੍ਰੀ ਨਰੇਸ਼ ਕੁਮਾਰ ਸੈਨਟਰੀ ਇੰਸਪੈਕਟਰ ਧਰਮਕੋਟ, ਸ਼੍ਰੀ ਹਰੀਰਾਮ ਭੱਟੀ ਸੈਨਟਰੀ ਇੰਸਪੈਕਟਰ ਬਾਘਾਪੁਰਾਣਾ, ਸ਼੍ਰੀ ਸੁਖਮੰਦਰ ਸਿੰਘ, ਸ਼੍ਰੀ ਸੁਰੇਸ਼ ਕੁਮਾਰ, ਸ਼੍ਰੀ ਪੁਨੀਤ ਮਹਿਤਾ, ਸ਼੍ਰੀ ਨਰਿੰਦਰ ਸ਼ਰਮਾ ਅਤੇ ਸ਼੍ਰੀ ਬਲਵਿੰਦਰ ਸਿੰਘ ਸਮੇਤ ਵੱਖ-ਵੱਖ ਕਮੇਟੀਆਂ ਦਾ ਸਟਾਫ਼ ਮੌਜੂਦ ਸੀ। 

Related Articles

Back to top button