Ferozepur News

-ਮਾਮਲਾ ਨਵਾਂ ਸ਼ਹਿਰ 'ਚ ਵਿਦਿਆਰਥੀਆਂ ਉਪੱਰ ਹੋਏ ਲਾਠੀਚਾਰਜ ਦਾ

-ਮਾਮਲਾ ਨਵਾਂ ਸ਼ਹਿਰ &#39ਚ ਵਿਦਿਆਰਥੀਆਂ ਉਪੱਰ ਹੋਏ ਲਾਠੀਚਾਰਜ ਦਾ
ਵਿਦਿਆਰਥੀਆਂ ਨੇ ਕੀਤਾ ਅਰਥੀ ਫੂਕ ਮੁਜਹਾਰਾ
– ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਮੰਗ
ਗੁਰੂਹਰਸਹਾਏ, 31 ਮਾਰਚ (ਪਰਮਪਾਲ ਗੁਲਾਟੀ)- ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਦੇ ਗੇਟ ਅੱਗੇ ਨਵਾਂ ਸ਼ਹਿਰ ਦੇ ਵਿਦਿਆਰਥੀਆਂ &#39ਤੇ ਲਾਠੀਚਾਰਜ ਕਰਨ ਵਾਲੇ ਐਸ.ਐਸ.ਪੀ ਸਨੇਹਦੀਪ ਸ਼ਰਮਾ, ਐਸ.ਪੀ.ਐਚ ਗਗਨਦੀਪ, ਡੀ.ਐਸ.ਪੀ ਲਖਵਿੰਦਰ ਸਿੰਘ ਅਤੇ ਐਸ.ਐਚ.ਓ ਰਾਜ ਕਪੂਰ ਤੇ ਐਸ.ਸੀ/ਐਸ.ਟੀ ਕਮਿਸ਼ਨ ਤਹਿਤ ਪਰਚਾ ਦਰਜ ਕਰਨ &#39ਤੇ ਉਹਨਾਂ ਦੀ ਬਰਖਾਸਤੀ ਦੀ ਮੰਗ ਨੂੰ ਲੈ ਕੇ ਪੀ.ਐਸ.ਯੂ ਦੇ ਸੂਬਾ ਪੱਧਰੀ ਸੱਦੇ &#39ਤੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਲਈ ਦੁਆਬਾ ਗਰੁੱਪ ਆਫ ਕਾਲਜਿਜ਼ ਇੰਜੀਨੀਅਰ ਕਾਲਜ ਦੇ ਵਿਦਿਆਰਥੀ ਸ਼ਾਂਤੀਪੂਰਵਕ ਤਰੀਕੇ ਨਾਲ ਧਰਨਾ ਦੇ ਰਹੇ ਸਨ। ਉਹਨਾਂ ਕਿਹਾ ਕਿ ਵਿਦਿਆਰਥੀ ਨਵਾਂ ਸ਼ਹਿਰ ਵਿਖੇ ਬਾਰਾਦਾਰੀ ਬਾਗ ਵਿਚ ਧਰਨੇ &#39ਚ ਇਕੱਠੇ ਹੋ ਰਹੇ ਸਨ ਤਾਂ ਪੁਲਸ ਪ੍ਰਸ਼ਾਸਨ ਨੇ ਐਸ.ਐਸ.ਪੀ ਸਨੇਹਦੀਪ ਸ਼ਰਮਾ ਅਤੇ ਐਸ.ਪੀ.ਐਚ ਗਗਨਦੀਪ ਦੇ ਕਹਿਣ &#39ਤੇ ਵਿਦਿਆਰਥੀਆਂ &#39ਤੇ ਅੰਨ•ੇਵਾਹ ਲਾਠੀਚਾਰਜ ਕੀਤਾ ਗਿਆ, ਜਿਸ ਵਿਚ ਦਰਜਨਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਜ਼ਖਮੀ ਹੋ ਗਏ। ਵਿਦਿਆਰਥੀਆਂ ਨੇ ਪਹਿਲਾਂ ਵੀ ਦਲਿਤ ਵਿਦਿਆਰਥੀਆਂ ਤੋਂ ਭਰਾਈਆਂ ਫੀਸਾਂ ਵਾਪਿਸ ਕਰਵਾਉਣ ਲਈ ਧਰਨਾ ਲਾਇਆ ਸੀ ਪਰੰਤੂ ਡਿਪਟੀ ਕਮਿਸ਼ਨਰ ਦੇ ਭਰੋਸਾ ਦਿਵਾਉਣ ਤੋਂ ਬਾਅਦ ਵਿਦਿਆਰਥੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਸੀ।
ਪੀ.ਐਸ.ਯੂ ਦੇ ਸ਼ਹੀਦ ਊਧਮ ਸਿੰਘ ਕਾਲਜ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਸਕੱਤਰ ਲਖਵੰਤ ਸਿੰਘ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਤੋਂ ਕੋਈ ਵੀ ਫੀਸ ਨਹੀਂ ਭਰਾਈ ਜਾ ਸਕਦੀ ਪਰੰਤੂ ਨਵਾਂ ਸ਼ਹਿਰ ਦੇ ਗਰੁੱਪ ਆਫ਼ ਕਾਲਜਿਜ਼ ਧੱਕੇ ਨਾਲ ਫੀਸਾਂ ਵਸੂਲ ਰਹੇ ਸਨ, ਜਦੋਂ ਵਿਦਿਆਰਥੀਆਂ ਨੇ ਫੀਸਾਂ ਵਾਪਿਸ ਕਰਵਾਉਣ ਲਈ ਦੁਬਾਰਾ ਧਰਨਾ ਲਾਇਆ ਤਾਂ ਐਸ.ਐਸ.ਪੀ ਸਨੇਹਦੀਪ ਸ਼ਰਮਾ ਨੇ ਪੀ.ਐਸ.ਯੂ ਦੇ ਆਗੂਆਂ ਨਾਲ ਪੁਰਾਣੀ ਰੰਜਿਸ਼ ਕੱਢਦਿਆਂ ਬੁਰੀ ਤਰ•ਾਂ ਵਿਦਿਆਰਥੀਆਂ &#39ਤੇ ਲਾਠੀਚਾਰਜ ਕੀਤਾ, ਦਰਜਨਾਂ ਵਿਦਿਆਰਥੀ ਬੁਰੀ ਤਰ•ਾਂ ਨਾਲ ਜ਼ਖਮੀ ਹੋ ਗਏ।
ਵਿਦਿਆਰਥੀ ਆਗੂ ਸਪਨਾ ਰਾਣੀ ਅਤੇ ਮਨੀਸ਼ਾ ਰਾਣੀ ਨੇ ਦੱਸਿਆ ਕਿ ਲਾਠੀਚਾਰਜ ਕਰਨ ਵਾਲੇ ਐਸ.ਐਸ.ਪੀ, ਐਸ.ਪੀ.ਐਚ, ਡੀ.ਐਸ.ਪੀ ਅਤੇ ਐਸ.ਐਚ.ਓ ਤੇ ਐਸ.ਸੀ/ਐਸ.ਟੀ ਕਮਿਸ਼ਨ ਤਹਿਤ ਪਰਚਾ ਦਰਜ ਕੀਤਾ ਜਾਵੇ ਤੇ ਬਰਖ਼ਾਸਤ ਕੀਤਾ ਜਾਵੇ। ਦਲਿਤ ਵਿਦਿਆਰਥੀਆਂ ਤੋਂ ਫੀਸਾਂ ਭਰਾਉਣ ਵਾਲੇ ਕਾਲਜ ਮੈਨੇਜਮੈਂਟ ਤੇ ਐਸ.ਸੀ/ਐਸ.ਟੀ ਕਮਿਸ਼ਨ ਤਹਿਤ ਪਰਚਾ ਦਰਜ ਕੀਤਾ ਜਾਵੇ। ਦਲਿਤ ਵਿਦਿਆਰਥੀਆਂ ਤੋਂ ਭਰਾਈਆਂ ਫੀਸਾਂ ਤੁਰੰਤ ਵਾਪਿਸ ਕੀਤੀਆਂ ਜਾਣ। ਘੱਟ ਗਿਣਤੀਆਂ ਦੇ ਵਜ਼ੀਫੇ ਜਾਰੀ ਕੀਤੇ ਜਾਣ, ਕਾਲਜ ਅੱਗੇ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ, ਜ਼ਖਮੀ ਵਿਦਿਆਰਥੀਆਂ ਦਾ ਇਲਾਜ਼ ਵਿਦਿਆਰਥੀਆਂ ਤੇ ਲਾਠੀਚਾਰਜ ਕਰਨ ਵਾਲੇ ਪ੍ਰਸ਼ਾਸਨ ਤੋਂ ਕਰਵਾਇਆ ਜਾਵੇ। ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ, ਦੇਸਾ ਸਿੰਘ, ਸਵਰਨਾ ਰਾਣੀ, ਪਿੰਕੀ ਰਾਣੀ, ਬਗੀਚਾ ਸਿੰਘ, ਹਰਮੇਸ਼ ਸਿੰਘ, ਬਲਜਿੰਦਰ ਸਿੰਘ ਆਦਿ ਵਿਦਿਆਰਥੀ ਵੀ ਹਾਜ਼ਰ ਸਨ।

Related Articles

Back to top button