Ferozepur News

ਵਿਸ਼ਵ ਵਾਤਾਵਰਣ ਦਿਵਸ ਮੌਕੇ ਧਰਮ ਜਾਗਰਨ ਰਕਤ ਦਾਨ ਸੰਸਥਾ ਦਾ ਉਪਰਾਲਾ

ਸ਼੍ਰੀ ਗਨੇਸ਼ ਇੰਨਕਲੇਵ ਵਿੱਚ ਲਗਾਏ ਪੌਦੇ ਤੇ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ 
ਫਿਰੋਜ਼ਪੁਰ 5 ਜੂਨ (                ) ਵਿਸ਼ਵ ਵਾਤਾਵਰਣ ਦਿਵਸ ਮੌਕੇ ਉੱਘੀ ਸਮਾਜ ਸੇਵੀ ਸੰਸਥਾ ਧਰਮ ਜਾਗਰਨ ਰਕਤ ਦਾਨ ਸੰਸਥਾ (ਰਜਿ) ਫ਼ਿਰੋਜ਼ਪੁਰ ਵੱਲੋਂ ਵਾਤਾਰਵਰਣ ਦੀ ਸ਼ੁਧਤਾ ਲਈ ਸਥਾਨਕ ਸ਼੍ਰੀ ਗਨੇਸ਼ ਇੰਨਕਲੇਵ ਦੇ ਵਸਨੀਕਾਂ ਦੇ ਸਹਿਯੋਗ ਨਾਲ ਅੱਜ ਦੇ ਕਲੋਨੀ ਦੇ ਪਾਰਕ ਵਿੱਚ ਵੱਖ ਵੱਖ ਤਰ•ਾਂ ਦੇ ਪੌਦੇ ਲਗਾਏ ਗਏ ਅਤੇ ਦਿਨੋ ਦਿਨ ਵਧ ਰਹੀ ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ ਗਏ। ਪਾਰਕ ਦੀ ਸੁੰਦਰਤਾ ਅਤੇ ਦਿਨੋ ਦਿਨ ਭਿੰਅਕਰ ਰੂਪ ਧਾਰਨ ਕਰਦੇ ਜਾ ਰਹੇ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਉਣ ਦੀ ਰਸਮ ਭਾਜਪਾ ਦੇ ਜ਼ਿਲ•ਾ ਪ੍ਰਧਾਨ ਸ਼੍ਰੀ ਦਵਿੰਦਰ ਬਜਾਜ, ਉੱਘੇ ਸਮਾਜ ਸੇਵੀ ਸ਼੍ਰੀ ਰਮੇਸ਼ ਸੇਠੀ ਅਤੇ ਕਲੋਨੀ ਨਿਵਾਸੀਆਂ ਨੇ ਨਿਭਾਈ।
 ਇਸ ਮੌਕੇ ਆਪਣੇ ਵਿਚਾਰ ਵਿਅਕਤ ਕਰਦਿਆਂ ਭਾਜਪਾ ਜ਼ਿਲ•ਾ ਪ੍ਰਧਾਨ ਦਵਿੰਦਰ ਬਜਾਜ ਅਤੇ ਸਮਾਜ ਸੇਵੀ ਸ਼੍ਰੀ ਰਮੇਸ਼ ਸੇਠੀ ਨੇ ਕਿਹਾ ਕਿ ਰੁੱਖਾਂ ਦੀ ਧੜਾਧੜ ਕੀਤੀ ਜਾ ਰਹੀ ਕਟਾਈ ਨਾਲ ਵਾਤਾਵਰਣ ਵਿੱਚ ਵਿਗਾੜ ਪੈਦਾ ਹੋ ਰਿਹਾ ਹੈ ਅਤੇ ਜੇ ਇਹ ਵਰਤਾਰਾ ਇਸੇ ਤਰ•ਾਂ ਜਾਰੀ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਲਈ ਆਕਸੀਜਨ ਅਤੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਜਾਵੇਗਾ। ਉਨ•ਾਂ ਕਿਹਾ ਕਿ ਸਾਨੂੰ ਸਭ ਨੂੰ ਅੱਜ ਦੇ ਇਸ ਦਿਹਾੜੇ 'ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਲੈਣ ਦਾ ਪ੍ਰਣ ਕਰਨਾ ਚਾਹੀਦਾ ਹੈ। ਸੰਸਥਾ ਦੇ ਪ੍ਰਧਾਨ ਸਰਬਜੀਤ ਸ਼ਰਮਾ ਨੇ ਦੱਸਿਆ ਕਿ ਅੱਜ ਲਗਾਏ ਗਏ ਪੌਦਿਆਂ ਵਿੱਚ ਉਹ ਪੌਦੇ ਜਿਵੇਂ ਨਿੰਮ, ਜਾਮੁਨ, ਬਕੈਨ, ਕਨੇਰ, ਅਰਜਨ ਆਦਿ ਸ਼ਾਮਲ ਹਨ ਜੋ ਪਾਣੀ ਦੀ ਘੱਟ ਖਪਤ ਕਰਦੇ ਹਨ ਤੇ ਸਾਨੂੰ ਆਕਸੀਜਨ ਦੇ ਨਾਲ ਨਾਲ ਸਰੀਰਕ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਉਹਨਾਂ ਦੱਸਿਆ ਕਿ ਕਲੋਨੀ ਵਾਸੀਆਂ ਵੱਲੋਂ ਮਿਲੇ ਭਰਪੂਰ ਸਹਿਯੋਗ ਤੋਂ ਉਤਸ਼ਾਹਿਤ ਹੋ ਕੇ ਇਸ ਕਲੋਨੀ ਵਿੱਚ ਰਹਿੰਦੀਆਂ ਥਾਵਾਂ 'ਤੇ ਵੀ ਪੌਦੇ ਲਗਾਏ ਜਾਣਗੇ ਤਾਂ ਜੋ ਕਲੋਨੀ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਕਲੋਨੀ ਵਾਸੀਆਂ ਰਮੇਸ਼ ਸੇਠੀ, ਵਿਕਰਮ ਗਰੋਵਰ ਤੇ ਹਰੀ ਓਮ ਸ਼ਰਮਾ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਫ ਸੁਥਰੀ ਤੇ ਭਰਪੂਰ ਹਵਾਦਾਰ ਇਸ ਕਲੋਨੀ ਵਿੱਚ ਸਵੇਰ ਸ਼ਾਮ ਨੂੰ ਸੈਂਕੜੇ ਲੋਕ ਸੈਰ ਕਰਨ ਲਈ ਆਉਂਦੇ ਹਨ। ਜਿਹਨਾਂ ਦੀ ਸਹੂਲਤ ਲਈ ਕਲੋਨੀ ਵਿੱਚ ਤਿੰਨ ਪਾਰਕ ਤਾਂ ਹਨ ਪਰ ਉਹਨਾਂ ਵਿੱਚ ਪੌਦੇ ਲਗਾ ਕੇ ਵਤਾਵਰਣ ਨੂੰ ਹੋਰ ਸ਼ੁਧ ਬਣਾਉਣ ਦਾ ਸੰਸਥਾ ਦਾ ਉਪਰਾਲਾ ਨਿਸ਼ਚੇ ਹੀ ਸ਼ਲਾਘਾਯੋਗ ਹੈ। ਇਸ ਮੌਕੇ ਕਲੋਨੀ ਵਾਸੀ ਸਟੇਟ ਯੂਥ ਅਵਾਰਡੀ ਗੁਰਿੰਦਰ ਸਿੰਘ, ਜਸਕਰਨ ਸਿੰਘ, ਤੇਜਿੰਦਰਪਾਲ ਸਿੰਘ ਜਦ ਕਿ ਧਰਮ ਜਾਗਰਨ ਰਕਤ ਦਾਨ ਸੰਸਥਾ ਵੱਲੋਂ ਸੰਦੀਪ ਭੱਲਾ, ਮੋਨੂੰ ਭੱਲਾ, ਕੁਨਾਲ ਸ਼ਰਮਾ, ਬੌਬੀ, ਬਿੱਟੂ ਸ਼ਰਮਾ, ਸੁਖਦੇਵ, ਦਾਨਿਸ਼, ਰਾਹੁਲ, ਬਿੱਟੂ ਗੁਲਾਟੀ ਆਦਿ ਵੱਡੀ ਗਿਣਤੀ ਵਿੱਚ ਸੰਸਥਾ ਦੇ ਅਹੁੱਦੇਦਾਰ ਹਾਜ਼ਰ ਸਨ।

Related Articles

Back to top button