Ferozepur News

4 ਫਰਵਰੀ ਨੂੰ ਲੋਕ ਪੰਜੇ ਦਾ ਬਟਨ ਦੱਬ ਕੇ ਵਿਰੋਧੀਆਂ ਨੂੰ ਕਰਨਗੇ ਚਿੱਤ : ਰਾਣਾ ਸੋਢੀ

ਗੁਰੂਹਰਸਹਾਏ/ਫਿਰੋਜ਼ਪੁਰ 31 ਜਨਵਰੀ, 2017 (ਜਗਦੀਸ਼ ਥਿੰਦ)  : 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਅਕਾਲੀ ਭਾਜਪਾ ਆਗੂਆਂ ਦੀਆਂ ਵਧੀਕੀਆਂ ਦਾ ਜਵਾਬ ਪੰਜੇ ਵਾਲੇ ਚੋਣ ਨਿਸ਼ਾਨ ਦਾ ਬਟਨ ਦੱਬ ਕੇ ਵਿਰੋਧੀਆਂ ਨੂੰ ਸ਼ਾਂਤ ਕਰਨਗੇ। ਇੰਨ•ਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਹਲਕਾ ਗੁਰੂਹਰਸਹਾਏ ਨੇ ਪਿੰਡ ਕੱਲੇ ਵਾਲੀ ਬਸਤੀ ਵਿਖੇ ਰੱਖੀ ਜਨ ਸਭਾ ਨੂੰ ਸੰਬੋਧਨ ਕਰਨ ਦੌਰਾਨ ਕੀਤਾ। ਇਸ ਮੌਕੇ ਪਿੰਡ ਵਾਸੀ ਸ.ਨਿਹਾਲ ਸਿੰਘ ਕਚੂਰਾ, ਹਜ਼ਾਰਾ ਰਾਮ ਕੰਬੋਜ਼ ਦੇ ਪਰਿਵਾਰਾਂ ਵੱਲੋਂ ਰਾਣਾ ਸੋਢੀ ਦਾ ਸਵਾਗਤ ਢੋਲਾਂ ਦੀ ਗੂੰਜ ਅਤੇ ਹਾਰ ਪਾ ਕੇ ਕੀਤਾ। ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਮੇਰਾ ਆਪਣਾ ਨਿੱਜੀ ਇਲਾਕਾ ਹੈ, ਜਿੱਥੋਂ ਮੈਨੂੰ ਹਰ ਵਾਰ ਲੀਡ ਮਿਲਦੀ ਹੈ ਅਤੇ ਮੈਂ ਆਸ ਕਰਦਾ ਕਿ ਇਸ ਲੀਡ ਨੂੰ ਇਥੋਂ ਦੇ ਮੇਰੇ ਪਰਿਵਾਰਕ ਮੈਂਬਰ ਇਸੇ ਤਰ•ਾਂ ਬਰਕਰਾਰ ਰੱਖਣਗੇ। ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਇੰਨ•ਾਂ ਬਸਤੀਆਂ ਦੇ ਪੜ•ੇ ਲਿਖੇ ਨੌਜਵਾਨਾਂ ਨੂੰ ਨੌਕਰੀ ਦਿਵਾਉਣਾ ਮੇਰਾ ਪਹਿਲਾ ਫਰਜ਼ ਹੋਵੇਗਾ। ਜਿਸ ਤੋਂ ਬਾਅਦ ਬਸਤੀਆਂ ਦੇ ਵਸਨੀਕਾਂ ਨੇ ਰਾਣਾ ਸੋਢੀ ਨੂੰ ਪਹਿਲਾਂ ਦੀ ਤਰ•ਾਂ ਉਨ•ਾਂ ਦੇ ਨਾਲ ਚੱਲਣ ਦਾ ਵਿਸ਼ਵਾਸ਼ ਦਿਵਾਇਆ ਅਤੇ ਰਾਣਾ ਸੋਢੀ ਦੇ ਆਉਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਰਾਣਾ ਸੋਢੀ ਤੋਂ ਇਲਾਵਾ ਇਕਬਾਲ ਚੰਦ ਪਾਲਾ ਬੱਟੀ, ਹੰਸ ਰਾਜ ਬੱਟੀ, ਵੇਦ ਪ੍ਰਕਾਸ਼ ਚੇਅਰਮੈਨ, ਗੁਰੂ ਹਰਦੀਪ ਸਿੰਘ ਸੋਢੀ, ਰਾਜ ਸਿੰਘ ਪ੍ਰਧਾਨ ਐਫ.ਸੀ.ਆਈ.ਯੂਨੀਅਨ, ਮੋਹਣ ਸਿੰਘ ਕਚੂਰਾ, ਸ਼ਿੰਦਰ ਸਿੰਘ ਕਚੂਰਾ, ਪਾਲਾ ਕੰਬੋਜ਼, ਬਲਦੇਵ ਰਾਜ ਕੰਬੋਜ਼, ਸ਼ਮਸ਼ੇਰ ਚੰਦ, ਰਾਮ ਕ੍ਰਿਸ਼ਨ ਸਰਪੰਚ ਰੁਕਨਾ ਮੁਗਲਾ, ਜੰਗੀਰ ਚੰਦ, ਅਮਰੀਕ ਬੱਟੀ, ਸ਼ਿੰਦਾ ਕੰਬੋਜ਼, ਪਰਮਜੀਤ ਮਰੋਕ, ਸਰਬਜੀਤ ਐਡਵੋਕੇਟ, ਰਜਿੰਦਰ ਮਰੋਕ ਰੁਕਨਾ ਮੁਗਲਾ, ਜੋਗਿੰਦਰ ਸਿੰਘ ਕਚੂਰਾ, ਜੀਤ ਮਰੋਕ, ਗੁਲਜਾਰ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਸਨ।

Related Articles

Back to top button