Ferozepur News
ਵਿਵੇਕਾਨੰਦ ਵਰਲਡ ਸਕੂਲ ਵਿੱਚ ਅੱਜ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਫ਼ਿਰੋਜ਼ਪੁਰ ਪ੍ਰੀਮੀਅਰ ਲੀਗ-2024 ਦੀ ਸ਼ੁਰੂਆਤ ਹੋਈ
ਵਿਵੇਕਾਨੰਦ ਵਰਲਡ ਸਕੂਲ ਵਿੱਚ ਅੱਜ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਫ਼ਿਰੋਜ਼ਪੁਰ ਪ੍ਰੀਮੀਅਰ ਲੀਗ-2024 ਦੀ ਸ਼ੁਰੂਆਤ ਹੋਈ
ਫ਼ਿਰੋਜ਼ਪੁਰ, 18-2-2024: ਡਾਇਰੈਕਟਰ ਡਾ. ਐਸ. ਐਨ. ਰੁਦਰਾ ਨੇ ਦੱਸਿਆ ਕਿ ਇਸ ਪ੍ਰੀਮੀਅਰ ਲੀਗ ਦੀ ਮੁੱਖ ਮੰਤਵ 30 ਸਾਲ ਤੋਂ ਉੱਪਰ ਉਮਰ ਦੇ ਵਿਅਕਤੀ ਜੋ ਕਿ ਆਪਣੇ-ਆਪਣੇ ਕਾਰੋਬਾਰ ਜਾਂ ਨੋਕਰੀਆਂ ਵਿੱਚ ਬੇਤਹਾਸ਼ਾ ਰੁੱਝੇ ਰਹਿਣ ਕਰਕੇ ਸਿਹਤ ਨੂੰ ਅਣਗੋਲਿਆਂ ਕਰ ਦਿੰਦੇ ਹਨ, ਨੂੰ ਦੁਬਾਰਾ ਖੇਡ ਮੈਦਾਨਾਂ ਵਿੱਚ ਉਤਾਰ ਕੇ ਆਪਣੀ ਨਿਰੋਈ ਸਿਹਤ ਨੂੰ ਮੁੜ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਜਿਨ੍ਹਾਂ ਨੇ ਆਪਣੀ ਜਿੰਦਗੀ ਦੇ ਵੱਡੇ ਪੜਾਅ ਕਦੀ ਖੇਡ ਮੈਦਾਨਾਂ ਦੇ ਵਿਚ ਕ੍ਰਿਕਿਟ ਖੇਡ ਕੇ ਬਿਤਾਏ ਸਨ, ਨੂੰ ਹੁਣ ਦੁਬਾਰਾ ਸੁਰਜੀਤ ਕਰ ਸਕਣ।
ਡਾ: ਰੁਦਰਾ ਨੇ ਦੱਸਿਆ ਕਿ ਫਿਰੋਜ਼ਪੁਰ ਪ੍ਰੀਮੀਅਰ ਲੀਗ ਵਿਚ ਵੱਖ-ਵੱਖ ਖੇਤਰਾਂ ਦੇ ਉਦਯੋਗਪਤੀਆਂ, ਅਧਿਆਪਕਾਂ, ਬੀ.ਐੱਸ.ਐੱਫ., ਨਿਆਂਇਕ ਅਤੇ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਸ ਵਿਚ ਸੁਪਰੀਮ ਗ੍ਰਾਫਿਕ ਕ੍ਰਿਕੇਟ ਕਲੱਬ, ਬਾਬਾ ਕਰਮ ਸਿੰਘ ਕ੍ਰਿਕਟ ਕਲੱਬ, ਓਲਡ ਏਜ਼ ਗੋਲਡ ਇਲੈਵਨ ਕਲੱਬ, ਇਲੈਕਟ੍ਰੀਸਿਟੀ ਬੋਰਡ ਕ੍ਰਿਕੇਟ ਕਲੱਬ, ਇੰਡੀਅਨ ਫਾਊਂਡਰੀ ਵਰਕਸ, ਡੀ ਪੀ ਇਲੈਵਨ ਕ੍ਰਿਕਟ ਟੀਮ, ਫ਼ਿਰੋਜ਼ਪੁਰ ਫਾਊਂਡੇਸ਼ਨ ਜੁਡੀਸ਼ੀਅਲ ਕ੍ਰਿਕਟ ਕਲੱਬ, ਫੂਡ ਸਪਲਾਈ ਕ੍ਰਿਕਟ ਕਲੱਬ, ਸੰਗਮ ਕ੍ਰਿਕਟ ਕਲੱਬ, ਫ਼ਿਰੋਜ਼ਪੁਰ ਸਟਰਾਈਕਰਜ਼, ਐਚਡੀਐਫਸੀ ਲਾਇਨਜ਼ ਕਲੱਬ, ਟੀਚਰਜ਼ ਇਲੈਵਨ ਕ੍ਰਿਕਟ ਟੀਮ, ਬੀਐਸਐਫ ਫ਼ਿਰੋਜ਼ਪੁਰ, ਪੈਂਡੂ ਕ੍ਰਿਕਟ ਕਲੱਬ, ਜੈ ਮਾਂ ਨਗਰ ਕਲੱਬ, ਬਜਾਜ ਇਲੈਵਨ, ਗੇਮ ਚੇਂਜਰ, ਮਾਸਟਰਜ਼ ਇਲੈਵਨ, ਬਾਰ ਐਸੋਸੀਏਸ਼ਨ ਕ੍ਰਿਕਟ ਕਲੱਬ, ਵਿਜ਼ਡਮ ਵਾਰੀਅਰਜ਼ ਜ਼ਿਲ੍ਹਾ ਸਿੱਖਿਆ ਦਫ਼ਤਰ, ਜਾਮਨੀ ਸਾਹਿਬ ਕ੍ਰਿਕਟ ਟੀਮ, ਯੂਥ ਇਲੈਵਨ ਕ੍ਰਿਕਟ ਟੀਮ, ਪ੍ਰੀਡੇਟਰਜ਼ ਕ੍ਰਿਕਟ ਟੀਮ ਅਤੇ ਪ੍ਰੋਫੈਸ਼ਨਲ ਸਟਰਾਈਕਰ ਮੌਜੂਦ ਹਨ। ਇਹ ਮੁਕਾਬਲੇ 24 ਮਾਰਚ ਤੱਕ ਚੱਲਣਗੇ ਤੇ ਆਖਰੀ ਦਿਨ ਫਾਈਨਲ ਮੈਚ ਜੋ ਕਿ ਦਿਨ-ਰਾਤ ਦਾ ਹੋਵੇਗਾ ਅਤੇ ਲੜਕੀਆਂ ਦੀਆਂ ਟੀਮਾਂ ਦੇ ਵੀ ਮੈਚ ਹੋਣਗੇ।
ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡੀ.ਆਈ.ਜੀ., ਬੀ.ਐਸ.ਐਫ ਸ੍ਰੀ ਪਵਨ ਬਜਾਜ ਅਤੇ ਬੀ.ਡਬਲਿਊ.ਡਬਲਿਊ.ਐਫ ਦੀ ਮੁਖੀ ਸ੍ਰੀਮਤੀ ਮੋਨੀਸ਼ਾ ਬਜਾਜ ਨੂੰ ਸ੍ਰੀ ਡੌਲੀ ਭਾਸਕਰ ਅਤੇ ਡਾ.ਐਸ.ਐਨ.ਰੁਦਰਾ ਵੱਲੋਂ ਗੁਲਦਸਤੇ ਭੇਂਟ ਕਰਕੇ ਕੀਤੀ ਗਈ। ਇਸ ਤੋਂ ਬਾਅਦ ਫ਼ਿਰੋਜ਼ਪੁਰ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਸਾਰੀਆਂ ਟੀਮਾਂ ਦੇ ਕਪਤਾਨਾਂ ਵੱਲੋਂ ਸਹੁੰ ਚੁੱਕ ਕੇ ਕੀਤੀ ਗਈ। ਅੱਜ ਪਹਿਲਾ ਮੈਚ ਸੁਪਰੀਮ ਗ੍ਰਾਫਿਕ ਕ੍ਰਿਕਟ ਕਲੱਬ ਅਤੇ ਬਾਬਾ ਕਰਮ ਸਿੰਘ ਕ੍ਰਿਕਟ ਕਲੱਬ ਵਿਚਕਾਰ ਹੋਇਆ, ਜਿਸ ਵਿੱਚ ਕਰਮ ਸਿੰਘ ਕ੍ਰਿਕਟ ਕਲੱਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੂਸਰੇ ਮੈਚ ਵਿੱਚ ਪੀ. ਐਸ. ਪੀ. ਸੀ. ਐਲ ਦੀ ਟੀਮ ਨੇ ਔਲਡ ਇਜ਼ ਗੋਲਡ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਫਿਲਮ “ਜੇ ਪੈਸਾ ਬੋਲਦਾ ਹੁੰਦਾ” ਦੇ ਮੁੱਖ ਕਲਾਕਾਰਾਂ ਸਮੇਤ ਮੁੱਖ ਅਦਾਕਾਰ ਹਰਦੀਪ ਗਰੇਵਾਲ (ਗਾਇਕ/ਅਦਾਕਾਰ), ਅਭਿਨੇਤਰੀ ਇਹਾਨਾ ਢਿੱਲੋਂ, ਅਭਿਨੇਤਰੀ ਰਾਜ ਧਾਲੀਵਾਲ, ਫਿਲਮ ਦੇ ਨਿਰਦੇਸ਼ਕ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਦਰਸ਼ਕਾਂ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸ਼ਲਿੰਦਰ ਭੱਲਾ, ਅਮਿਤ ਕੁਮਾਰ ਧਵਨ, ਹਰਸ਼ ਅਰੋੜਾ, ਅਮਰਜੀਤ ਸਿੰਘ ਭੋਗਲ, ਪ੍ਰੋ: ਗੁਰਤੇਜ, ਰਾਕੇਸ਼ ਸ਼ਰਮਾ, ਹਰਿੰਦਰ ਭੁੱਲਰ, ਸਰਦਾਰ ਸਤਿੰਦਰਜੀਤ ਸਿੰਘ, ਡਾ: ਕੇਸੀ ਅਰੋੜਾ, ਡਾ: ਰਮੇਸ਼ ਸ਼ਰਮਾ, ਕ੍ਰਿਸ਼ਨਾ ਅਵਸਥੀ, ਅਸ਼ਵਨੀ ਕੁਮਾਰ, ਅੰਕੁਸ਼ ਭੰਡਾਰੀ, ਵਿਪਨ ਗਰਗ | , ਨਰੇਸ਼ ਸ਼ਰਮਾ, ਦਵਿੰਦਰ ਨਾਥ ਸ਼ਰਮਾ, ਕਮਲ ਦ੍ਰਾਵਿੜ ਆਦਿ ਹਾਜ਼ਰ ਸਨ।