Ferozepur News

ਕਿਸਾਨੀ ਸੰਘਰਸ਼ ਨੂੰ ਲੈ ਕੇ ਵਿਵਾਦਕ ਟਿੱਪਣੀਆਂ ਕਰਨ ਸਬੰਧੀ ਗੁਜਰਾਤ ਦੇ ਉਪ ਮੁੱਖ ਮੰਤਰੀ ਸਣੇ ਚਾਰ ਬੀਜੇਪੀ ਲੀਡਰਾਂ ਦੇ ਖਿਲਾਫ ਫੌਜਦਾਰੀ ਮੁਕੱਦਮੇ ਦਰਜ

ਕਿਸਾਨਾਂ ਬਾਰੇ ਖਾਲਿਸਤਾਨੀ, ,ਢੋਂਗੀ,ਪ੍ਰੋ-ਚਾਈਨਾ ਸ਼ਬਦਾਂ ਦੀ ਕੀਤੀ ਸੀ ਵਰਤੋਂ

ਕਿਸਾਨੀ ਸੰਘਰਸ਼ ਨੂੰ ਲੈ ਕੇ ਵਿਵਾਦਕ ਟਿੱਪਣੀਆਂ ਕਰਨ ਸਬੰਧੀ ਗੁਜਰਾਤ ਦੇ ਉਪ ਮੁੱਖ ਮੰਤਰੀ ਸਣੇ ਚਾਰ ਬੀਜੇਪੀ ਲੀਡਰਾਂ ਦੇ ਖਿਲਾਫ ਫੌਜਦਾਰੀ ਮੁਕੱਦਮੇ ਦਰਜ
–ਕਿਸਾਨਾਂ ਬਾਰੇ ਖਾਲਿਸਤਾਨੀ, ,ਢੋਂਗੀ,ਪ੍ਰੋ-ਚਾਈਨਾ ਸ਼ਬਦਾਂ ਦੀ ਕੀਤੀ ਸੀ ਵਰਤੋਂ।
— ਜਨਵਰੀ ਵਿੱਚ ਕਿਸਾਨ ਕੋਲ਼ੋਂ ਜਨਤਕ ਮੰਗਣ ਮੁਆਫੀ ਮੰਗਣ ਲਈ ਭੇਜੇ ਸੀ ਲੀਗਲ ਨੋਟਿਸ

ਕਿਸਾਨੀ ਸੰਘਰਸ਼ ਨੂੰ ਲੈ ਕੇ ਵਿਵਾਦਕ ਟਿੱਪਣੀਆਂ ਕਰਨ ਸਬੰਧੀ ਗੁਜਰਾਤ ਦੇ ਉਪ ਮੁੱਖ ਮੰਤਰੀ ਸਣੇ ਚਾਰ ਬੀਜੇਪੀ ਲੀਡਰਾਂ ਦੇ ਖਿਲਾਫ ਫੌਜਦਾਰੀ ਮੁਕੱਦਮੇ ਦਰਜ

ਫਿਰੋਜ਼ਪੁਰ, 2.3.2021: ਕੇਂਦਰ ਵੱਲੋਂ ਕਿਸਾਨੀ ਖੇਤੀ ਨੂੰ ਲੈ ਕੇ ਪਾਸ ਕੀਤੇ ਗਏ ਤਿੰਨ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਰਚੇ ਤੇ ਬੇਠੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਵਰਤੇ ਗਏ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਭਾਜਪਾ ਆਗੂਆਂ ਦੇ ਖਿਲਾਫ ਫਿਰੋਜ਼ਪੁਰ ਅਤੇ ਜ਼ੀਰਾ ਦੀਆਂ ਫੋਜਦਾਰੀ ਅਦਾਲਤ ਵਿੱਚ ਮੁਕੱਦਮੇ ਪੇਸ਼ ਕੀਤੇ ਗਏ ਹਨ।

ਇਹ ਮੁਕਦਮੇ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸੰਸਦ ਮੈਂਬਰ ਰਵੀ ਕਿਸ਼ਨ ਸਮੇਤ ਕੋਮੀ ਸਕੱਤਰ ਰਾਮ ਮਹਾਂਦੇਵ ਦੇ ਖਿਲਾਫ ਸਥਾਨਕ ਕਿਸ਼ਾਨਾਂ ਵਲੋਂ ਪੇਸ਼ ਕੀਤੇ ਗਏ ਹਨ। ਕਟੋਰਾ ਨਿਵਸੀ ਬਲਰਾਜ ਸਿੰਘ ਵਲੋਂ ਐਮਪੀ ਰਵੀ ਕਿਸ਼ਨ,ਬੋੜਾਂ ਵਾਲੀ ਦੇ ਜਗਜੀਤ ਸਿੰਘ ਵਲੋਂ ਉਪ ਮੁੱਖ ਮੰਤਰੀ ਨਿਤੀਨ ਪਟੇਲ, ਆਸ਼ਇਏਕੇ ਦੇ ਸਰਬਜੀਤ ਸਿੰਘ ਵਲੋਂ ਕੋਮੀ ਸਕੱਤਰ ਰਾਮ ਮਹਾਂਦੇਵ ਅਤੇ ਨਵਾਂ ਗੁਰਦਿੱਤੀ ਵਾਲਾ ਦੇ ਮੰਗਲ ਸਿੰਘ ਵੱਲੋਂ ਕੈਬਨਿਟ ਮੰਤਰੀ ਗਿਰੀਰਾਜ ਸਿੰਘ ਦੇ ਖਿਲਾਫ ਮਾਨਹਾਣੀ ਦੇ ਫੌਜਦਾਰੀ ਮੁਕੱਦਮੇ ਦਰਜ ਕਰਵਾਏ ਗਏ ਹਨ।

ਐਡਵੋਕੇਟ ਰਜਨੀਸ਼ ਦਹੀਯਾ, ਸੁਖਪਾਲ ਸਿੰਘ ਅਤੇ ਗੁਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੁਕੱਦਮੇ ਤੋਂ ਪਹਿਲਾਂ 20 ਜਨਵਰੀ ਨੂੰ ਇਹਨਾਂ ਲੀਡਰਾਂ ਨੂੰ ਲੀਗਲ ਨੋਟਿਸ ਵੀ ਭੇਜੇ ਗਏ ਸੀ ਤੇ ਕਿਸਾਨਾਂ ਕੋਲੋਂ ਜਨਤਕ ਮੁਆਫੀ ਮੰਗਣ ਲਈ ਲਿਖਿਆ ਗਿਆ ਸੀ। ਵਕੀਲ ਸਹਿਬਾਨਾਂ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਅਪਨੇ ਵਕੀਲ ਰਾਹੀਂ ਜੋ ਲੀਗਲ ਨੋਟਿਸ ਦਾ ਜਵਾਬ ਭੇਜਿਆ ਗਿਆ ਸੀ ਉਹ ਸਿਰਫ ਖ਼ਾਨਾਪੁਰਤੀ ਸੀ। ਗੋਰ ਹੋਵੋ ਕਿ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਦੇ ਨਵੇਂ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਜਾਰੀ ਹੈ ਅਤੇ ਇਹਨਾਂ ਸੰਘਰਸ਼ਾਂ ਤੋਂ ਚਿੱੜ੍ਹਦੇ ਹੋਏ ਭਾਜਪਾ ਦੇ ਮੰਤਰੀਆਂ ਅਤੇ ਲੀਡਰਾਂ ਵੱਲੋਂ ਸੰਘਰਸ਼ ਵਿੱਚ ਬੈਠੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਿਵਾਦਤ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਐਡਵੋਕੇਟ ਦਹੀਯਾ ਨੇ ਦੱਸਿਆ ਕਿ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ 18 ਦਸੰਬਰ ਨੂੰ ਕਿਸਾਨੀ ਸੰਘਰਸ਼ ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਸੰਘਰਸ਼ ਵਿਚ ਪੀਜ਼ਾ ਪਕੌੜੇ ਮੁੱਫਤ ਵਿੱਚ ਕਿਥੋਂ ਆ ਰਹੇ ਹਨ ਇਹਨਾਂ ਪਿੱਛੇ ਚੀਨ ਅਤੇ ਖਾਲਿਸਤਾਨੀ ਛਿਪੇ ਏਜੰਡੇ ਸ਼ਾਮਲ ਹਨ।

ਭਾਜਪਾ ਦੇ ਕੋਮੀ ਸਕੱਤਰ ਰਾਮ ਮਹਾਦੇਵ ਨੇ 30 ਦਿਸੰਬਰ 2020 ਨੂੰ ਟਵੀਟ ਰਾਹੀਂ ਸਵਾਲ ਚੁੱਕਿਆ ਸੀ ਕਿ ਕਿਤੇ ਕਿਸਾਨਾਂ ਪਿੱਛੇ ਦਾ ਕਾਰਣ ਖਾਲੀਸਤਾਨ ਤਾਂ ਨਹੀਂ। ਸੰਸਦ ਮੈਂਬਰ ਐਕਟਰ ਕਲਾਕਾਰ ਰਵੀ ਕਿਸ਼ਨ ਨੇ 24 ਦਿਸੰਬਰ 2020 ਨੂੰ ਟਵੀਟ ਕਰਕੇ ਧਰਨੇ ਵਿੱਚ ਬੈਠੇ ਕਿਸਾਨਾਂ ਨੂੰ ਢੋਂਗੀ ਕਿਹਾ ਸੀ‌ ਅਤੇ ਪਸ਼ੂ ਪਾਲਣ ਤੇ ਮੱਛੀ ਪਾਲਣ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ 12 ਦਿਸੰਬਰ ਨੂੰ ਜਾਰੀ ਅਪਨੇ ਬਿਆਨ ਰਾਹੀਂ ਕਿਸਾਨੀ ਅੰਦੋਲਨ ਵਿਚ ਵਿਦੇਸ਼ੀ ਤਾਕਤਾਂ ਦੀ ਘੁਸਪੈਠ ਅਤੇ ਸ਼ਰਜੀਲ ਇਮਾਮ ਦੇ ਪੋਸਟਰ ਲਗਾਏ ਜਾਣ ਦੀ ਗੱਲ ਕੀਤੀ ਸੀ।

ਦੱਸਣਯੋਗ ਹੈ ਕਿ ਇਨ੍ਹਾਂ ਲੀਡਰਾਂ ਵੱਲੋਂ ਜਾਣ-ਬੁੱਝ ਕੇ ਭਾਜਪਾ ਅਤੇ ਕੇਂਦਰ ਸਰਕਾਰ ਦੀ ਕਠਪੁਤਲੀ ਬਣਕੇ ਕਿਸਾਨ ਅਤੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਇਹਨਾਂ ਸ਼ਬਦਾ ਦਾ ਪ੍ਰਯੋਗ ਕੀਤਾ ਗਿਆ ਸੀ। ਵਿਵਾਦਤ ਬਿਆਨਬਾਜੀ ਅਤੇ ਮਾੜੀ ਸ਼ਬਦਾਵਲੀ ਇਨ੍ਹਾਂ ਦੀ ਬੀਮਾਰ ਮਾਨਸਿਕਤਾ ਅਤੇ ਸੋਚ ਨੂੰ ਉਜਾਗਰ ਕਰਦੀਆਂ ਹਨ। ਵਿਵਾਦਤ ਸ਼ਬਦਾਂ ਰਾਹੀ ਸੰਘਰਸ਼ਸੀਲ ਕਿਸਾਨਾਂ ਦੀ ਹੋਈ ਮਾਨਹਾਨੀ ਅਤੇ ਕਿਸਾਨੀ ਸੰਘਰਸ਼ ਦੇ ਅਕਸ ਨੂੰ ਖ਼ਰਾਬ ਕਰਨ ਦੇ ਖਿਲਾਫ ਮਾਨਹਾਣੀ ਦੇ ਫੌਜਦਾਰੀ ਮੁਕੱਦਮੇ ਅਦਾਲਤਾਂ ਵਿੱਚ ਪੇਸ਼ ਕੀਤੇ ਗਏ ਹਨ।

ਫਿਰੋਜ਼ਪੁਰ ਵਿਚ ਜੱਜ ਹਰਮਿਲਨਜੋਤ ਕੋਰ ਦੀ ਅਦਾਲਤ ਨੇ ਮੁਦੱਈ ਨੂੰ 7 ਅਪ੍ਰੈਲ ਨੂੰ ਅਤੇ ਜ਼ੀਰਾ ਵਿੱਚ ਜੱਜ ਸਿਮਰਦੀਪ ਸਿੰਘ ਸੋਹੀ ਦੀ ਅਦਾਲਤ ਨੇ ਮੁਦੱਈਆਂ ਨੂੰ 21 ਮਈ ਨੂੰ ਗਵਾਹੀਆਂ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button