Ferozepur News

ਭਾਰਤੀ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ

ਮਮਦੋਟ ,15 ਅਪ੍ਰੈਲ (ਨਿਰਵੈਰ ਸਿੰਘ ਸਿੰਧੀ) :- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅੱਜ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜਪੁਰ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਜਿਲੇ ਭਰ ਦੇ ਅਹੁਦੇਦਾਰਾਂ ਨੇ ਭਾਗ ਲਿਆ | ਇਸ ਮੀਟਿੰਗ ਵਿਚ ਡੁਬਦੀ ਜਾ ਰਹੀ ਕਿਸਾਨੀ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ | ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਝੋਨਾ 10 ਜੂਨ ਤੋਂ  ਪਹਿਲਾਂ ਲਾਉਣ ਦੀ ਇਜਾਜਤ ਦਿੱਤੀ ਜਾਵੇ | ਜੇਕਰ ਸਰਕਾਰ ਨੇ ਝੋਨਾ 10 ਜੂਨ ਤੋਂ ਹੀ ਸ਼ੁਰੂ ਕਰਵਾਉਣਾ ਹੈ ਤਾਂ ਕਿਸਾਨਾਂ ਨੂੰ ਨਮੀ ਵਿਚ 25 ਫੀਸਦੀ ਦੀ ਛੋਟ ਦਿੱਤੀ ਜਾਵੇ | ਇਸ ਮੀਟਿੰਗ ਵਿਚ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਬਿਜਲੀ ਦੀ ਸਪਲਾਈ ਇੱਕ ਜੂਨ ਤੋਂ ਚਾਲੂ ਕੀਤੀ ਜਾਵੇ ਅਤੇ ਨਹਿਰੀ ਪਾਣੀ ਵੀ ਇੱਕ ਜੂਨ ਤੋਂ ਪਹਿਲਾਂ ਛੱਡਿਆ ਜਾਵੇ | ਓਹਨਾ ਨੇ ਮੰਗ ਕੀਤੀ ਕਿ ਜਿੰਨਾ ਕਿਸਾਨਾਂ ਦੇ ਕਰਜੇ ਫੱਕ ਹੋ ਗਏ ਹਨ ਓਹਨਾ ਨੂੰ ਬੈਂਕਾਂ ਵੱਲੋਂ ਕਰਜਾ ਮੁਕਤ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾ ਰਹੇ ਹਨ ,ਓਹਨਾ ਬੈਂਕਾਂ ਨੂੰ  ਕਿਹਾ ਕਿ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਪੰਜ ਮੈਂਬਰੀ ਕਮੇਟੀ ਵੀ ਤਿਆਰ ਕੀਤੀ ਗਈ ਹੈ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਵੀ ਕਿਸਾਨ ਨੂੰ ਇਸ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਕਿਸਾਨ ਯੂਨੀਅਨ ਦੇ ਨਾਲ ਸੰਪਰਕ ਕਰ ਸਕਦਾ ਹੈ | ਓਹਨਾ ਮੰਗ ਕਰਦਿਆਂ ਕਿਹਾ ਕਿ ਭਾਰਤ ਦੀਆਂ ਸਿਆਸੀ ਪਾਰਟੀਆਂ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਨ ਦਾ ਵਾਹਦਾ ਆਪਣੇ ਆਪਣੇ ਚੋਣ ਮੈਨੀਫੈਸਟੋ ਵਿਚ ਦਰਜ ਕਰਨ ਅਤੇ ਸਰਕਾਰ ਬਣਨ ਤੋਂ ਬਾਹਦ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਡੁੱਬ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ | ਇਸ ਮੌਕੇ ਸਰਬਜੀਤ ਸਿੰਘ ਵਾਈਸ ਪ੍ਰਧਾਨ ਫਿਰੋਜਪੁਰ ,ਸੁਖਪਾਲ ਸਿੰਘ ਬੁੱਟਰ ਜਿਲਾ ਪ੍ਰਧਾਨ ,ਦਰਸ਼ਨ ਸਿੰਘ ਭਾਲਾ ,ਜਲੌਰ ਸਿੰਘ ,ਸ਼ਿਵਤਾਰ ਸਿੰਘ ,ਗੁਰਬਕਸ਼ ਸਿੰਘ ਬਲਾਕ ਪ੍ਰਧਾ ਫਿਰੋਜਪੁਰ ,ਗੁਰਮੀਤ ਸਿੰਘ ਬਲਾਕ ਪ੍ਰਧਾਨ ਗੁਰੂਹਰਸਹਾਏ ,ਰਾਮਜੀਤ ਸਿੰਘ ਬਲਾਕ ਪ੍ਰਧਾਨ ਖੋਸਾ ਦਲ ਸਿੰਘ,ਨਿਸ਼ਾਨ ਸਿੰਘ ਗੁਰਚਰਨ ਸਿੰਘ ,ਜਸਬੀਰ ਸਿੰਘ ਮੀਤ ਪ੍ਰਧਾਨ ਮਮਦੋਟ ਆਦਿ ਵੱਡੀ ਗਿਣਤੀ ਵਿਚ ਅਹੁਦੇਦਾਰ ਹਾਜਰ ਸਨ |
ਕੈਪਸ਼ਨ :- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੀਟਿੰਗ ਕਰਦੇ ਹੋਏ | 

Related Articles

Back to top button