Ferozepur News
ਵਿਵੇਕਾਨੰਦ ਵਰਲਡ ਸਕੂਲ ਅਤੇ SRCC ਦੀ ਵਿਤਸ਼ਾਲਾ ਹੋਏ ਸਹਿਯੋਗੀ
ਵਿਵੇਕਾਨੰਦ ਵਰਲਡ ਸਕੂਲ ਅਤੇ SRCC ਦੀ ਵਿਤਸ਼ਾਲਾ ਹੋਏ ਸਹਿਯੋਗੀ

ਫਿਰੋਜ਼ਪੁਰ , 14-2-2025: ਵਿਵੇਕਾਨੰਦ ਵਰਲਡ ਸਕੂਲ ਨੇ ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਰਾਮ ਕਾਲਜ ਆਫ ਕਾਮਰਸ (SRCC) ਦੀ ਵਿਟਸ਼ਾਲਾ – ਦ ਫਾਇਨੈਂਸ਼ਲ ਲਿਟਰੇਸੀ ਸੈੱਲ ਨਾਲ ਇੱਕ ਮਹੱਤਵਪੂਰਨ ਸਮਝੌਤਾ (MoU) ਕੀਤਾ ਹੈ।
ਇਸ ਸਹਿਯੋਗ ਦੇ ਤਹਿਤ, ਸਕੂਲ ਵਿੱਚ “ਫਾਇਨੈਂਸ ਕਲੱਬ – ਵਿਤਸ਼ਾਲਾ SRCC ਇਨਿਸ਼ੀਏਟਿਵ” ਦੀ ਸਥਾਪਨਾ ਕੀਤੀ ਜਾਵੇਗੀ, ਜੋ ਵਿਦਿਆਰਥੀਆਂ ਨੂੰ ਵਿੱਤ ਸਿੱਖਿਆ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਜਾਗਰੂਕ ਬਣਾਏਗੀ।
ਇਸ ਤਹਿਤ, ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀ ਹਰੇਕ ਮਹੀਨੇ ਵਿੱਤ ਸਾਖਰਤਾ ਨਾਲ ਸਬੰਧਿਤ ਗਤੀਵਿਧੀਆਂ, ਵਰਕਸ਼ਾਪਾਂ ਅਤੇ ਸ਼ੈਸ਼ਨਾਂ ਵਿੱਚ ਭਾਗ ਲੈਣਗੇ। ਇਹ ਕਲੱਬ ਅਧਿਆਪਕਾਂ ਦੀ ਦੇਖ-ਰੇਖ ਹੇਠ ਕੰਮ ਕਰੇਗਾ, ਜਿਸ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਮੁੱਖ ਭੂਮਿਕਾ ਨਿਭਾਉਣਗੇ।
ਡਾ. ਐਸ.ਐਨ. ਰੁਦਰਾ, ਨਿਰਦੇਸ਼ਕ, ਵਿਵੇਕਾਨੰਦ ਵਰਲਡ ਸਕੂਲ ਨੇ ਕਿਹਾ, “ਇਹ ਸਹਿਯੋਗ ਸਾਡੇ ਵਿਦਿਆਰਥੀਆਂ ਨੂੰ ਵਿੱਤ ਜਾਗਰੂਕਤਾ ਅਤੇ ਵਿਅਵਹਾਰਿਕ ਗਿਆਨ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਮੌਕਾ ਦੇਵੇਗਾ, ਜਿਸ ਨਾਲ ਉਹ ਆਪਣੇ ਭਵਿੱਖ ਦੀ ਆਰਥਿਕ ਯੋਜਨਾ ਨੂੰ ਵਧੀਆ ਢੰਗ ਨਾਲ ਸਮਝ ਸਕਣਗੇ।”
ਪ੍ਰਿੰਸੀਪਲ, ਸ਼੍ਰੀ ਮਤੀ ਤਜਿੰਦਰ ਪਾਲ ਕੌਰ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ, “ਇਹ ਸਹਿਯੋਗ ਸਾਡੇ ਵਿਦਿਆਰਥੀਆਂ ਲਈ ਇੱਕ ਸ਼ਕਤੀਸ਼ਾਲੀ ਮੰਚ ਹੋਵੇਗਾ, ਜੋ ਉਨ੍ਹਾਂ ਨੂੰ ਵਿੱਤ ਸਿੱਖਿਆ ਰਾਹੀਂ ਉਦਯਮੀਤਾ ਵੱਲ ਪ੍ਰੇਰਿਤ ਕਰੇਗਾ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪਹਲ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਰਖੇਗੀ।”
ਵਿਟਸ਼ਾਲਾ SRCC ਦੇ ਪ੍ਰਤਿਨਿਧੀਆਂ ਨੇ ਵੀ ਇਸ ਪਹਲ ਦੀ ਸਰਾਹਨਾ ਕਰਦਿਆਂ ਇਸ ਨੂੰ ਵਿੱਤ ਸਾਖਰਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਉੱਤਮ ਕਦਮ ਕਰਾਰ ਦਿੱਤਾ।