Ferozepur News

ਵਿਧਾਇਕ ਰਮਿੰਦਰ ਆਂਵਲਾ  ਵੱਲੋਂ 60 ਬੱਸਾਂ ਤੇ ਵੱਡੀ ਗਿਣਤੀ ’ਚ ਕਾਰਾਂ ਦਾ ਕਾਫ਼ਿਲਾ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਕੀਤਾ ਰਵਾਨਾ

ਵਿਧਾਇਕ ਰਮਿੰਦਰ ਆਵਲਾ ਵੱਲੋਂ  ਸ਼ਰਧਾਲੂਆਂ ਲਈ  ਆਪਣੀ ਕੋਠੀ ’ਚ ਖੁੱਦ ਲੰਗਰ ਤਿਆਰ ਕਰਵਾਕੇ  ਪੂਰੀ ਸ਼ਰਧਾ ਨਾਲ ਆਪ ਛਕਾਇਆ

ਫਿਰੋਜਪੁਰ, 06 ਅਕਤੂਬਰ, 2021: ਜਲਾਲਾਬਾਦ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਸਿੰਘ ਆਵਲਾ ਨੇ ਅੱਜ ਫਿਰੋਜਪੁਰ ਛਾਉਣੀ ਸਥਿੱਤ ਆਪਣੀ ਕੋਠੀ ਤੋਂ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਹਜਾਰਾਂ ਸ਼ਰਧਾਲੂਆਂ ਨੂੰ ਲੰਗਰ ਛਕਾ ਕੇ ਵੱਡੀ ਗਿਣਤੀ ’ਚ ਕਾਰਾਂ ਅਤੇ 60 ਬੱਸਾਂ ਤੇ  ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਕੀਤਾ। ਇਸ ਮੌਕੇ ਕਾਂਗਰਸੀ ਨੇਤਾ ਇਕਬਾਲ ਬਰਾੜ, ਲਿੰਕਨ ਮਲਹੋਤਰਾ, ਰਿਤੇਸ਼ ਆਵਲਾ, ਸਰਪੰਚ ਮਹਿਪਾਲ ਸਿੰਘ, ਚਰਨਜੀਤ ਸਿੰਘ, ਦੀਪਾ ਸਰਪੰਚ, ਮਹਾਂਵੀਰ ਸਿੰਘ, ਜਗਦੇਵ ਸਿੰਗ, ਸਰਪੰਚ ਗੋਗੀ ਚੀਮਾ, ਸਰਪੰਚ ਹਰੀਸ਼ ਚੱਕ ਢਾਬ ਵਾਲਾ, ਯਾਦਵਿੰਦਰ ਸਿੰਘ ਭੋਲਾ, ਗੁਰਵਿੰਦਰ ਸਿੰਘ ਛੀਨਾ ਸਰਪੰਚ, ਸਾਹਿਬ ਸਿੰਘ ਸਰਪੰਚ ਰਾਜੇਸ਼ ਆਵਲਾ, ਜੋਨੀ ਆਵਲਾ, ਸੁਮਿਤ ਆਵਲਾ, ਰਿੰਕੂ ਟਾਹਲੀਵਾਲਾ, ਗੁਰਵੀਰ ਸਿੰਘ, ਚੇਅਰਮੈਨ ਰਾਜਪਾਲ ਸਿਾਂਘ, ਸਰਪੰਚ ਨਿਹਾਲ ਸਿੰਘ, ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ, ਹਰਿੰਦਰ ਢੀਂਢਸਾ ਅਤੇ ਮਨਮੀਤ ਸਿੰਘ ਮਿੱਠੂ ਸਾਬਕਾ ਕੌਂਸਲਰ ਹਾਜਰ ਸਨ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਦੱਸਿਆ ਕਿ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਹਰ ਵਾਰ ਦੀ ਤਰਾਂ ਵੱਡੀ ਗਿਣਤੀ ’ਚ ਸ਼ਰਧਾਲੂ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਹਨ ਅਤੇ ਪਿਛਲੀ ਵਾਰ ਉਹ ਸੰਗਤ ਨਾਲ ਪੈਦਲ ਗਏ ਸਨ ਅਤੇ ਇਸ ਵਾਰ ਬਜੁਰਗਾਂ, ਔਰਤਾਂ ਅਤੇ ਬੱਚਿਆਂ ਨੇ ਵੀ ਦਰਸ਼ਨ ਕਰਨ ਲਈ ਜਾਣਾ ਸੀ। ਇਸ ਲਈ ਉਨਾਂ ਨੇ ਬੱਸਾਂ ਅਤੇ ਕਾਰਾਂ ਤੇ ਜਾਣ ਦਾ ਫੈਸਲਾ ਕੀਤਾ। ਉਨਾਂ ਦੱਸਿਆ ਕਿ ਹਲਕੇ ਦੇ ਕਰੀਬ ਹਰ ਪਿੰਡ ’ਚ ਇਕ ਇਕ ਬੱਸ ਦਿੱਤੀ ਗਈ ਸੀ।
ਵਿਧਾਇਕ ਰਮਿੰਦਰ ਆਂਵਲਾ  ਵੱਲੋਂ 60 ਬੱਸਾਂ ਤੇ ਵੱਡੀ ਗਿਣਤੀ ’ਚ ਕਾਰਾਂ ਦਾ ਕਾਫ਼ਿਲਾ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਕੀਤਾ ਰਵਾਨਾ
ਵਿਧਾਇਕ ਆਵਲਾ ਵੀ ਇਨਾਂ ਸ਼ਰਧਾਲੂਆਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਏ ਅਤੇ ਉਨਾਂ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਗੁਰੂਦੁਆਰਾ ਸਾਹਿਬ ’ਚ ਜਾ ਕੇ ਪੰਜਾਬ ਦੀ ਸ਼ਾਂਤੀ ਤਰੱਕੀ, ਏਕਤਾ, ਅਖੰਡਤਾ ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਸੁੱਖ ਸ਼ਾਂਤੀ ਅਤੇ ਚੜਦੀ ਕਲਾ ਦੇ ਲਈ ਅਰਦਾਸ ਕਰਨਗੇ ਅਤੇ ਇਸ ਤੋਂ ਇਲਾਵਾ ਲਖੀਮਪੁਰ ਖੀਰੀ ’ਚ ਸ਼ਾਂਤੀਪੂਰਵਕ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇਕ ਸਾਜਿਸ਼ ਦੇ ਤਹਿਤ ਮਾਰੇ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨਗੇ ਅਤੇ ਪਰਮਪਿਤਾ ਪਰਮਾਤਮਾ ਤੋਂ ਵੀ ਇਹ ਵੀ ਅਰਦਾਸ ਕਰਨਗੇ ਕਿ ਹੁਣ ਤੱਕ ਕਿਸਾਨੀ ਅੰਦੋਲਨ ਦੌਰਾਨ ਸੈਕੜੇ ਕਿਸਾਨ ਸ਼ਹੀਦ ਹੋਏ ਹਨ
ਉਨਾਂ ਕਿਸਾਨਾਂ ਦੀ ਆਤਮਾ ਨੂੰ ਵੀ ਸ਼ਾਤੀ ਮਿਲੇ ਅਤੇ ਕੇਂਦਰ ਸਰਕਾਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਜਲਦ ਤੋਂ ਜਲਦ ਰੱਦ ਹੋਣ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਰਦਾਸ ਕਰਾਂਗੇ ਕਿ ਸਾਡਾ ਦੇਸ਼ ਵਿਕਾਸ ਅਤੇ ਤਰੱਕੀ ਵੱਲ ਵਧੇ ਅਤੇ ਸਾਡੇ ਦੇਸ਼ ਦਾ ਕਿਸਾਨ ਹੋਰ ਜਿਆਦਾ ਖੁਸ਼ਹਾਲ ਹੋਵੇ।

Related Articles

Leave a Reply

Your email address will not be published. Required fields are marked *

Back to top button