Ferozepur News

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 2.50 ਕਰੋੜ ਰੁਪਏ ਦੀ ਲਾਗਤ ਨਾਲ ਲੱਗੇ ਸਬ ਸਟੇਸ਼ਨ ਅਟਾਰੀ ਵਿਖੇ 12.5 ਐਮ.ਵੀ.ਏ ਦੇ ਨਵੇਂ ਟ੍ਰਾਂਸਫਾਰਮਰ .ਦਾ ਕੀਤਾ ਉਦਘਾਟਨ

·          ਕਿਹਾ, ਕਿਸਾਨਾਂ ਨੂੰ ਆਪਣੇ ਖੇਤਾਂ ਲਈ 8 ਘੰਟੇ ਅਤੇ ਆਸ ਪਾਸ ਦੇ ਲਗਭਗ 22 ਪਿੰਡਾਂ ਨੂੰ 24 ਘੰਟੇ ਨਿਰਵਿਘਨ ਮਿਲੇਗੀ ਬਿਜਲੀ ਸਪਲਾਈ

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 2.50 ਕਰੋੜ ਰੁਪਏ ਦੀ ਲਾਗਤ ਨਾਲ ਲੱਗੇ ਸਬ ਸਟੇਸ਼ਨ ਅਟਾਰੀ ਵਿਖੇ 12.5 ਐਮ.ਵੀ.ਏ ਦੇ ਨਵੇਂ ਟ੍ਰਾਂਸਫਾਰਮਰ .ਦਾ ਕੀਤਾ ਉਦਘਾਟਨ

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 2.50 ਕਰੋੜ ਰੁਪਏ ਦੀ ਲਾਗਤ ਨਾਲ ਲੱਗੇ ਸਬ ਸਟੇਸ਼ਨ ਅਟਾਰੀ ਵਿਖੇ 12.5 ਐਮ.ਵੀ.ਏ ਦੇ ਨਵੇਂ ਟ੍ਰਾਂਸਫਾਰਮਰ .ਦਾ ਕੀਤਾ ਉਦਘਾਟਨ

ਕਿਹਾ, ਕਿਸਾਨਾਂ ਨੂੰ ਆਪਣੇ ਖੇਤਾਂ ਲਈ 8 ਘੰਟੇ ਅਤੇ ਆਸ ਪਾਸ ਦੇ ਲਗਭਗ 22 ਪਿੰਡਾਂ ਨੂੰ 24 ਘੰਟੇ ਨਿਰਵਿਘਨ ਮਿਲੇਗੀ ਬਿਜਲੀ ਸਪਲਾਈ

ਫਿਰੋਜ਼ਪੁਰ 31ਜੁਲਾਈ 2021— ਵਿਧਾਇਕ ਫਿਰੋਜ਼ਪੁਰ ਸ਼ਹਿਰੀ  ਪਰਮਿੰਦਰ ਸਿੰਘ ਪਿੰਕੀ ਨੇ 66 ਕੇ.ਵੀ. ਸਬ ਸਟੇਸ਼ਨ ਅਟਾਰੀ ਵਿਖੇ 12.5 ਐਮ.ਵੀ.ਏ ਦੇ ਨਵੇਂ ਟ੍ਰਾਂਸਫਾਰਮਰ ਦਾ ਉਦਘਾਟਨ ਕੀਤਾ ਜੋ ਕਿ ਲਗਭਗ 2.50 ਕਰੋੜ ਦੀ ਲਾਗਤ ਨਾਲ ਲਗਾਇਆ ਗਿਆ ਹੈ। ਇਸ ਮੌਕੇ ਵਿਧਾਇਕ ਪਿੰਕੀ ਨੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਟ੍ਰਾਂਸਫਾਰਮਰ ਦੇ ਲੱਗਣ ਨਾਲ ਲੋਕਾਂ ਨੂੰ ਬਿਜਲੀ ਸਬੰਧੀ ਆਉਣ ਵਾਲੀ ਮੁਸ਼ਕਿਲ ਤੋਂ ਨਿਜਾਤ ਮਿਲੇਗੀ ਤੇ ਕਿਸਾਨਾਂ ਨੂੰ ਆਪਣੇ ਖੇਤਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਅਤੇ ਆਸ ਪਾਸ ਦੇ ਲਗਭਗ 22 ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲੇਗੀ।

ਵਿਧਾਇਕ ਪਿੰਕੀ ਨੇ ‌ਕਿਹਾ ਕਿ ਅਟਾਰੀ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਨਵੀਂ  ਡਿਸਪੈਂਸਰੀ ਜਲਦ ਹੀ ਬਣਨ ਜਾ ਰਹੀ ਹੈ ਜਿਸ ਨਾਲ ਪਿੰਡ ਦੇ ਲੋਕਾਂ ਨੂੰ ਆਪਣੀਆਂ ਛੋਟੀਆਂ ਮੋਟੀਆਂ ਬੀਮਾਰੀਆਂ ਦੇ ਇਲਾਜ ਲਈ ਪਿੰਡ ਤੋਂ ਬਾਹਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਵਿੱਚ ਪੁਰਾਤਨ ਗੇਟਾਂ ਨੂੰ ਨਵੀਂ ਦਿੱਖ ਦੇਣ ਲਈ ਨਵੇਂ ਬਣਾ ਦਿੱਤਾ ਗਿਆ ਹੈ ਇਸ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਅਤੇ ਇਨ੍ਹਾਂ ਗੇਟਾਂ ਤੇ ਸਕਿਊਰਿਟੀ ਗਾਰਡ ਤਾਇਨਾਤ ਕੀਤੇ ਜਾਣਗੇ ਜਿਸ ਨਾਲ  ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਕਮੀਂ ਆਵੇਗੀ             ਚੈਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਅਟਾਰੀ ਨੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਪਿੰਕੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿੰਡ ਦਾ ਜਿੰਨਾ ਵਿਕਾਸ ਵਿਧਾਇਕ ਪਿੰਕੀ ਵੱਲੋਂ ਕੀਤਾ ਗਿਆ ਹੈ ਅੱਜ ਤੱਕ ਕਿਸੇ ਵੱਲੋਂ ਵੀ ਨਹੀਂ ਕੀਤਾ ਗਿਆ। ਉਨ੍ਹਾਂ ਵਿਧਾਇਕ ਪਿੰਕੀ ਨੂੰ ਵਿਕਾਸ ਪੁਰਸ਼ ਦੱਸਿਆ। ਉਨ੍ਹਾਂ ਦੱਸਿਆ ਕਿ ਵਿਧਾਇਕ ਪਿੰਕੀ ਵੱਲੋਂ ਅਟਾਰੀ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ 27 ਲੱਖ ਦੀ ਲਾਗਤ ਨਾਲ ਪਾਰਕ,  10 ਲੱਖ ਦੀ  ਲਾਗਤ ਨਾਲ ਰਾਜੀਵ ਗਾਂਧੀ ਸੇਵਾ ਕੇਂਦਰ, 18 ਲੱਖ ਰੁਪਏ ਦੀ ਲਾਗਤ ਨਾਲ ਸਮਾਰਟ ਸਕੂਲ ਅਪਗਰੇਡ, ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ, ਸੀਵਰੇਜ ਸਿਸਟਮ 100% ਮੁਕੰਮਲ ਅਤੇ ਹਰ ਗਲੀ ਵਿੱਚ ਇੰਟਰਲਾਕ ਟਾਇਲ ਲਗਵਾ ਦਿੱਤੀ ਗਈ ਹੈ।

ਇਸ ਮੌਕੇ ਬਿਜਲੀ ਬੋਰਡ ਦੇ ਐਕਸੀਅਨ ਭੁਪਿੰਦਰ ਸਿੰਘ, ਐਸਡੀਓ ਸੰਤੋਖ ਸਿੰਘ ਅਤੇ ਸਟਾਫ ਨੇ‌ ਵੀ ਵਿਧਾਇਕ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ  ਇਹ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਜਿਸ ਨਾਲ ਆਸ ਪਾਸ ਦੇ ਪਿੰਡਾਂ ਨੂੰ ਬਿਜਲੀ ਸਬੰਧੀ ਮੁਸ਼ਕਿਲਾਂ ਤੋਂ ਨਿਜਾਤ ਮਿਲੇਗੀ। ਇਸ ਮੌਕੇ ਸਰਪੰਚ ਸੁਰਜੀਤ ਕੌਰ, ਚੈਅਰਮੈਨ ਬਲਾਕ ਸੰਮਤੀ ਬਲਵੀਰ ਬਾਠ, ਗੁਲਜ਼ਾਰ ਸਿੰਘ ਚੈਅਰਮੈਨ ਪਲਾਨਿੰਗ ਬੋਰਡ, ਵੱਸਣ ਸਿੰਘ ਸਰਪੰਚ,  ਜੇ. ਈ ਸਾਰਜ ਸਿੰਘ, ਯਸ ਕੁਮਾਰ ਐਸ ਐਸ ਏ ਇੰਚਾਰਜ, ਰਮਨ ਸਿੰਘ ਐਸ ਐਸ ਏ ਇੰਚਾਰਜ,  ਦਵਿੰਦਰ ਸਿੰਘ ਸੰਧੂ ਨੰਬਰਦਾਰ, ਬਿਕਰਮ ਜੀਤ ਚੀਮਾ, ਡਾ ਅਵਤਾਰ ਸਿੰਘ ਮੈਂਬਰ ਪੰਚਾਇਤ, ਅਜੀਤ ਸਿੰਘ ਚੀਮਾ, ਕਸ਼ਮੀਰ ਸਿੰਘ ਸਿੱਧੂ, ਸੁਖਜੀਤ ਸਿੰਘ ਮੈਂਬਰ ਪੰਚਾਇਤ, ਹਰਜੀਤ ਸਿੰਘ ਮੈਂਬਰ ਪੰਚਾਇਤ, ਪ੍ਰਤਾਪ ਸਿੰਘ ਮੈਂਬਰ ਪੰਚਾਇਤ, ਮੰਗਲ ਸਿੰਘ ਮੈਂਬਰ ਪੰਚਾਇਤ, ਨਛੱਤਰ ਸਿੰਘ ਨੰਬਰਦਾਰ, ਇਕਬਾਲ ਸਿੰਘ ਸਰਪੰਚ ਗੈਦਰ, ਨਿਸ਼ਾਨ ਸਿੰਘ ਸਰਪੰਚ, ਵੱਸਣ ਸਿੰਘ ਸਰਪੰਚ, ਮਲਕੀਤ ਸਿੰਘ ਅੱਕੂਵਾਲਾ, ਨਿੰਮਾ ਅੱਕੂਵਾਲਾ, ਬੋਹੜ ਸਿੰਘ, ਸੁਰਿੰਦਰ ਸਿੰਘ ਸਿੱਧੂ, ਲੱਖਾ ਸਿੰਘ, ਕਮਲਜੀਤ ਭਾਨੇਵਾਲਾ, ਤਰਸੇਮ ਸਿੰਘ ਨੰਬਰਦਾਰ, ਮਹਿਲ ਸਿੰਘ ਕਟੋਰਾ, ਪਰਵਿੰਦਰ ਸਿੰਘ ਉੱਪਲ, ਤਲਵਿੰਦਰ ਉੱਪਲ ਵਕੀਲਾਂ ਵਾਲੀ, ਭਗਵਾਨ ਭੁੱਲਰ ਖਾਈ,  ਤਲਵਿੰਦਰ ਕੁਮਾਰ ਜੇ ਈ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button