Ferozepur News

ਨੌਜ਼ਵਾਨ ਤੇ ਕੀਤੇ ਦਸਤੀ ਕਿਰਚ ਨਾਲ ਵਾਰ, ਮੌਤ ਅਤੇ ਪੁਲਸ ਨੇ ਕੀਤਾ 5 ਲੋਕਾਂ ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 20 ਫਰਵਰੀ (ਏ. ਸੀ. ਚਾਵਲਾ) : ਫਿਰੋਜ਼ਪੁਰ ਕੈਂਟ ਦੇ ਲਾਲ ਕੁੜਤੀ ਵਿਖੇ ਕੁਝ ਲੋਕਾਂ ਵਲੋਂ ਇਕ ਵਿਅਕਤੀ ਤੇ ਤੇਜਧਾਰ ਹਥਿਆਰ ਦੇ ਨਾਲ ਕਤਲ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਕੈਂਟ ਦੇ ਐਸ ਐਚ ਓ ਕੈਂਟ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੂ ਪੱਤਰ ਵੀਰੀ ਵਾਸੀ ਮਕਾਨ ਨੰਬਰ 15 ਲਾਲ ਕੁੜਤੀ ਬਜਾਰ ਕੈਂਟ ਫਿਰੋਜ਼ਪੁਰ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਭਰਾ ਸੰਨੀ ਦਾ ਸਾਗਰ ਪੁੱਤਰ ਸੁਖਦੇਵ, ਰਾਜਨ ਪੁੱਤਰ ਸੁਖਦੇਵ, ਮਾਈਕਲ ਪੁੱਤਰ ਅਸ਼ੋਕ, ਕਿਰਨ ਪਤਨੀ ਸੁਖਦੇਵ, ਨੈਨਾ ਪਤਨੀ ਸੁਮੀਤ ਵਾਸੀਅਨ ਲਾਲ ਕੁੜਤੀ ਕੈਂਟ ਫਿਰੋਜ਼ਪੁਰ ਦਾ ਕੁਝ ਲੜਾਈ ਝਗੜਾ ਵਗੈਰਾ ਹੋਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸੇ ਰੰਜਸ਼ ਦੇ ਚੱਲਦਿਆਂ ਉਕਤ ਸਾਰੇ ਦੋਸ਼ੀਆਂ ਲੇ ਹਮਸਲਾਹ ਹੋ ਕੇ ਉਸ ਦੇ ਭਰਾ ਸੰਨੀ ਦੇ ਸੱਟਾਂ ਮਾਰੀਆ ਅਤੇ ਦੋਸ਼ੀ ਸਾਗਰ ਨੇ ਦਸਤੀ ਕਿਰਚ ਨਾਲ ਸੰਨੀ ਤੇ ਵਾਰ ਕੀਤੇ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਤਾਬਿਕ ਜ਼ਖਮੀ ਹੋਏ ਸੰਨੀ ਨੂੰ ਇਲਾਜ਼ ਦੇ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਸੰਨੀ ਨੂੰ ਮ੍ਰਿਤਕ ਐਲਾਨਿਆ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੂ ਦੇ ਬਿਆਨਾਂ ਦੇ ਆਧਾਰ ਤੇ ਸਾਗਰ ਪੁੱਤਰ ਸੁਖਦੇਵ, ਰਾਜਨ ਪੁੱਤਰ ਸੁਖਦੇਵ, ਮਾਈਕਲ ਪੁੱਤਰ ਅਸ਼ੋਕ, ਕਿਰਨ ਪਤਨੀ ਸੁਖਦੇਵ, ਨੈਨਾ ਪਤਨੀ ਸੁਮੀਤ ਵਾਸੀਅਨ ਲਾਲ ਕੁੜਤੀ ਕੈਂਟ ਫਿਰੋਜ਼ਪੁਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Back to top button