ਵਾਹੀਯੋਗ ਜ਼ਮੀਨ ਦੀ ਦੁਬਾਰਾ ਬੋਲੀ ਨਾਂ ਕੀਤੀ ਜਾਵੇ, ਜ਼ੀਰਾ ਦੇ ਜ਼ਿਮੀਂਦਾਰ ਨੇ ਲਈ ਗੁਹਾਰ
ਵਾਹੀਯੋਗ ਜ਼ਮੀਨ ਦੀ ਦੁਬਾਰਾ ਬੋਲੀ ਨਾਂ ਕੀਤੀ ਜਾਵੇ, ਜ਼ੀਰਾ ਦੇ ਜ਼ਿਮੀਂਦਾਰ ਨੇ ਲਈ ਗੁਹਾਰ
ਫਿਰੋਜ਼ਪੁਰ, ਜੁਲਾਈ 15, 2023: ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਕਾਨਫਰੰਸ ਕਰਦਿਆਂ ਜ਼ੀਰਾ ਦੇ ਜ਼ਿਮੀਂਦਾਰ ਨੇ ਆਖਿਆ ਕਿ ਪੰਚਾਇਤ ਸੰਮਤੀ ਜ਼ੀਰਾ ਦੀ ਵਾਹੀਯੋਗ ਜ਼ਮੀਨ 31 ਏਕੜ 5 ਕਨਾਲ ਵਾਕਿਆ ਰਕਬਾ ਜ਼ੀਰਾ ਦੀ ਬੋਲੀ 31 ਮਈ 2023 ਨੂੰ ਹੋਈ ਸੀ, ਜੋ ਕਿ 1537000 ਰੁਪਏ ਵਿਚ ਟੁੱਟੀ ਸੀ, ਪਰ ਰਾਜ ਸਿੰਘ, ਜਰਨੈਲ ਸਿੰਘ ਪਿੰਡ ਬੰਡਾਲਾ ਪੁਰਾਣਾ ਤਹਿਸੀਲ ਜ਼ੀਰਾ ਫਿਰੋਜ਼ਪੁਰ ਵੱਲੋਂ 1537000 ਰੁਪਏ ਦਾ 20 ਪ੍ਰਤੀਸ਼ਤ ਹਿੱਸਾ ਵੱਧ ਪੰਚ ਸੰਮਤੀ ਜ਼ੀਰਾ ਦੇ ਖਾਤੇ ਵਿਚ ਜਮ੍ਹਾ ਕਰਵਾ ਕੇ ਬੇਨਤੀ ਕੀਤੀ ਸੀ ਕਿ ਇਹ ਜ਼ਮੀਨ ਮੈਂ 20 ਪ੍ਰਤੀਸ਼ਤ ਵਾਧੇ ਨਾਲ ਲੈਣ ਲਈ ਤਿਆਰ ਹੈ।
<span;>ਇਸ ਸਬੰਧ ਵਿਚ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਫਿਰੋਜ਼ਪੁਰ ਦੇ ਦਫਤਰ ਦੇ ਪੱਤਰ ਨੰਬਰ 2760, 5 ਜੁਲਾਈ 2023 ਰਾਹੀਂ, ਮਿਤੀ 31 ਮਈ 2023 ਨੂੰ ਹੋਈ ਬੋਲੀ ਨੂੰ, ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਕੈਂਸਲ ਕੀਤਾ ਗਿਆ ਹੈ। ਇਸ ਜ਼ਮੀਨ ਦੀ ਬੋਲੀ ਦੁਬਾਰਾ ਕੀਤੀ ਜਾਵੇ, ਇਸ ਕਰਕੇ ਇਸ ਜ਼ਮੀਨ ਤੇ ਕਿਸੇ ਪ੍ਰਕਾਰ ਦੀ ਕੋਈ ਕਾਸ਼ਤ ਨਾ ਕੀਤੀ ਜਾਵੇ। ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਆਪ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸ ਦੀ ਨਿਰੋਲ ਜ਼ਿੰਮੇਵਾਰ ਆਪ ਖੁਦ ਹੋਵੇਗੀ।
ਮਨਜੀਤ ਸਿੰਘ ਨੇ ਕਿਹਾ ਜੇਕਰ ਉਸ ਨੂੰ ਬੋਲੀ ਦੀ ਜ਼ਮੀਨ ਤੇ ਕਾਸ਼ਤ ਨਹੀਂ ਕਰਨ ਦਿੱਤੀ ਜਾਵੇਗੀ ਤਾਂ ਉਹ ਉੱਚ ਅਦਾਲਤ ਦਾ ਦਰਵਾਜ਼ਾ ਖੱਟਕਾਉਣ ਗੇ ਕਿਉਂਕਿ ਨਿਚਲੀ ਅਦਾਲਤ ਵਲੋਂ ਸਟੇ ਦਿੱਤਾ ਗਿਆ ਹੈ।