Ferozepur News

ਵਾਤਾਵਰਨ ਬਚਾਓ ਜੀਵਨ ਬਚਾਓ ਦਾ ਸੰਦੇਸ਼ ਦਿੰਦਾ ਵਾਤਾਵਰਨ ਵਿੱਦਿਅਕ ਮੇਲਾ ਸਮਾਪਤ

ਵਾਤਾਵਰਨ ਬਚਾਓ ਜੀਵਨ ਬਚਾਓ ਦਾ ਸੰਦੇਸ਼ ਦਿੰਦਾ ਵਾਤਾਵਰਨ ਵਿੱਦਿਅਕ ਮੇਲਾ ਸਮਾਪਤ
ਨਾਟਕ, ਸਕਿੱਟ, ਗੀਤਾਂ, ਕਵਿਤਾਵਾਂ ਅਤੇ ਪੇਂਟਿੰਗਜ਼ ਰਾਹੀਂ ਜਾਗਰੂਕ ਕਰਨ ਦੀ ਨਿਵੇਕਲੀ ਪਹਿਲ
env mela at ghs girls
ਫ਼ਿਰੋਜ਼ਪੁਰ 23 ਨਵੰਬਰ 2016( ) ਵਾਤਾਵਰਨ ਸੰਭਾਲ ਪ੍ਰਤੀ ਚਲਾਈ ਜਾਗਰੂਕਤਾ ਮੁਹਿੰਮ ਤਹਿਤ ਸਤਲੁਜ ਇੱਕੋ ਕਲੱਬ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵੱਲੋਂ ਦੋ ਰੋਜ਼ਾ ਵਾਤਾਵਰਨ ਵਿੱਦਿਅਕ ਮੇਲਾ ਆਯੋਜਿਤ ਕੀਤਾ ਗਿਆ।  ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵੱਲੋਂ ਨਾਟਕ, ਸਕਿੱਟਾਂ, ਕਵਿਤਾਵਾਂ, ਪੇਂਟਿੰਗਜ਼ ਅਤੇ ਸਲੋਗਨ ਲਿਖਣ ਮੁਕਾਬਲਿਆਂ ਰਾਹੀਂ ਸਮਾਜ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੇ ਸਮਾਪਤੀ ਸਮਾਰੋਹ ਦੌਰਾਨ ਮੈਂਬਰ ਰਾਸ਼ਟਰੀ ਕਾਰਜਕਾਰਨੀ ਬੀ.ਜੇ.ਪੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਸਮਾਗਮ ਦੀ ਪ੍ਰਧਾਨਗੀ ਜਗਸੀਰ ਸਿੰਘ ਡੀ.ਈ.ਓ(ਸੈ.) ਨੇ ਕੀਤੀ ਅਤੇ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਅਸ਼ਵਨੀ ਗਰੋਵਰ, ਬਲਵੰਤ ਸਿੰਘ ਰੱਖੜੀ, ਜੁਗਰਾਜ ਸਿੰਘ ਕਟੋਰਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਸ੍ਰੀ ਕਮਲ ਸ਼ਰਮਾ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਸਕੂਲ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ, ਵਾਤਾਵਰਨ ਸੰਭਾਲ ਨੂੰ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਦੱਸਿਆ ਅਤੇ ਧਾਰਮਿਕ ਗ੍ਰੰਥਾਂ ਦੀਆਂ ਉਦਾਹਰਨਾਂ ਅਤੇ ਹਵਾਲਾ ਦੇ ਕੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ, ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਚਲਾਈ  ਸਵੱਛ ਭਾਰਤ ਅਭਿਆਨ ਨੂੰ ਸਫਲ ਬਣਾਉਣ ਦੀ ਗੱਲ ਸੁਚੱਜੇ ਢੰਗ ਨਾਲ ਕੀਤੀ ਅਤੇ ਇਸ ਪ੍ਰਤੀ ਸੰਜੀਦਗੀ ਨਾਲ ਕੰਮ ਕਰਨ ਦਾ ਪ੍ਰਣ ਕਰਵਾਇਆ।
ਸਕੂਲ ਪ੍ਰਿੰਸੀਪਲ ਹਰਕਿਰਨ ਕੌਰ ਅਤੇ ਸਤਲੁਜ ਈਕੋ ਕਲੱਬ ਦੇ ਇੰਚਾਰਜ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਆਏ ਮਹਿਮਾਨਾਂ ਦਾ ਰਸ਼ਮੀ ਤੌਰ ਸਵਾਗਤ ਕਰਦਿਆਂ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਅੱਜ ਅੰਤਰਰਾਸ਼ਟਰੀ ਸਮੱਸਿਆ ਬਣ ਚੁੱਕਿਆ ਹੈ। ਇਸ ਦੇ ਮਾੜੇ ਪ੍ਰਭਾਵ ਮਨੁੱਖੀ ਜੀਵਾਂ ਦੇ ਨਾਲ-ਨਾਲ ਜੀਵ ਜੰਤੂਆਂ ਉੱਪਰ ਵੀ ਪੈ ਰਹੇ ਹਨ ਅਤੇ ਅਨੇਕਾਂ ਜੀਵ ਦੀਆਂ ਨਸਲਾਂ ਸਮਾਪਤ ਹੋ ਰਹੀਆਂ ਹਨ, ਗਲੋਬਲ ਵਾਰਮਿੰਗ ਅਤੇ ਜਲ ਪ੍ਰਦੂਸ਼ਣ ਨੇ ਸਥਿਤੀ ਨੂੰ ਹੋਰ ਗੰਭੀਰ ਬਨ੍ਹਾ ਦਿੱਤਾ, ਜਿਸ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਅਜਿਹੇ ਪ੍ਰੋਗਰਾਮ ਹਰ ਸਾਲ ਆਯੋਜਿਤ ਕੀਤੇ ਜਾਂਦੇ ਹਨ।
ਲੋਕ ਚੇਤਨਾ ਕਲਾ ਮੰਚ ਜ਼ੀਰਾ ਵੱਲੋਂ ਸ਼ਮਸ਼ੇਰ ਸਿੰਘ ਦਾ ਖੇਡਿਆ ਨਾਟਕ ਤੈਨੂੰ ਕੀ ਮੈਨੂੰ ਕੀ, ਸਾਨੂੰ ਕੀ, ਵਾਤਾਵਰਨ ਦੀ ਗੰਭੀਰਤਾ ਨੂੰ ਸੰਚਾਰੂ ਰੂਪ ਵਿੱਚ ਮੰਚਨ ਕਰ ਗਿਆ। ਵਾਤਾਵਰਨ ਪ੍ਰੇਮੀ ਵਿਜੇ ਵਿਕਟਰ, ਅਨਿਲ ਆਦਮ, ਅਤੇ ਵਿਦਿਆਰਥਣਾਂ ਯਾਸਿਕ ਅਤੇ ਕਾਜਲ ਕੋਰਿਓਗ੍ਰਾਫੀ ਦੀ ਭਰਪੂਰ ਪ੍ਰਸੰਸਾ ਹੋਈ। ਤਰਸੇਮ ਸਿੰਘ ਅਤੇ ਸੁਖਦੀਪ ਕੌਰ ਫ਼ਰੀਦਕੋਟ ਦੇ ਗੀਤਾਂ ਨੇ ਸਰੋਤਿਆਂ ਨੂੰ ਝੁੰਮਣ ਲਾਇਆ। ਜਗਸੀਰ ਸਿੰਘ ਡੀ.ਏ.ਓ ਹਰਕਿਰਨ ਕੌਰ ਮੈਡਮ ਅਮਨਪ੍ਰੀਤ ਕੌਰ ਅਤੇ ਲਲਿਤ ਕੁਮਾਰ ਨੇ  ਆਪਣੇ ਸੰਦੇਸ਼ ਵਿੱਚ ਵਾਤਾਵਰਨ ਚੇਤਨਾ ਪੈਦਾ ਕਰਨ ਦੀ ਗੱਲ ਸੁਲਝੇ ਸ਼ਬਦਾਂ ਵਿੱਚ ਕੀਤੀ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇ ਜੇਤੂ ਬੱਚਿਆ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ। ਹਰਕਿਰਨ ਕੌਰ ਅਤੇ ਦਰਸ਼ਨ ਲਾਲ ਵਾਈਸ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਨੂੰ ਯਾਦ ਚਿੰਨ੍ਹ ਦਿੱਤੇ ਅਤੇ ਰਸਮੀ ਤੌਰ ਤੇ ਧੰਨਵਾਦ ਕੀਤਾ।
ਮੇਲੇ ਵਿੱਚ ਫ਼ਾਲਤੂ ਵਸਤੂਆਂ ਨੂੰ ਵਰਤੋਂਯੋਗ ਚੀਜ਼ਾਂ ਬਣਾਉਣ ਦੀ ਲਗਾਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਮਾਗਮ ਵਿੱਚ ਗੁਰਚਰਨ ਸਿੰਘ ਪੀ.ਈ.ਐਸ, ਮਹਿੰਦਰਪਾਲ ਸਿੰਘ, ਇੰਦਰਪਾਲ ਸਿੰਘ, ਪਰਮਿੰਦਰ ਥਿੰਦ, ਹਰੀਸ਼ ਮੋਂਗਾ, ਅੰਕਿਤ ਸ਼ਰਮਾ, ਰਾਜੇਸ਼ ਕੁਮਾਰ, ਨਰਿੰਦਰ ਨਿੰਦੀ ਐਮ.ਸੀ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਮਾਗਮ ਨੂੰ ਸਫਲ ਬਣਾਉਣ ਵਿੱਚ ਸੁਨੀਤਾ ਰਾਣੀ, ਅਵਿੰਦਰਪ੍ਰੀਤ ਕੌਰ, ਵਿਜੇ ਕੁਮਾਰ, ਗੌਰਵ ਸ਼ਰਮਾ, ਤਰਸੇਮ ਸਿੰਘ,  ਸੰਜੀਵ ਕੁਮਾਰ, ਜਗਦੀਪ ਕੌਰ, ਰਾਜਪਾਲ ਕੌਰ, ਅਮਨਪ੍ਰੀਤ ਕੌਰ, ਦਰਸ਼ਨ ਲਾਲ ਸ਼ਰਮਾ ਤੋਂ ਇਲਾਵਾ ਈਕੋ ਕਲੱਬ ਦੇ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।

Related Articles

Back to top button