Ferozepur News

ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਿਰੋਜ਼ਪੁਰ ਦੇ ਸੀਨੀਅਰ ਸਹਾਇਕ ਅਰੂਨੇਸ਼ ਕੁਮਾਰ ਨੂੰ ਤੰਗ ਪ੍ਰੇਸ਼ਾਨ ਕਰਨ &#39ਚ ਕਾਰਜਕਾਰੀ ਇੰਜ਼ੀਨੀਅਰ ਆਰਕੇ ਗੁਪਤਾ ਖਿਲਾਫ ਲਗਾਇਆ ਧਰਨਾ

ਫਿਰੋਜ਼ਪੁਰ 14 ਫਰਵਰੀ (): ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਿਰੋਜ਼ਪੁਰ ਦੇ ਸੀਨੀਅਰ ਸਹਾਇਕ ਅਰੂਨੇਸ਼ ਕੁਮਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਸਬੰਧ ਵਿਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਿਰੋਜ਼ਪੁਰ ਦੇ ਕਾਰਜਕਾਰੀ ਇੰਜ਼ੀਨੀਅਰ ਆਰਕੇ ਗੁਪਤਾ ਖਿਲਾਫ ਵਿਭਾਗ ਦੇ ਕਰਮਚਾਰੀਆਂ ਵੱਲੋਂ ਧਰਨਾ ਲਗਾਇਆ ਗਿਆ। ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਰਮਚਾਰੀਆਂ ਨੇ ਦੱਸਿਆ ਕਿ ਆਰਕੇ ਗੁਪਤਾ ਕਾਰਜਕਾਰੀ ਇੰਜ਼ੀਨੀਅਰ ਵੱਲੋਂ ਅਰੁਨੇਸ਼ ਕੁਮਾਰ ਸੀਨੀਅਰ ਸਹਾਇਕ ਨੂੰ ਤੰਗ ਪ੍ਰੇਸ਼ਾਨ ਕੀਤਾ, ਜਿਸ ਕਰਕੇ ਉਹ ਆਪਣੀ ਪ੍ਰੇਸ਼ਾਨੀ ਕਾਰਨ ਇਕ ਨੋਟ ਆਪਣੀ ਪਤਨੀ ਦੇ ਨਾਮ ਲਿਖ ਕੇ ਘਰੋਂ ਕਿਤੇ ਚਲਾ ਗਿਆ ਹੈ। ਜਿਸ ਕਾਰਨ ਸਮੂਹ ਜਥੇਬੰਦੀਆਂ ਡੀਡਬਲਯੂਡੀ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਪੰਜਾਬ ਯੂਨਿਟ ਫਿਰੋਜ਼ਪੁਰ, ਪੀਐੱਸਐੱਮਐੱਸਯੂ ਅਤੇ ਸੈਨੀਟੇਸ਼ਨ ਜੂਨੀਅਨ ਇੰਜ਼ੀਨੀਅਰ ਐਸੋਸੀਏਸ਼ਨ ਫਿਰੋਜ਼ਪੁਰ, ਡਰਾਇੰਗ ਕੇਡਰ ਯੂਨੀਅਨ ਫਿਰੋਜ਼ਪੁਰ, ਪੈਰਾ ਮੈਡੀਕਲ ਸਿਵਲ ਹਸਪਤਾਲ ਯੂਨੀਅਨ ਫਿਰੋਜ਼ਪੁਰ ਵੱਲੋਂ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਡਬਲਯੂਡੀ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਪੰਜਾਬ ਯੂਨਿਟ ਫਿਰੋਜਪੁਰ ਦੇ ਪ੍ਰਧਾਨ ਗੌਰਵ ਦੁੱਗਲ ਅਤੇ ਜਨਰਲ ਸਕੱਤਰ ਵਿਕਰਮ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਆਰਕੇ ਗੁਪਤਾ ਕਾਰਜਕਾਰੀ ਇੰਜ਼ੀਨੀਅਰ ਦੇ ਖਿਲਾਫ ਅਰੂਨੇਸ਼ ਕੁਮਾਰ ਨਾਲ ਕੀਤੀਆਂ ਗਈਆਂ ਵਧੀਕੀਆਂ ਸਬੰਧੀ ਕਾਰਵਾਈ ਨਹੀਂ ਕੀਤੀ ਜਾਂਦੀ, ਉਨੀਂ ਦੇਰ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਜੇਕਰ ਵਿਭਾਗ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਢਿੱਲ ਵਰਤੀ ਜਾਂਦੀ ਹੈ ਤਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੁੱਚੇ ਮੁਲਾਜ਼ਮ ਆਪਣਾ ਕੰਮਕਾਰ ਠੱਪ ਕਰਕੇ ਸਰਕਾਰ ਖਿਲਾਫ ਆਪਣਾ ਰੋਸ ਤੇਜ਼ ਕਰ ਦੇਣਗੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਸੰਬੋਧਨ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਵਿਭਾਗ ਅਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਇਹੋ ਜਿਹੇ ਭ੍ਰਿਸ਼ਟ ਅਤੇ ਹੈਂਕੜਬਾਜ਼ ਅਧਿਕਾਰੀ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸਮੁੱਚੇ ਜ਼ਿਲ੍ਹੇ ਦੀਆਂ ਸੜਕਾਂ ਜਾਮ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਮੁੱਚੇ ਕਾਮਿਆਂ ਤੋਂ ਇਲਾਵਾ ਹੋਰ ਵਿਭਾਗੀ ਜਥੇਬੰਦੀਆਂ ਦੇ ਕਰਮਚਾਰੀ ਹਾਜ਼ਰ ਸਨ। ਇਸ ਸਬੰਧ ਵਿਚ ਜਦ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜ਼ਨੀਅਰ ਆਰਕੇ ਗੁਪਤਾ ਨਾਲ ਗੱਲ ਕਰਨ ਦੀ ਚਾਹੀ ਤਾਂ ਪਹਿਲਾ ਤਾਂ ਉਨ੍ਹਾਂ ਨੇ ਆਪਣਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ, ਪਰ ਵਾਰ ਵਾਰ ਫੋਨ ਕਰਨ ਤੇ ਜਦ ਆਰਕੇ ਗੁਪਤਾ ਨੇ ਆਪਣਾ ਫੋਨ ਚੁੱਕਿਆ ਤਾਂ ਉਨ੍ਹਾਂ ਆਖਿਆ ਕਿ ਮੇਰੀ ਤਬੀਅਤ ਖਰਾਬ ਹੈ ਇਹ ਕਹਿ ਕੇ ਆਪਣਾ ਫੋਨ ਬੰਦ ਕਰ ਦਿੱਤਾ।

Related Articles

Back to top button