Ferozepur News

ਸ.ਮਿ.ਸ ਜੈਮਲ ਵਾਲਾ ਵਿਖੇ ਲਗਾਇਆ ਗਿਆ ਸਾਇੰਸ ਮੇਲਾ

ਫਿਰੋਜ਼ਪੁਰ 15 ਦਸੰਬਰ (          ) ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਪ੍ਰਾਜੈਕਟ ਤਹਿਤ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਸਿੱਖਿਆ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ,ਜਿਲ੍ਹਾਂ ਮੈਂਟਰ(ਸਾਇੰਸ) ਸ਼੍ਰੀ ਉਮੇਸ਼ ਕੁਮਾਰ ਅਤੇ ਬਲਾਕ ਮੈਂਟਰ ਸ਼੍ਰੀ ਸੁਮਿਤ ਗਲੋਹਤਰਾ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਮਿਡਲ ਸਕੂਲ ਜੈਮਲ ਵਾਲਾ ਵਿਖੇ ਕਿਰਿਆਵਾਂ ਰਾਹੀਂ ਵਿਦਿਆਰਥੀਆਂ ਵੱਲੋਂ ਵਿਗਿਆਨ ਮੇਲਾ ਲਗਾਇਆ ਗਿਆ।ਇਸ ਮੇਲੇ ਵਿੱਚ ਬੱਚਿਆਂ ਵੱਲੋਂ 39 ਕਿਰਿਆਵਾਂ ਬਹੁਤ ਰੌਚਿਕ ਢੰਗ ਨਾਲ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਮੇਲੇ ਵਿੱਚ ਬਲਾਕ ਮੈਂਟਰ ਸ਼੍ਰੀ ਸੁਮਿਤ ਗਲੋਹਤਰਾ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ।ਉਨ੍ਹਾਂ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ ਗਈ ।ਉਨਾਂ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਸ਼ੁਭ ਇਛਾਵਾਂ ਦਿੱਤੀਆਂ ਗਈਆਂ।ਇਸ ਮੇਲੇ ਵਿੱਚ ਵਿਦਿਆਰਥੀਆਂ ਦੇ ਮਾਤਾ -ਪਿਤਾ ਵੀ ਹਾਜ਼ਰ ਹੋਏ।ਉਹਨਾਂ ਮੇਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਖਣ-ਸਿਖਾਉਣ ਵਿੱਚ ਅਜਿਹੇ ਮੇਲੇ ਸਮੇਂ ਦੀ ਲੋੜ ਹਨ, ਇਨ੍ਹਾਂ ਮੇਲਿਆਂ ਨਾਲ ਸਿੱਖਣ ਪ੍ਰਕਿਰਿਆ ਵਿੱਚ ਨਵੀਨਤਾ ਅਤੇ ਰੌਚਕਤਾ ਆਉਂਦੀ ਹੈ।ਇਸ ਸਮੇਂ ਸਕੂਲ ਦੇ ਮੁਖੀ ਸ਼੍ਰੀਮਤੀ ਸੂਚੀ ਜੈਨ ,ਸ. ਹਰਨੇਕ ਸਿੰਘ(ਸਾਇੰਸ ਮਾਸਟਰ), ਸ. ਨਿਰਮਲ ਸਿੰਘ, ਸ਼੍ਰੀਮਤੀ ਗਗਨਦੀਪ ਕੌਰ, ਮੈਡਮ ਸ਼ੀਨਮ ਅਧਿਆਪਕ ਵੀ ਹਾਜ਼ਰ ਸਨ।
 

Related Articles

Back to top button