Ferozepur News

ਲਾਇਨ ਕਲੱਬ ਫਿਰੋਜ਼ਪੁਰ ਆਸ਼ੀਰਵਾਦ ਨੇ ਵਿਸਾਖੀ ਦੇ ਮੌਕੇ ਤੇ ਫਰੀ ਡਾਈਬਟਿਜ ਚੈੱਕਅੱਪ ਕੈਂਪ ਲਗਾਇਆ

nagarਫਿਰੋਜ਼ਪੁਰ 14 ਅਪ੍ਰੈਲ (ਏ. ਸੀ. ਚਾਵਲਾ) ਲਾਇਨ ਕਲੱਬ ਫਿਰੋਜ਼ਪੁਰ ਆਸ਼ੀਰਵਾਦ ਵਲੋਂ ਵਿਸਾਖੀ ਦੇ ਮੌਕੇ ਤੇ ਅੱਜ ਨਗਰਪਾਲਿਕਾ ਪਾਰਕ ਵਿਚ ਫਰੀ ਡਾਈਬਟਿਜ ਚੈੱਕਅੱਪ ਅਤੇ ਬਲੱਡ ਪ੍ਰੈਸ਼ਰ ਕੈਂਪ ਲਗਾਇਆ ਗਿਆ। ਕੈਂਪ ਦੀ ਅਗਵਾਈ ਪ੍ਰਧਾਨ ਲਾਇਨਜ਼ ਦੀਪਕ ਸ਼ਰਮਾ ਨੇ ਕੀਤੀ। ਪ੍ਰੋਜੈਕਟ ਚੇਅਰਮੈਨ ਲਾਇਨ ਰਾਜੀਵ ਸੇਤੀਆ ਨੇ ਦੱਸਿਆ ਕਿ ਸਵੇਰੇ 6 ਵਜੇ ਇਹ ਕੈਂਪ ਸ਼ੁਰੂ ਕੀਤਾ ਗਿਆ। ਜਿਸ ਵਿਚ 100 ਤੋਂ ਵੱਧ ਲੋਕਾਂ ਨੇ ਆਪਣਾ ਚੈੱਕਅੱਪ ਕਰਵਾਇਆ। ਇਸ ਮੌਕੇ ਫੇਫੜਿਆਂ ਦੀ ਕਾਰਜ ਪ੍ਰਣਾਲੀ ਦੀ ਜਾਂਚ ਲਈ ਪੀਕ ਐਕਸਪੀਰੇਟਰੀ ਫਲੋ ਰੇਟ ਟੈਸਟ ਸਿਪਲਾ ਕੰਪਨੀ ਦੇ ਮਾਲਕ ਦੀਪਕ ਗਰੋਵਰ ਅਤੇ ਸੰਜੀਵ ਕੁਮਾਰ ਬਠਿੰਡਾ ਦੇ ਸਹਿਯੋਗ ਨਾਲ ਫਰੀ ਚੈੱਕਅੱਪ ਕੀਤਾ ਗਿਆ। ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਲਈ ਪੰਕਜ ਕੁਮਾਰ ਗੁਰੂ ਨਾਨਕ ਲੈਬ ਦੇ ਸਹਿਯੋਗ ਨਾਲ ਚੈੱਕਅੱਪ ਕੀਤਾ ਗਿਆ। ਇਸ ਮੌਕੇ ਲਾਇਨ ਸੁਰਿੰਦਰ ਸ਼ਰਮਾ, ਲਾਇਨ ਅਮਿਤ ਬੱਤਰਾ, ਡਾ. ਜਗਦੀਪ ਜੋਸ਼ੀ, ਡਾ. ਨਿਰਮਲ ਜੋਸ਼ੀ, ਲਾਇਨ ਗਗਨ ਅਗਰਵਾਲ, ਲਾਇਨ ਆਨੰਦ ਗੋਇਲ, ਲਾਇਨ ਸੁਭਾਸ਼ ਵਿੱਜ, ਲਾਇਨ ਸੁਨੀਲ ਗੱਖੜ, ਲਾਇਨ ਲਲਿਤ ਤਰੇਹਨ, ਲਾਇਨ ਅਮਿਤ ਟੰਡਨ ਵੀ ਹਾਜ਼ਰ ਸਨ।

Related Articles

Back to top button