Ferozepur News

ਡਾਈਟ ਫ਼ਿਰੋਜ਼ਪੁਰ ਦੇ ਡੀਐਲਐਡ ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ

ਡਾਈਟ ਫ਼ਿਰੋਜ਼ਪੁਰ ਦੇ ਡੀਐਲਐਡ ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ

ਡਾਈਟ ਫ਼ਿਰੋਜ਼ਪੁਰ ਦੇ ਡੀਐਲਐਡ ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ

ਫ਼ਿਰੋਜ਼ਪੁਰ, 1.5.2021: ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਦੇ ਡੀਐਲਐਡ ਕੋਰਸ ਦੇ ਸੈਸ਼ਨ 2018-20 ਦਾ ਦੂਸਰਾ ਸਾਲ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਇਸ ਵਿੱਚ ਰਮਨਦੀਪ ਕੌਰ ਨੇ ਪਹਿਲਾ ,ਵੀਰਪਾਲ ਕੌਰ ਨੇ ਦੂਸਰਾ ਮੀਨੂੰ ਨੇ ਤੀਜਾ ਤੇ ਰਮਨਦੀਪ ਕੌਰ ਨੇ 80% ਤੋਂ ਵੱਧ ਪ੍ਰਾਪਤ ਕਰ ਕੇ ਡਾਈਟ ਫਿਰੋਜ਼ਪੁਰ ਦਾ ਨਾਮ ਰੌਸ਼ਨ ਕੀਤਾ ।

ਡਾਈਟ ਪ੍ਰਿੰਸੀਪਲ ਮੈਡਮ ਸੀਮਾ ਨੇ ਦੱਸਿਆ ਕਿ ਇਹ ਸਿਖਿਆਰਥੀ ਦੇਸ਼ ਦੀ ਪ੍ਰਾਇਮਰੀ ਸਿੱਖਿਆ ਦਾ ਭਵਿੱਖ ਹਨ ਅਤੇ ਇਨ੍ਹਾਂ ਦੀ ਮਿਹਨਤ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਲੈਕਚਰਾਰ ਰਜਨੀ ਜੱਗਾ ਨੇ ਦੱਸਿਆ ਕਿ ਸਿਖਿਆਰਥੀਆਂ ਨੇ 80% ਤੋਂ ਵੱਧ ਨੰਬਰ ਲੈ ਕੇ ਸੰਸਥਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਇਸ ਮੌਕੇ ਲੈਕਚਰਾਰ ਅਮਰ ਜੋਤੀ ਮਾਂਗਟ ਲੈਕਚਰਾਰ ਸਤਵੰਤ ਸਿੰਘ, ਜਸਵਿੰਦਰ ਕੌਰ ਸੁਖਦਰਸ਼ਨ ਕੌਰ, ਅਮਰਜੀਤ ਕੌਰ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ

Related Articles

Leave a Reply

Your email address will not be published. Required fields are marked *

Back to top button