Ferozepur News

ਰੋਹਿਤ ਵੋਹਰਾ ਦੀ ਅਗਵਾਈ ‘ਚ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਵੱਡੀ ਤਦਾਦ ‘ਚ ਸੰਗਤ ਰਾਮਤੀਰਥ ਲਈ ਰਵਾਨਾ

ਰੋਹਿਤ ਵੋਹਰਾ ਦੀ ਅਗਵਾਈ 'ਚ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਵੱਡੀ ਤਦਾਦ 'ਚ ਸੰਗਤ ਰਾਮਤੀਰਥ ਲਈ ਰਵਾਨਾ

ਰੋਹਿਤ ਵੋਹਰਾ ਦੀ ਅਗਵਾਈ ‘ਚ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਵੱਡੀ ਤਦਾਦ ‘ਚ ਸੰਗਤ ਰਾਮਤੀਰਥ ਲਈ ਰਵਾਨਾ

ਫਿਰੋਜ਼ਪੁਰ, 17 ਅਕਤੂਬਰ, 2021:  ਭਗਵਾਨ ਵਾਲਮਿਕ ਜੀ ਦੇ ਪ੍ਰਗਟ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਮਤੀਰਥ ਸ਼੍ਰੀ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਇੱਕ ਸਮਾਗਮ ‘ਚ ਸ਼ਾਮਲ ਹੋਣ ਲਈ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਹਲਕਾ ਇੰਚਾਰਜ ਰੋਹਿਤ ਵੋਹਰਾ ਦੀ ਅਗਵਾਈ ‘ਚ ਵੱਡੀ ਤਦਾਦ ‘ਚ ਸੰਗਤ ਰਵਾਨਾ ਹੋਈ। ਇਸ ਮੌਕੇ ਰੋਹਿਤ ਵੋਹਰਾ ਨੇ ਭਗਵਾਨ ਵਾਲਮਿਕ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਸੰਗਤ ਨੂੰ ਵਧਾਈਆਂ ਦਿੰਦੇ ਕਿਹਾ ਕਿ ਭਗਵਾਨ ਵਾਲਮਿਕ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦਿਆ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਇਸ ਸਥਾਨ ‘ਤੇ ਸ਼ਾਨਦਾਰ ਤੇ ਆਲੀਸ਼ਾਨ ਮੰਦਿਰ ਦਾ ਨਿਰਮਾਣ ਕਰਵਾਇਆ ਗਿਆ ਸੀ, ਜਿਸ ਸਥਾਨ ‘ਤੇ ਪ੍ਰਗਟ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਇਸ ਪਵਿੱਤਰ ਸਥਾਨ ‘ਤੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ, ਜਿਸ ਵਿਚ ਸ਼ਾਮਲ ਹੋਣ ਲਈ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਚੱਲੀਆਂ ਕਈ ਬੱਸਾਂ ਰਾਹੀਂ ਵੱਡੀ ਤਦਾਦ ‘ਚ ਸੰਗਤ ਰਾਮਤੀਰਥ ਨਤਮਸਤਕ ਹੋਣ ਲਈ ਰਵਾਨਾ ਹੋਈ ਹੈ। ਇਸ ਮੌਕੇ  ਹਿੰਮਤ ਸਿੰਘ ਭੁੱਲਰ ਸੀਨੀ: ਮੀਤ ਪ੍ਰਧਾਨ, ਬਲਵਿੰਦਰ ਸਿੰਘ ਜ਼ਿਲ੍ਹਾਂ ਪ੍ਰਧਾਨ ਬਸਪਾ,  ਦਰਸ਼ਨ ਮੰਡ ਜ਼ਿਲ੍ਹਾਂ ਮੀਤ ਪ੍ਰਧਾਨ ਬਸਪਾ, ਸਾਰਜ ਸਿੰਘ ਬੱਗੇਵਾਲ, ਉਪਕਾਰ ਸਿੰਘ ਸਿੱਧੂ, ਰਾਜੂ ਗੋਲਬਾਗ, ਵਿਜੈ ਕੁਮਾਰ,ਉਲਫਤ ਸਹੋਤਾ, ਪੱਪੂ, ਮਨੋਜ ਕੁਮਾਰ, ਅਨਿਲ ਕੁਮਾਰ , ਸੁਨੀਲ ਕੁਮਾਰ, ਪਿੱਪਲ ਸਿੰਘ, ਬਾਬਾ ਅੰਬ ਸਿੰਘ, ਜੋਗਿੰਦਰ ਕੁਮਾਰ ਗੋਰਾ, ਪੂਰਨ ਭੱਟੀ , ਗੁਰਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਗਤ ਰਵਾਨਾ ਹੋਈ।

Related Articles

Leave a Reply

Your email address will not be published. Required fields are marked *

Back to top button