Ferozepur News

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਦੂਜੇ ਦਿਨ ਵੀ  ਕਲਮ ਛੋੜ ਹੜਤਾਲ ਜਾਰੀ 6ਵੇਂ ਤਨਖ਼ਾਹ ਕਮਿਸ਼ਨ ਦੇ ਹੁਕਮਾਂ ਦਿਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ 

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਦੂਜੇ ਦਿਨ ਵੀ  ਕਲਮ ਛੋੜ ਹੜਤਾਲ ਜਾਰੀ 6ਵੇਂ ਤਨਖ਼ਾਹ ਕਮਿਸ਼ਨ ਦੇ ਹੁਕਮਾਂ ਦਿਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ 
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਦੂਜੇ ਦਿਨ ਵੀ  ਕਲਮ ਛੋੜ ਹੜਤਾਲ ਜਾਰੀ 6ਵੇਂ ਤਨਖ਼ਾਹ ਕਮਿਸ਼ਨ ਦੇ ਹੁਕਮਾਂ ਦਿਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ 
ਗੌਰਵ ਮਾਣਿਕ
 ਫਿਰੋਜ਼ਪੁਰ / ਫਰੀਦਕੋਟ 2 ਜੁਲਾਈ 2021 — ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦੂੱਜੇ ਦਿਨ ਵੀ  ਕਲਮ ਛੋੜ ਹੜਤਾਲ ਜਾਰੀ ਹੈ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ  ਜਿੱਥੇ ਓਪੀਡੀ ਸੇਵਾਵਾਂ ਬੰਦ ਕੀਤੀਆਂ ਉੱਥੇ ਹੀ ਸੜਕਾਂ ਉੱਤੇ ਆ ਕੇ  ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਛੇਵੇਂ ਪੇ ਕਮਿਸ਼ਨ ਦੀਆਂ ਕਾਪੀਆਂ ਵੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ
ਇਸ ਮੌਕੇ ਤੇ ਉਹਨਾਂ ਨੇ ਆਪਣਾ NPA ਸੰਘਰਸ਼ ਤੇਜ਼ ਕਰਨ ਦਾ ਵੀ ਐਲਾਨ ਕੀਤਾ ਅਤੇ  ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲਿਤੀਆਂ ਜਾਂਦੀਆਂ, ਉਹ ਲੜਦੇ ਰਹਿਣਗੇ।   ਐੱਸ ਪੀ ਐਮ ਵਿਭਾਗ ਦੇ ਮੁਖੀ  ਡਾ ਸੰਜੇ ਗੁਪਤਾ  ਨੇ ਕਿਹਾ ਕਿ ਸਰਕਾਰ ਵੱਲੋਂ ਫਰੰਟ ਲਾਈਨ ਯੋਧਿਆਂ ਨਾਲ ਨਾਇਨਸਾਫ਼ੀ ਕੀਤੀ ਜਾ ਰਹੀ ਹੈ  ਸਰਕਾਰ ਵੱਲੋਂ ਡਾਕਟਰਾਂ ਦਾ ਮਾਣ ਸਨਮਾਨ ਵਧਾਉਣ ਦੀ ਬਜਾਏ ਉਲਟਾ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰ ਕੇ  ਡਾਕਟਰਾਂ ਦੇ ਹੌਸਲੇ ਨੂੰ ਕਮਜ਼ੋਰ ਕੀਤਾ ਹੈ  ਉੱਥੇ ਹੀ ਕੈਂਸਰ ਵਿਭਾਗ ਦੇ ਮੁਖੀ ਡਾ ਪ੍ਰਦੀਪ ਗਰਗ ਨੇ ਕਿਹਾ ਕਿ  ਡਾਕਟਰਾਂ ਵੱਲੋਂ ਕੋਰੋਨਾ ਮਹਾਂਮਾਰੀ ਦੀ ਵੀ ਪ੍ਰਵਾਹ ਨਾ ਕਰਦੇ ਹੋਏ  ਵੀ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਰਿਹਾ ਹੈ ਅਤੇ  ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ   ਪਰ ਸਰਕਾਰ ਵੱਲੋਂ ਜੋ   ਡਾਕਟਰਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰ ਕੇ ਮਾਣ ਸਨਮਾਨ ਕੀਤਾ ਹੈ ਉਸ ਨਾਲ ਸਮੁੱਚਾ ਡਾਕਟਰ ਵਰਗ  ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਕਰ ਰਹੇ ਹਨ ਉਥੇ  ਮਰੀਜ਼ਾਂ ਦੀਆਂ ਦਿੱਕਤਾਂ ਨੂੰ ਵੀ ਧਿਆਨ ਚ ਰੱਖਦੇ ਹੋਏ ਬਾਅਦ ਦੁਪਹਿਰ ਤੱਕ ਵੀ ਆਪਣਾ ਕੰਮਕਾਰ ਕਰ ਰਹੇ ਹਨ  ਤਾਂ ਕੀ ਦੂਰ ਦੁਰਾਡਿਓਂ ਆਉਣ ਵਾਲੇ ਮਰੀਜ਼ਾਂ ਨੂੰ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ  ਪਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ  ਡਾਕਟਰਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨਣ ਅਤੇ  ਡਾਕਟਰਾਂ ਦਾ ਹੌਸਲਾ ਵਧਾਉਣ

Related Articles

Leave a Reply

Your email address will not be published. Required fields are marked *

Back to top button