Ferozepur News

ਫਿਰੋਜ਼ਪੁਰ ਛਾਉਣੀ ਸਥਿਤ 7 ਨੰਬਰ ਚੁੰਗੀ ਵਿਖੇ ਵੱਡੀਆਂ ਪ੍ਰਾਈਵੇਟ ਅਤੇ ਮਿੰਨੀ ਬੱਸਾਂ ਦੇ ਬੱਸ ਅਪਰੇਟਰਾਂ ਲਗਾਇਆ ਵਿਸ਼ਾਲ ਧਰਨਾ  

buses ਫਿਰੋਜ਼ਪੁਰ 16 ਮਈ (ਏ. ਸੀ. ਚਾਵਲਾ) ਫਿਰੋਜ਼ਪੁਰ ਛਾਉਣੀ ਸਥਿਤ 7 ਨੰਬਰ ਚੁੰਗੀ ਵਿਖੇ ਵੱਡੀਆਂ ਪ੍ਰਾਈਵੇਟ ਅਤੇ ਮਿੰਨੀ ਬੱਸਾਂ ਦੇ ਬੱਸ ਅਪਰੇਟਰਾਂ ਵਲੋਂ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਧਰਨੇ ਦੀ ਅਗਵਾਈ ਬੇਅੰਤ ਸਿੰਘ ਵੱਡੀਆਂ ਪ੍ਰਾਈਵੇਟ ਬੱਸ ਅਪ੍ਰੇਟਰ ਯੂਨੀਅਨ ਦੇ ਪ੍ਰਧਾਨ ਅਤੇ ਮਨਜੀਤ ਸਿੰਘ ਔਲਖ ਮਿੰਨੀ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਨੇ ਕੀਤੀ। ਬੇਅੰਤ ਸਿੰਘ ਨੇ ਆਖਿਆ ਕਿ ਪਿਛਲੇ ਸਮੇਂ ਤੋਂ ਜੋ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਡਰਾਈਵਰ ਅਤੇ ਕੰਡਕਟਰ ਉਪਰ ਝੂਠੇ ਪਰਚੇ ਦਰਜ ਕਰਨ ਦੀ ਰਵਾਇਤ ਬਣ ਗਈ ਹੈ, ਉਸ ਨੂੰ ਬੰਦ ਕਰਨ ਲਈ ਅੱਜ ਡਰਾਈਵਰ ਕੰਡਕਟਰ ਅਤੇ ਉਨ•ਾਂ ਦੀ ਹਮਾਹਿਤ ਵਿਚ ਬੱਸ ਅਪਰੇਟਰ ਵੀ ਉਨ•ਾਂ ਦੇ ਹੱਕ ਵਿਚ ਨਿਤਰੇ ਹਨ। ਜੇਕਰ ਇਸ ਤਰ•ਾਂ ਹੀ ਧੱਕੇਸ਼ਾਹੀ ਚੱਲਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਡਰਾਈਵਰ ਕੰਡਕਟਰ ਦੀ ਨੋਕਰੀ ਕਰਨ ਲਈ ਤਿਆਰ ਨਹੀਂ ਹੋਣਾ। ਭਾਵੇਂ ਸਰਕਾਰੀ ਅਦਾਰਾ ਹੋਵੇ ਭਾਵੇਂ ਪ੍ਰਾਈਵੇਟ ਅਦਾਰਾ ਅਤੇ ਲੋਕਾਂ ਨੂੰ ਮਿਲ ਰਹੀਆਂ ਬੱਸ ਸਹੂਲਤਾਂ ਬੰਦ ਹੋ ਜਾਣਗੀਆਂ, ਕਿਉਂਕਿ ਡਰਾਈਵਰ ਕੰਡਕਟਰ ਦੀ ਕਦਰ ਬਹੁਤ ਹੀ ਘੱਟ ਗਈ ਹੈ। ਬੇਅੰਤ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਕੰਡਕਟਰ ਸਵਾਰੀ ਨੂੰ ਸਰਕਾਰ ਵਲੋਂ ਮਨਜ਼ੂਰਸ਼ੁਦਾ ਬੱਸ ਅੱਡੇ ਤੇ ਲਾਉਂਦਾ ਹੈ ਅਤੇ ਸਵਾਰੀ ਦੇ ਕਹੇ ਅਨੁਸਾਰ ਨਹੀਂ ਲਾਉਂਦਾ ਤਾਂ ਉਹ ਕੰਡਕਟਰ ਨੂੰ ਦੋਸ਼ੀ ਕਹਿ ਦਿੱਤਾ ਜਾਂਦਾ ਹੈ ਅਤੇ ਜੇਕਰ ਸਵਾਰੀ ਚੱਲਦੀ ਗੱਡੀ ਵਿਚੋਂ ਆਪ ਉਤਰ ਕੇ ਡਿੱਗ ਪੈਂਦੀ ਹੈ ਤਾਂ ਵੀ ਡਰਾਈਵਰ ਕੰਡਕਟਰ ਦੀ ਗਲਤੀ ਗਿਣੀ ਜਾਂਦੀ ਹੈ। ਇਸ ਤੋਂ ਇਲਾਵਾ ਕੰਡਕਟਰ ਨਾਬਾਲਗ ਬੱਚੇ ਦੀ ਟਿਕਟ ਮੰਗਦਾ ਹੈ ਤਾਂ ਉਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਉਹ ਛੇੜਛਾੜ ਕਰਦਾ ਹੈ। ਡਰਾਈਵਰ ਕੰਡਕਟਰ ਦਾ ਸਵਾਰੀ ਨੂੰ ਲਾਉਣਾ ਅਤੇ ਚੜਾਉਣਾ ਇਕ ਧਰਮ ਹੁੰਦਾ ਹੈ ਤੇ ਉਹ ਕਦੇ ਵੀ ਕਿਸੇ ਜ਼ਿਆਦਤੀ ਨਹੀਂ ਕਰਦਾ ਅਤੇ ਫਿਰ ਵੀ ਲੋਕ ਡਰਾਈਵਰਾਂ ਕੰਡਕਟਰਾਂ ਨੂੰ ਮਾੜਾ ਸਮਝਦੇ ਹਨ। ਪਰ ਕਈ ਵਾਰ ਡਰਾਈਵਰ ਕੰਡਕਟਰ ਦਾ ਕੋਈ ਵੀ ਕਸੂਰ ਨਹੀਂ ਹੁੰਦਾ ਪਰ ਫਿਰ ਵੀ ਉਸ ਨੂੰ ਹਰਾਸਮੈਂਟ ਕੀਤਾ ਜਾਂਦਾ ਹੈ। ਪ੍ਰਧਾਨ ਬੇਅੰਤ ਸਿੰਘ ਨੇ ਦੱਸਿਆ ਕਿ ਬੱਸ ਵਿਚ ਸਫਰ ਕਰ ਰਹੀ ਔਰਤ ਨਾਲ ਕੋਈ ਸ਼ਰਾਰਤੀ ਅਨਸਰ ਉਸ ਨਾਲ ਛੇੜਛਾੜ ਕਰਦਾ ਹੈ ਤਾਂ ਵੀ ਡਰਾਈਵਰ ਕੰਡਕਟਰ ਦਾ ਹੀ ਨਾਂਅ ਲਗਾ ਦਿੱਤਾ ਜਾਂਦਾ ਹੈ ਅਤੇ ਕਾਨੂੰਨੀ ਕਾਰਵਾਈ ਸਿਰਫ ਡਰਾਈਵਰ ਕੰਡਕਟਰ ਤੇ ਹੀ ਕਰਵਾਈ ਜਾਂਦੀ ਹੈ ਅਤੇ ਉਸ ਤੇ ਪਰਚਾ ਕੱਟ ਦਿੱਤਾ ਜਾਂਦਾ ਹੈ। ਹੁਣ ਇਹ ਮਸਲਾ ਇਨ•ਾਂ ਗੰਭੀਰ ਹੋ ਗਿਆ ਹੈ ਕਿ ਹੁਣ ਪ੍ਰਸ਼ਾਸਨ ਅਧਿਕਾਰੀ ਵੀ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਹਨ ਅਤੇ ਹਰ ਥਾਂ ਤੇ ਨਾਕਾ ਲਗਾ ਕੇ ਰੋਕ ਲੈਂਦੇ ਹਨ ਅਤੇ ਚਲਾਨ ਕਰ ਦਿੰਦੇ ਹਨ। ਜੇਕਰ ਸਰਕਾਰ ਕੋਈ ਵੀ ਕਾਨੂੰਨ ਪਾਸ ਕਰਦੀ ਹੈ ਤਾਂ ਉਸ ਦਾ ਅਲਟੀਮੇਟਮ ਪਹਿਲਾ ਦੇਣਾ ਚਾਹੀਦਾ ਹੈ ਨਾ ਕਿ ਰਾਤੋ ਰਾਤ ਕਾਨੂੰਨ ਪਾਸ ਕਰਕੇ ਅਗਲੇ ਦਿਨ ਨਾਕੇ ਲਾ ਦਿੱਤੇ ਜਾਂਦੇ ਹਨ ਅਤੇ ਜਿਥੇ ਡਰਾਈਵਰਾਂ ਕੰਡਕਟਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਬੱਸ ਅਪਰੇਟਰਾਂ ਨੂੰ ਵੀ ਕਈ ਵਾਰ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਹ ਧੱਕੇਸ਼ਾਹੀਆਂ ਨਾ ਰੋਕੀਆਂ ਤਾਂ ਬੱਸ ਡਰਾਈਵਰ, ਕੰਡਕਟਰ ਅਤੇ ਬੱਸ ਅਪਰੇਟਰ ਲੰਮੇ ਸਮੇਂ ਦੀ ਹੜ•ਤਾਲ ਕਰਨ ਲਈ ਮਜ਼ਬੂਰ ਹੋ ਜਾਣਗੇ ਅਤੇ ਆਏ ਦਿਨ ਚੈਕਿੰਗ ਦੇ ਨਾਂ ਤੇ ਹੁੰਦੀ ਹਰਾਸਮੈਂਟ ਬੰਦ ਕੀਤੀ ਜਾਵੇ। ਇਹ ਸਾਰਾ ਸੰਘਰਸ਼ ਵੱਡੀਆਂ ਅਤੇ ਮਿੰਨੀ ਬੱਸਾਂ ਦੇ ਡਰਾਈਵਰ ਕੰਡਕਟਰਾਂ ਵਲੋਂ ਕੀਤਾ ਜਾ ਰਿਹਾ ਹੈ। ਬੇਅੰਤ ਸਿੰਘ ਵੱਡੀਆਂ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਨੇ ਆਖਿਆ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਇਨਸਾਫ ਨਾ ਮਿਲਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਉਹ ਕਾਂਗਰਸ ਪਾਰਟੀ ਨੂੰ ਅਤੇ ਹੋਰ ਖੱਬੀਆਂ ਪਾਰਟੀਆਂ ਨੂੰ ਹਦਾਇਤ ਕਰਦੇ ਹਨ ਕਿ ਡਰਾਈਵਰ ਕੰਡਕਟਰਾਂ ਤੇ ਸਿਆਸਤ ਕਰਨੀ ਛੱਡ ਦਿਉ ਕਿਉਂਕਿ ਇਹ ਡਰਾਈਵਰ ਕੰਡਕਟਰ ਵੀ ਇਸੇ ਪੰਜਾਬ ਰਾਜ ਦੇ ਵਸਨੀਕ ਹਨ ਅਤੇ ਇਨ•ਾਂ ਦੀਆਂ ਵੀ ਲੱਖਾਂ ਵੋਟਾਂ ਹਨ। ਉਨ•ਾਂ ਆਖਿਆ ਕਿ ਜਿਹੜਾ ਸੈਂਟਰ ਸਰਕਾਰ ਰੋਡ ਸੇਫਟੀ ਬਿੱਲ ਪਾਸ ਕਰਨ ਲੱਗੀ ਹੈ, ਉਸ ਨੂੰ ਵਾਪਸ ਲੈਣਾ ਚਾਹੀਦਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕੋਈ ਵੀ ਡਰਾਈਵਰੀ ਦੇ ਕਿਤੇ ਨੂੰ ਨਹੀਂ ਅਪਣਾਏਗਾ। ਧਰਨੇ ਤੇ ਪਹੁੰਚੇ ਐਸ. ਡੀ. ਐਮ. ਅਤੇ ਐਸ. ਪੀ. ਡੀ. ਨੇ ਬੱਸ ਅਪਰੇਟਰਾਂ ਮੰਗਾਂ ਮਨਵਾਉਣ ਦਾ ਵਿਸ਼ਵਾਸ ਦੁਆਇਆ ਅਤੇ ਲੱਗੇ ਹੋਏ ਧਰਨੇ ਨੂੰ ਚੁਕਾਇਆ ਗਿਆ। ਇਸ ਮੌਕੇ ਬੱਸ ਅਪਰੇਟਰਾਂ ਦੇ ਡਰਾਈਵਰਾਂ ਵਲੋਂ ਐਸ. ਡੀ. ਐਮ. ਸੰਦੀਪ ਗੜ•ਾ ਅਤੇ ਐਸ. ਪੀ. ਡੀ. ਅਮਰਜੀਤ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਸਰਬਜੀਤ ਸਿੰਘ, ਸਤਨਾਮ ਸਿੰਘ, ਬੁੱਧ ਸਿੰਘ, ਕ੍ਰਿਸ਼ਨ ਸਿੰਘ, ਚੇਅਰਮੈਨ ਬਲਵਿੰਦਰ ਸਿੰਘ, ਲਵਜੀਤ ਭੁੱਟੋ, ਇੰਦਰਜੀਤ ਸਿੰਘ ਜੋਨੀ, ਮੀਤੂ, ਹਰਜੀਤ ਸਿੰਘ ਸਿੱਧੂ, ਬਹਾਦਰ ਸਿੰਘ, ਜਸਬੀਰ ਸਿੰਘ, ਅਜਮੇਰ ਸਿੰਘ, ਸਵਰਨ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ, ਰਛਪਾਲ ਸਿੰਘ, ਨਿਸ਼ਾਨ ਸਿੰਘ, ਰਾਜਵਿੰਦਰ ਸਿੰਘ, ਗੁਰਚਰਨ ਸਿੰਘ, ਹਰਜਿੰਦਰ ਸਿੰਘ, ਨਸੀਬ ਸਿੰਘ, ਪ੍ਰਕਾਸ਼ ਸਿੰਘ, ਬਾਜ ਸਿੰਘ, ਸੁਖਵਿੰਦਰ ਸਿੰਘ, ਕਰਤਾਰ ਸਿੰਘ, ਰਛਪਾਲ ਸਿੰਘ, ਗੁਰਨਾਮ ਸਿੰਘ ਅਤੇ ਹੋਰ ਬੱਸ ਡਰਾਈਵਰ ਅਤੇ ਕੰਡਕਟਰ ਹਾਜ਼ਰ ਸਨ। ਦੂਜੇ ਪਾਸੇ ਇਸ ਜਾਮ ਦੇ ਲੱਗਣ ਨਾਲ ਵਾਹਨਾਂ ਦੀਆਂ ਲੰਮੀਆਂ ਲਾਇਨਾਂ ਲੱਗ ਗਈਆਂ। ਬੱਸ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਬੱਸਾਂ ਨਾਲ ਚੱਲਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਉਣ ਜਾਣ ਵਾਲੇ ਵਾਹਨ ਕਾਰਾਂ, ਮੋਟਰਸਾਈਕਲਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫਿਰੋਜ਼ਪੁਰ ਛਾਉਣੀ ਦੇ ਬੱਸ ਅੱਡਾ ਬੱਸ ਅਪਰੇਟਰਾਂ ਦੇ ਧਰਨੇ ਕਾਰਨ ਸੁੰਨਸਾਨ ਲੱਗ ਰਿਹਾ ਸੀ।

Related Articles

Back to top button