Ferozepur News

ਰੋਟਰੀ ਕੱਲਬ ਫਿਰੋਜਪੁਰ ਕੈਂਟ ਨੇ ਵਿਸ਼ਵ ਸਿਹਤ ਦਿਵਸ ਮੌਕੇ ਲੱਗਾਇਆ ਮੈਡੀਕਲ ਚੈੱਕਅਪ ਕੈਂਪ

ਰੋਟਰੀ ਕੱਲਬ ਫਿਰੋਜਪੁਰ ਕੈਂਟ ਨੇ ਵਿਸ਼ਵ ਸਿਹਤ ਦਿਵਸ ਮੌਕੇ ਲੱਗਾਇਆ ਮੈਡੀਕਲ ਚੈੱਕਅਪ ਕੈਂਪ
ਰੋਟਰੀ ਕੱਲਬ ਫਿਰੋਜਪੁਰ ਕੈਂਟ ਨੇ ਵਿਸ਼ਵ ਸਿਹਤ ਦਿਵਸ ਮੌਕੇ ਲੱਗਾਇਆ ਮੈਡੀਕਲ ਚੈੱਕਅਪ ਕੈਂਪ
ਫਿਰੋਜਪੁਰ, 8.4.2022: ਫਿਰੋਜਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕੱਲਬ ਫਿਰੋਜਪੁਰ ਕੈਂਟ ਵੱਲੋਂ ਪ੍ਰਧਾਨ ਕਮਲ ਸ਼ਰਮਾ, ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ ਅਤੇ ਸੱਕਤਰ ਗੁਲਸ਼ਨ ਸਚਦੇਵਾ ਦੀ ਅਗਵਾਈ ਵਿੱਚ ਸਮਾਜ ਸੇਵਾ ਦੇ ਕੰਮ ਲਗਾਤਾਰ ਜਾਰੀ ਹਨ । ਅੱਜ ਇਸ ਲੜੀ ਵਿੱਚ ਕੱਲਬ ਨੇ ਵਿਸ਼ਵ ਸਿਹਤ ਦਿਵਸ ਮੌਕੇ ਸਿਹਤ ਦਾ ਧਿਆਨ ਰੱਖਣ ਦਾ ਸੰਦੇਸ਼ ਦੇਣ ਦੇ ਮੰਤਵ ਲਈ ਇੱਕ ਮੈਡੀਕਲ ਚੈੱਕਅਪ ਕੈਂਪ ਸਥਾਨਕ ਐਕਸਿਸ ਬੈਂਕ ਵਿਖੇ ਲੱਗਾਇਆ । ਪ੍ਰਧਾਨ ਕਮਲ ਸ਼ਰਮਾ ਅਤੇ ਪ੍ਰੋਜੈਕਟ ਇੰਨਚਾਰਜ ਰਾਹੁਲ ਕੱਕੜ ਨੇ ਦੱਸਿਆ ਕਿ ਡਾ.ਮੈਨੀ ਚੈਰੀਟੈਬਲ ਲੈਬਰੋਟਰੀ ਦੇ ਸਹਿਯੋਗ ਨਾਲ ਬੈਂਕ ਦੇ ਕਰਮਚਾਰੀਆਂ ਅਤੇ ਗ੍ਰਾਹਕਾ ਲਈ ਇੱਕ ਮੈਡੀਕਲ ਕੈਂਪ ਜਿਸ ਵਿੱਚ ਕੈਲਸ਼ੀਅਮ ਟੈਸਟ, ਯੂਰਿਕ ਐਸਿੱਡ ਟੈਸਟ , ਲਿਪਿਡ ਪ੍ਰੋਫਾਈਲ  ਅਤੇ ਆਰ ਫ਼ੈਕਟਰ ਵਰਗੇ ਟੈਸਟ ਮੁੱਫਤ ਕੀਤੇ ਗਏ । ਉਹਨਾਂ ਦੱਸਿਆ ਕਿ ਕੈਂਪ ਦਾ ਮੰਤਵ ਸਿਹਤ ਪ੍ਰਤੀ ਲੋਕਾਂ ਨੂੰ ਸੁਚੇਤ ਕਰਣ ਦੇ ਨਾਲ ਨਾਲ ਰੋਜ਼ਾਨਾ ਜੀਵਨ ਵਿੱਚ ਸੁਤੰਲਿਤ ਭੋਜਨ ਅਤੇ ਸੈਰ ਆਦਿ ਦੀ ਮੱਹਤਤਾ ਦੱਸਣਾ ਵੀ ਸੀ । ਕੈਂਪ ਵਿੱਚ ਲੱਗਭਗ 50 ਵਿਅਕਤੀਆਂ ਦੇ ਖੂਨ ਦੇ ਨਮੁੰਨੇ ਲਏ ਗਏ । ਕੈਂਪ ਵਿੱਚ ਅਮਰਿੰਦਰ ਸਿੰਘ ਦਮਨ, ਡਾ.ਮੈਨੀ, ਮੈਨੇਜਰ ਅਲੋਕ ਸ਼ਰਮਾ, ਜੋਤਸਨਾ, ਮੈਡਮ ਬੌਬੀ, ਮਨਪ੍ਰੀਤ ਕੌਰ, ਆਪਰੇਟਰ ਸਾਹਿਲ, ਆਪਰੇਟਰ ਵਿਲਸਨ ਅਤੇ ਕੁਲਵਿੰਦਰ ਨੇ ਭਾਗ ਲਿਆ ।

Related Articles

Leave a Reply

Your email address will not be published. Required fields are marked *

Back to top button