Ferozepur News

ਸ.ਸ.ਅ/ਰ.ਮ.ਸ.ਅ ਦਫਤਰੀ ਕਰਮਚਾਰੀਆ ਵੱਲੋਂ 7 ਅਪ੍ਰੈਲ ਨੂੰ ਧੂਰੀ ਵਿਖੇ ਥਾਲੀਆ ਖੜਕਾ ਕੇ ਕੀਤਾ ਜਾਵੇਗਾ ਤਿੱਖਾ ਪ੍ਰਚਾਰ

ਸ.ਸ.ਅ/ਰ.ਮ.ਸ.ਅ ਦਫਤਰੀ ਕਰਮਚਾਰੀਆ ਵੱਲੋਂ 7 ਅਪ੍ਰੈਲ ਨੂੰ ਧੂਰੀ ਵਿਖੇ ਥਾਲੀਆ ਖੜਕਾ ਕੇ ਕੀਤਾ ਜਾਵੇਗਾ ਤਿੱਖਾ ਪ੍ਰਚਾਰ

 

ਮਿਤੀ (18-03-2015) ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਯੂਨੀਅਨ ਵੱਲੋਂ ਆਪਣੀਆ ਜਾਇਜ਼ ਤੇ ਹੱਕੀ ਮੰਗਾਂ ਨੂੰ ਪੂਰਾਂ ਕਰਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ।ਅੱਜ ਸੂਬਾ ਪ੍ਰਧਾਂਨ ਇਮਰਾਨ ਭੱਟੀ ਦੀ ਅਗਵਾਈ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਪਿਛਲੇ 10 ਸਾਲਾਂ ਤੋਂ ਠੇਕੇ ਤੇ ਸਿੱਖਿਆ ਵਿਭਾਗ ਵਿਚ ਘੱਟ ਤਨਖਾਹਾਂ ਤੇ ਆਪਣੀਆ ਸੇਵਾਵਾਂ ਨਿਭਾਂ ਰਹੇ ਹਨ ਜਿਸ ਨਾਲ ਉਨ•ਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ।।ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਿਕ 3 ਸਾਲ ਠੇਕੇ ਕੰਮ ਕਰਨ ਤੇ ਕਰਮਚਾਰੀਆ ਨੂੰ ਰੈਗੁਲਰ ਕੀਤਾ ਜਾਦਾ ਹੈ ਪ੍ਰੰਤੂ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕਰਮਚਾਰੀਆ ਦੀਆ ਸੇਵਾਵਾ ਰੈਗੂਲਰ ਕਰਨ ਤੋਂ ਭੱਜ ਰਹੀ ਹੈ ਜਿਸ ਦੇ ਰੋਸ ਵਜੋਂ ਕਰਮਚਾਰੀਆ ਵੱਲੋਂ 7 ਅਪ੍ਰੈਲ ਨੂੰ ਸਮੂਹਿਕ ਛੁੱਟੀ ਲੈ ਕੇ ਧੂਰੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ।
ਜਰਨਲ ਸਕੱਤਰ ਦਲਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੋਰਾਨ ਜਥੇਬੰਦੀ ਦੀਆ ਸਰਕਾਰ ਪੱਧਰ ਤੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆ ਨਾਲ ਹੋਈਆ ਮੀਟਿੰਗ ਵਿਚ ਕਰਮਚਾਰੀਆ ਦੀਆ ਸੇਵਾਵਾ ਨਿਯਮਿਤ ਕਰਨ, ਫੀਜਿਉਥੈਰਪਿਸਟ ਨੂੰ ਪੇ ਸਕੇਲ ਲਾਗੂ ਕਰਨ ਅਤੇ ਕਰਮਚਾਰੀਆ ਨੂੰ 1-4-14 ਤੋਂ ਦਿੱਤੇ ਪੇ ਸਕੇਲ ਵਿਚ ਸੋਧ ਕਰਨ ਸਬੰਧੀ ਸਰਕਾਰ ਵੱਲੋਂ ਸਿੱਖਿਆ ਵਿਭਾਂਗ ਤੇ ਵਿੱਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸਨ ਪ੍ਰੰਤੂ ਲੰਬਾ ਸਮਾਂ ਬੀਤ ਜਾਣ ਤੇ ਕਰਮਚਾਰੀਆ ਦੀਆ ਮੰਗਾਂ ਤੇ ਵਿਭਾਗ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ।ਜਿਸ ਕਰਕੇ ਕਰਮਚਾਰੀਆ ਨੂੰ ਸੜਕਾਂ ਤੇ ਰੁਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।ਉਨ•ਾ ਕਿਹਾ ਕਿ ਸਰਕਾਰ ਦੀ ਇਸ ਲਾਰੇਬਾਜ਼ੀ ਤੇ ਨੋਜਵਾਨ ਮਾਰੂ ਨੀਤੀ ਸਬੰਧੀ ਸੂਬੇ ਦੇ ਮੁੱਖ ਦਫਤਰ ਸਮੂਹ ਜ਼ਿਲਿਆ ਤੇ ਬਲਾਕ ਦਫਤਰਾਂ ਦੇ ਕਰਮਚਾਰੀ 7 ਅਪ੍ਰੈਲ ਨੂੰ ਸਮੂਹਿਕ ਛੁੱਟੀ ਲੈ ਕੇ ਧੂਰੀ ਵਿਖੇ ਥਾਲੀਆ ਖੜਕਾਕੇ ਸੁੱਤੀ ਸਰਕਾਰ ਨੂੰ ਜਗਾਉਣਗੇ ਅਤੇ “ ਮਹਿੰਗੀਆ ਪੜਾਈਆ ਬੇਕਾਰ ਸਰਕਾਰ ਦੇਵੇ ਠੇਕੇ ਤੇ ਰੁਜ਼ਗਾਰ” ਦੇ ਨਾਅਰੇ ਨਾਲ ਧੂਰੀ ਵਾਸੀਆ ਨੂੰ ਸੁਬਾ ਸਰਕਾਰ ਦੀਆ ਨੀਤੀਆ ਤੋਂ ਜਾਣੁ ਕਰਵਾਉਣਗੇ।ਇਸ ਮੋਕੇ ਮੀਤ ਪ੍ਰਧਾਨ ਅਸ਼ੀਸ਼ ਜੁਲਾਹਾ,ਸਕੱਤਰ ਸਰਬਜੀਤ ਸਿੰਘ,ਦੀਪਕ,ਜਸਬੀਰ ਸਿੰਘ ਐਲ.ਏ,ਜਗਮੋਹਨ ਸਿੰਘ,ਜਸਵੀਰ ਸਿੰਘ,ਹਰਪ੍ਰੀਤ ਸਿੰਘ ਅਤੇ ਮੈਡਮ ਅਨੁਰਾਧਾ ਹਾਜ਼ਿਰ ਸਨ

Related Articles

Back to top button