Ferozepur News

ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਨਾਰਮਲ) ਤਹਿਤ ਸਾਲ 2015-16 ਦੀਆਂ 7 ਕਰੋੜ 26 ਲੱਖ ਦੀਆਂ ਤਜਵੀਜਾਂ ਪ੍ਰਵਾਨ

01ਫਿਰੋਜ਼ਪੁਰ 29 ਅਪ੍ਰੈਲ (ਮਦਨ ਲਾਲ ਤਿਵਾੜੀ) ਬਾਰਡਰ ਏਰੀਆ ਵਿਕਾਸ ਪ੍ਰੋਗਰਾਮ ਨਾਰਮਲ ਤਹਿਤ ਸਾਲ 2015-16 ਦੀਆਂ ਤਜਵੀਜਾਂ ਨੂੰ ਅੰਤਿਮ ਰੂਪ ਦੇਣ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰ.ਜੋਗਿੰਦਰ ਸਿੰਘ ਜਿੰਦੂ, ਫਿਰੋਜ਼ਪੁਰ ਸ਼ਹਿਰੀ ਤੇ ਗੁਰੂਹਰਸਹਾਏ ਦੇ ਵਿਧਾਨਕਾਰ ਦੇ ਨੁਮਾਇਦਿਆਂ, ਚੇਅਰਮੈਨ ਜਿਲ•ਾ ਪ੍ਰੀਸ਼ਦ ਤੋ ਇਲਾਵਾ ਪੇਡੂ ਵਿਕਾਸ ਵਿਭਾਗ, ਪੁਲੀਸ ਤੇ ਬੀ.ਐਸ.ਐਫ, ਜਿਲ•ਾ ਯੋਜਨਾਂ ਬੋਰਡ ਆਦਿ ਦੇ ਨੁਮਾਇਦਿਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸਾਲ 2015-16 ਲਈ ਫਿਰੋਜ਼ਪੁਰ, ਗੁਰੂਹਰਸਹਾਏ ਅਤੇ ਮਮਦੋਟ ਬਲਾਕਾਂ ਲਈ ਬਾਰਡਰ ਏਰੀਆ ਵਿਕਾਸ ਪ੍ਰੋਗਰਾਮ (ਨਾਰਮਲ) ਤਹਿਤ 7 ਕਰੋੜ 26 ਲੱਖ ਰੁਪਏ ਦੀਆਂ ਤਜਵੀਜਾਂ ਪ੍ਰਵਾਨ ਕੀਤੀਆਂ ਗਈਆ। ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਲਈ 1 ਕਰੋੜ 83 ਲੱਖ, ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਲਈ 1 ਕਰੋੜ 53 ਲੱਖ ਅਤੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਲਈ ਕਰੀਬ 1 ਕਰੋੜ 73 ਲੱਖ, ਬੀ.ਐਸ.ਐਫ ਲਈ ਕਰੀਬ 72 ਲੱਖ ਅਤੇ ਸਕਿੱਲ ਡਿਵੈਲਪਮੈਂਟ ਕਪੈਸਟੀ ਬਿਲਡਿੰਗ ਲਈ 36 ਲੱਖ ਆਦਿ ਦੀਆਂ ਤਜਵੀਜਾਂ ਪ੍ਰਵਾਨ ਕੀਤੀਆਂ ਗਿਆ ਹਨ। ਇਸ ਮੌਕੇ ਸ੍ਰੀਮਤੀ ਨੀਲਮਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਬਲਦੇਬ ਰਾਜ ਚੇਅਰਮੈਨ ਜਿਲ•ਾ ਪ੍ਰੀਸ਼ਦ, ਸ੍ਰ. ਲਖਬੀਰ ਸਿੰਘ ਐਸ.ਪੀ (ਐਚ), ਸ੍ਰ.ਰਵਿੰਦਰ ਸਿੰਘ ਡੀ.ਡੀ.ਪੀ.ਓ, ਸ੍ਰੀ ਅਸ਼ੋਕ ਚਟਾਨੀ ਡਿਪਟੀ ਏ.ਐਸ.ਏ ਫਿਰੋਜ਼ਪੁਰ, ਸ੍ਰ. ਸੁਖਦੇਵ ਸਿੰਘ ਐਕਸੀਅਨ ਬੀ.ਐਂਡ.ਆਰ, ਸ੍ਰ.ਪ੍ਰਦੀਪ ਦਿਉੜਾ ਡਿਪਟੀ ਡੀ.ਈ.ਓ (ਸ:ਸ), ਸ੍ਰ.ਪ੍ਰਗਟ ਸਿੰਘ ਬਰਾੜ ਡਿਪਟੀ ਡੀ.ਈ.ਓ (ਐਲੀ:), , ਡਾ. ਰਜੇਸ਼ ਭਾਸਕਰ, ਸੰਜੀਵ ਮੈਨੀ ਤੋ ਇਲਾਵਾ ਸਮੂਹ ਵਿਧਾਨਕਾਰਾਂ ਦੇ ਨੁਮਾਇੰਦੇ ਵੀ ਹਾਜਰ ਸਨ।

Related Articles

Back to top button