Ferozepur News

ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਡੇਰਾ ਭਜਨਗੜ ਵਿਖੇ ਲਗਾਇਆ ਗਿਆ  ਵਿਸ਼ਾਲ ਖੂਨਦਾਨ ਕੈਂਪ

 ਡਾ਼ ਮਲਕੀਤ ਥਿੰਦ, ਰਮਿੰਦਰ ਸਿੰਘ ਆਵਲਾ, ਤਹਿਸੀਲਦਾਰ ਹਰਸਿਮਰਨ ਸਿੰਘ , ਨਾਇਬ ਤਹਿਸੀਲਦਾਰ  ਵਿਕਰਮ ਗੁੰਬਰ ਅਤੇ ਸਕੱਤਰ ਅਸ਼ੋਕ ਬਹਿਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ

ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਡੇਰਾ ਭਜਨਗੜ ਵਿਖੇ ਲਗਾਇਆ ਗਿਆ  ਵਿਸ਼ਾਲ ਖੂਨਦਾਨ ਕੈਂਪ।
 ਡਾ਼ ਮਲਕੀਤ ਥਿੰਦ, ਰਮਿੰਦਰ ਸਿੰਘ ਆਵਲਾ, ਤਹਿਸੀਲਦਾਰ ਹਰਸਿਮਰਨ ਸਿੰਘ , ਨਾਇਬ ਤਹਿਸੀਲਦਾਰ  ਵਿਕਰਮ ਗੁੰਬਰ ਅਤੇ ਸਕੱਤਰ ਅਸ਼ੋਕ ਬਹਿਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ
ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਡੇਰਾ ਭਜਨਗੜ ਵਿਖੇ ਲਗਾਇਆ ਗਿਆ  ਵਿਸ਼ਾਲ ਖੂਨਦਾਨ ਕੈਂਪ
ਹਰੀਸ਼ ਮੋਂਗਾ
ਫਿਰੋਜ਼ਪੁਰ, ਜੁਨੇ 15, 2022: ਸ਼੍ਰੀਮਤੀ ਅੰਮ੍ਰਿਤ ਸਿੰਘ ਆਈ ਏ ਐੱਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ,ਮੇਜਰ ਅਮਿਤ ਮਹਾਜਨ, A DC,bਐਸ.ਡੀ.ਐਮ ਗੂਰੂਹਰਸਹਾਏ ਬਬਨਦੀਪ ਸਿੰਘ ਵਾਲੀਆ, ਤਹਿਸੀਲਦਾਰ ਗੁਰੂਹਰਸਹਾਏ ਹਰਸਿਮਰਨ ਸਿੰਘ ਅਤੇ ਸੈਕਟਰੀ ਰੈਡ ਕਰਾਸ ਅਸ਼ੋਕ ਬਹਿਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਡੇਰਾ ਭਜਨਗੜ ਗੋਲੂ ਕਾ ਮੋੜ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਡਾਂ,ਜਨਰਲ ਸਕੱਤਰ ਸੰਦੀਪ ਕੰਬੋਜ, ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਥਿੰਦ, ਰੋਟਰੀ ਕਲੱਬ ਦੇ ਮੀਤ ਪ੍ਰਧਾਨ ਬਲਦੇਵ ਥਿੰਦ ਅਤੇ ਚੇਅਰਮੈਨ ਸਲਾਹਕਾਰ ਕਮੇਟੀ ਜਗਨੰਦਨ ਸਿੰਘ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਮੋਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਵਿੱਚ ਖ਼ੂਨਦਾਨ ਕਰਨ ਮੌਕੇ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਗਿਆ ।ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਤੋਂ  ਖੂਨ ਦਾਨ ਕੈਂਪ ਲਗਾਉਣ ਲਈ ਵਿਸ਼ੇਸ਼ ਤੋਰ ਤੇ ਦੀਪਕ ਗਲਹੋਤਰਾ , ਰਾਜਵੀਰ ਸਿੰਘ,ਸਨਮ ਜੋਤ , ਵਿਜੈ ,ਸੈਮ, ਮਨਦੀਪ ਸਿੰਘ, ਇੰਦਰਜੀਤ ਸਿੰਘ ਅਤੇ  ਜਗਜੀਤ ਸਿੰਘ ਆਦਿ ਡਾਕਟਰਾਂ ਦੀ ਟੀਮ ਸਮੇਤ ਪਹੁੰਚੇ।ਇਸ ਖੂਨਦਾਨ  ਕੈਂਪ ਦਾ ਉਦਘਾਟਨ ਆਪ ਆਗੂ ਡਾ਼ ਮਲਕੀਤ ਥਿੰਦ ਵੱਲੋਂ ਕੀਤਾ ਗਿਆ।ਉਸ ਤੋਂ ਬਾਅਦ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਤਹਿਸੀਲਦਾਰ ਗੁਰੂਹਰਸਹਾਏ ਹਰਸਿਮਰਨ ਸਿੰਘ  ਅਤੇ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਜੀ ਪਹੁੰਚੇ ਅਤੇ ਉਹਨਾਂ ਵੱਲੋਂ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ। ਕੈਂਪ ਦੇ ਸਮਾਪਤੀ ਸਮਾਰੋਹ ਮੋਕੇ ਸਾਬਕਾ ਐਮ ਐਲ ਏ ਅਤੇ ਉੱਘੇ ਸਮਾਜਸੇਵੀ ਰਮਿੰਦਰ ਸਿੰਘ ਆਵਲਾ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਕੈਂਪ ਦੌਰਾਨ ਖੂਨ ਦਾਨ ਕਰਨ  ਵਾਲੇ ਦਾਨੀ ਸੱਜਣਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਗਿਆ ਕਿ ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਇਹ ਖੂਨਦਾਨ ਕੈਂਪ ਲਗਾ ਕੇ ਬਹੁਤ ਨੇਕ ਕਾਰਜ ਕੀਤਾ ਹੈ। ਰੋਟਰੀ ਕਲੱਬ ਗੁਰੂਹਰਸਹਾਏ ਅਤੇ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵੱਲੋਂ ਡਾ਼ ਇਹ ਮਲਕੀਤ ਥਿੰਦ, ਰਮਿੰਦਰ ਸਿੰਘ ਆਵਲਾ, ਤਹਿਸੀਲਦਾਰ ਹਰਸਿਮਰਨ ਸਿੰਘ, ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ,ਸਕੱਤਰ ਰੈਡ ਕਰਾਸ ਅਸ਼ੋਕ ਬਹਿਲ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਮੌਕੇ ਹਰਜਿੰਦਰ ਹਾਡਾਂ, ਸੰਦੀਪ ਕੰਬੋਜ, ਵਿਜੈ ਥਿੰਦ,ਬਲਦੇਵ ਥਿੰਦ, ਜਗਨੰਦਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ, ਸੰਦੀਪ ਸ਼ਰਮਾ, ਗੁਰਵਿੰਦਰ ਸਿੰਘ ਗੋਲਡੀ,ਪ੍ਰਵੀਨ ਥਿੰਦ, ਜਸਵਿੰਦਰ ਸਿੰਘ,ਮਹਿੰਦਰ ਪਾਲ ਬਜਾਜ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਫਿਰੋਜ਼ਪੁਰ, ਵਿਪਨ ਰੀਡਰ ,ਹਰਭਜਨ ਲਾਲ, ਜਸਵੰਤ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਫਰੀ, ਹਰਬੰਸ ਸਿੰਘ, ਪ੍ਰੇਮ ਸਿੰਘ, ਸਰਪੰਚ ਬੂਟਾ ਸਿੰਘ, ਬਲਦੇਵ ਨੰਬਰਦਾਰ,ਸੋਹਨ ਸਿੰਘ ਲਹਿਰੀ, ਜਸਪ੍ਰੀਤ ਅੱਡਾ,ਗੁਰਦੇਵ ਵਾਦੀਆ, ਸੁਰੇਸ਼ ਕੁਮਾਰ,ਹਰਦੀਪ ਸਿੰਘ‌ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button