Ferozepur News

ਰੇਲਵੇ ਪੁਲੀਸ ਦੇ ਸੀਨੀਅਰ ਕਮਾਂਡੈਂਟ ਖਿਲਾਫ਼ ਕਾਰਵਾਈ ਕਰਵਾਉਣ ਲਈ ਜਥੇਬੰਦੀਆਂ ਦਾ ਵਫਦ ਡੀਆਰਐਮ ਨੂੰ ਮਿਲਿਆ

ਕਮਾਂਡੈਟ ਤੇ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਪੰਜਾਬ ਪੁਲਸ ਦੀ ਗ੍ਰਿਫਤ ਤੋਂ ਸ਼ਰ੍ਹੇਆਮ ਘੁੰਮ ਰਿਹਾ ਹੈ ਬਾਹਰ, ਲੈ ਰਿਹਾ ਹੈ ਵਿਭਾਗ ਚ ਤਰੱਕੀਆਂ

ਰੇਲਵੇ ਪੁਲੀਸ ਦੇ ਸੀਨੀਅਰ ਕਮਾਂਡੈਂਟ ਖਿਲਾਫ਼ ਕਾਰਵਾਈ ਕਰਵਾਉਣ ਲਈ ਜਥੇਬੰਦੀਆਂ ਦਾ ਵਫਦ ਡੀਆਰਐਮ ਨੂੰ ਮਿਲਿਆ

ਕਮਾਂਡੈਟ ਤੇ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਪੰਜਾਬ ਪੁਲਸ ਦੀ ਗ੍ਰਿਫਤ ਤੋਂ ਸ਼ਰ੍ਹੇਆਮ ਘੁੰਮ ਰਿਹਾ ਹੈ ਬਾਹਰ, ਲੈ ਰਿਹਾ ਹੈ ਵਿਭਾਗ ਚ ਤਰੱਕੀਆਂ!

ਰੇਲਵੇ ਪੁਲੀਸ ਦੇ ਸੀਨੀਅਰ ਕਮਾਂਡੈਂਟ ਖਿਲਾਫ਼ ਕਾਰਵਾਈ ਕਰਵਾਉਣ ਲਈ ਜਥੇਬੰਦੀਆਂ ਦਾ ਵਫਦ ਡੀਆਰਐਮ ਨੂੰ ਮਿਲਿਆ
ਫਿਰੋਜ਼ਪੁਰ,6,ਸਤੰਬਰ:ਰੇਲਵੇ ਮੰਡਲ ਫਿਰੋਜ਼ਪੁਰ ਵਿਖੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਬਤੌਰ ਅਸਿਸਟੈਂਟ ਕਮਾਂਡੈਂਟ ਰਾਏ ਅਮਿਤਾਭ ਤੇ ਆਲ ਇੰਡੀਆ ਆਰਪੀਐਫ ਦੇ ਜਨਰਲ ਸੈਕਟਰੀ ਗੁਰਦਿਆਲ ਸਿੰਘ ‘ਤੇ ਜਥੇਬੰਦੀ ਦੀ ਮੀਟਿੰਗ ਦੌਰਾਨ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਤਹਿਤ ਅਸਿਸਟੈਂਟ ਕਮਾਂਡੈਂਟ ਖ਼ਿਲਾਫ਼ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਜਿਥੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੰਜਾਬ ਪੁਲੀਸ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਥੇ ਹੀ ਰੇਲਵੇ ਵਿਭਾਗ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਸ ਵੱਲੋਂ ਦੋਸ਼ੀ ਨਾਮਜ਼ਦ ਕਰਨ ਦੇ ਬਾਵਜੂਦ ਤਰੱਕੀ ਦਿੱਤੀ ਜਾ ਰਹੀ ਹੈ। ਜਦੋਂ ਕਿ ਦੂਜੇ ਪਾਸੇ ਐਸੋਸੀਏਸ਼ਨ ਦੇ ਸੈਕਟਰੀ ਜਨਰਲ ਗੁਰਦਿਆਲ ਸਿੰਘ ਤੇ ਝੂਠਾ ਮੁਕੱਦਮਾ ਦਰਜ ਕਰਵਾ ਕੇ ਉਸ ਨੂੰ ਵਿਭਾਗ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ।

ਪੰਜਾਬ ਪੁਲੀਸ ਵੱਲੋਂ ਹੁਣ ਰੇਲਵੇ ਫੋਰਸ ਵਿਚ ਅਜਮੇਰ ਵਿਖੇ ਬਤੌਰ ਸੀਨੀਅਰ ਕਮਾਂਡੈਂਟ ਸੇਵਾਵਾਂ ਨਿਭਾ ਰਹੇ ਅਮਿਤਾਭ ਖ਼ਿਲਾਫ਼ ਕਾਰਵਾਈ ਨਾ ਕਰਨ ਅਤੇ ਰੇਲਵੇ ਵਿਭਾਗ ਵੱਲੋਂ ਵੀ ਕੋਈ ਨੋਟਿਸ ਨਾ ਲੈਣ ਖ਼ਿਲਾਫ਼ ਅੱਜ ਵੱਖ-ਵੱਖ ਜਥੇਬੰਦੀਆਂ ਦਾ ਵਫਦ ਡਿਵੀਜ਼ਨਲ ਰੇਲਵੇ ਮੈਨੇਜਰ ਫ਼ਿਰੋਜ਼ਪੁਰ ਨੂੰ ਮਿਲਣ ਪਹੁੰਚਿਆ,ਜਿਥੇ ਅਸਿਸਟੈਂਟ ਕਮਾਡੈਂਟ ਅਰੁਣ ਕੁਮਾਰ ਨੇ ਆਗੂਆਂ ਤੋਂ ਮੰਗ ਪੱਤਰ ਲਿਆ।

ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸਟੇਟ ਐਗਜੈਕਟਿਵ ਮੈਂਬਰ ਕਾਮਰੇਡ ਹੰਸਰਾਜ ਗੋਲਡਨ,ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ,ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਗਵਾਨ ਦਾਸ ਬਹਾਦਰਕੇ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰਮਨ ਧਰਮੂਵਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਉਕਤ ਰੇਲਵੇ ਫੋਰਸ ਦੇ ਅਫ਼ਸਰ ‘ਤੇ ਥਾਣਾ ਸਦਰ ਫ਼ਿਰੋਜ਼ਪੁਰ ਚ ਮੁਕੱਦਮਾ ਨੰਬਰ 179 ਤਰੀਕ 11/7/2017 ਰਪਟ ਨੰਬਰ 45 ਅਧੀਨ ਧਾਰਾ 325 ਤਹਿਤ ਦਰਜ ਹੈ। ਮੈਂ ਤੁਹਾਡਾ ਬੜਾ ਸਾਰੇ ਆਗੂਆਂ ਨੇ ਕਿਹਾ ਕਿ ਉਕਤ ਅਫ਼ਸਰ ਤੇ ਮੁਕੱਦਮਾ ਹੋਣ ਦੇ ਬਾਵਜੂਦ ਰੇਲਵੇ ਵਿਭਾਗ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਪੰਜਾਬ ਪੁਲਸ ਕਾਰਵਾਈ ਕਰ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਅੱਜ ਪ੍ਰਬੰਧਕ ਰੇਲਵੇ ਮੰਡਲ ਫਿਰੋਜ਼ਪੁਰ ਰਾਹੀਂ ਸੀ.ਈ.ਓ.ਰੇਲਵੇ ਬੋਰਡ ਨਵੀਂ ਦਿੱਲੀ ਨੂੰ ਲਿਖਤੀ ਮੰਗ ਪੱਤਰ ਭੇਜ ਕੇ ਉਕਤ ਦੋਸ਼ੀ ਰੇਲਵੇ ਫੋਰਸ ਦੇ ਅਫਸਰ ਅਮਿਤਾਬ ਖਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਗਈ ਹੈ।  ਜਲਦੀ ਕਾਰਵਾਈ ਨਾ ਕਰਨ ‘ਤੇ ਭਵਿੱਖ ਚ ਤਿੱਖਾ ਸੰਘਰਸ਼ ਵਿਢਿੱਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button