Ferozepur News

ਰੇਤਾ ਨਾਲ ਭਰੇ ਦੋ ਕੈਂਟਰਾਂ ਸਮੇਤ ਦੋ ਗ੍ਰਿਫਤਾਰ

arrestਫਿਰੋਜ਼ਪੁਰ 9 ਮਾਰਚ (ਏ. ਸੀ. ਚਾਵਲਾ):ਥਾਣਾ ਘੱਲਖੁਰਦ ਦੀ ਪੁਲਸ ਨੇ ਗਸ਼ਤ ਦੌਰਾਨ ਰੇਤਾ ਨਾਲ ਭਰੇ ਹੋਏ ਦੋ ਕੈਂਟਰ ਚਾਲਕਾਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਖਿਲਾਫ 379 ਆਈ. ਪੀ. ਸੀ. 21 (3) ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈੱਡਕਾਂਸਟੇਬਲ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਤਲਵੰਡੀ ਭਾਈ ਵਿਖੇ ਗਸ਼ਤ ਕਰ ਰਹੀ ਸੀ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਉਨ•ਾਂ ਨੇ ਸ਼ੱਕ ਦੇ ਆਧਾਰ ਤੇ ਦੋ ਕੈਂਟਰ ਨੰਬਰ ਪੀ. ਬੀ. 03 ਕਿਊ 5515 ਅਤੇ ਪੀ. ਬੀ. 03 ਪੀ. 9297 ਨਜਾਇਜ਼ ਰੇਤਾ ਨਾਲ ਭਰੇ ਹੋਏ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਦੱਸਿਆ ਕਿ ਰੇਤਾ ਨਾਲ ਭਰੇ ਹੋਏ ਕੈਂਟਰ ਚਾਲਕਾਂ ਦੀ ਪਛਾਣ ਵੀਰਪਾਲ ਪੁੱਤਰ ਸਾਧੂ ਸਿੰਘ ਅਤੇ ਧਰਮ ਸਿੰਘ ਪੁੱਤਰ ਸਾਧੂ ਸਿੰਘ ਵਾਸੀਆਨ ਜੋਗਾ ਨੰਦ ਥਾਣਾ ਨਥਾਣਾ ਜ਼ਿਲ•ਾ ਬਠਿੰਡਾ ਵਜੋਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Back to top button