Ferozepur News

ਸਰਬੱਤ ਦੇ ਭਲੇ ਲਈ 11ਵੇਂ ਜਾਪ ਦੀ ਅਰੰਭਤਾ ਦੀ ਹੋਈ ਸਮਾਪਤੀ

01FZR05ਫਿਰੋਜ਼ਪੁਰ 1 ਮਾਰਚ (ਏ.ਸੀ.ਚਾਵਲਾ): ਗੁਰਦੁਆਰਾ ਗੁਰੂ ਰਾਮ ਦਾਸ ਪੁਰੀ ਅਰਮਾਨਪੁਰ (ਆਸਲ) ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਨਾਲ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਸਰਬੱਤ ਦੇ ਭਲੇ ਲਈ 11ਵੇਂ ਜਾਪ ਦੀ ਅਰੰਭਤਾ 17 ਫਰਵਰੀ 2015 ਹੋਈ ਸੀ, ਜਿੰਨ•ਾਂ ਦਾ ਅੱਜ 1 ਮਾਰਚ 2015 ਨੂੰ ਬਾਬਾ ਚਰਨ ਦਾਸ ਜੀ ਦੇ ਜਨਮ ਦਿਨ ਤੇ ਸਵੇਰੇ 9 ਵਜੇ ਸਮਾਪਤੀ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਗਤ ਬਾਬਾ ਮਿਲਖਾ ਸਿੰਘ ਜੀ ਨੇ ਦੱਸਿਆ ਕਿ 11ਵੇਂ ਜਾਪ ਦੀ ਆਰੰਭਤਾ ਦੀ ਸਮਾਪਤੀ ਮੌਕੇ ਦੀਵਾਨ ਸਜਾਏ ਗਏ। ਜਿਸ ਵਿਚ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਵਲੋਂ ਆਈ ਹੋਈ ਸੰਗਤ ਨੂੰ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਭਗਤ ਬਾਬਾ ਮਿਲਖਾ ਸਿੰਘ ਵਲੋਂ ਜਾਪ ਕਰਨ ਵਾਲੀਆਂ ਬੀਬੀਆਂ ਅਤੇ ਸਿੰਘਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਆਈ ਹੋਈ ਸੰਗਤ ਵਿਚ ਵਰਤਾਇਆ ਗਿਆ।

Related Articles

Back to top button